ਹੁਣ ਤੱਕ ਇਹ ਦੇਸ਼ ਜਿੱਤ ਚੁੱਕੇ ਨੇ ਵਿਸ਼ਵ ਕੱਪ, ਪੜ੍ਹੋ ਪੂਰੀ ਲਿਸਟ

ਹੁਣ ਤੱਕ ਇਹ ਦੇਸ਼ ਜਿੱਤ ਚੁੱਕੇ ਨੇ ਵਿਸ਼ਵ ਕੱਪ, ਪੜ੍ਹੋ ਪੂਰੀ ਲਿਸਟ,ਲੰਡਨ: ਬੀਤੇ ਦਿਨ ਵਿਸ਼ਵ ਕੱਪ 2019 ਦਾ ਫਾਈਨਲ ਮੁਕਾਬਲਾ ਮੇਜ਼ਬਾਨ ਇੰਗਲੈਂਡ ਅਤੇ ਨਿਊਜ਼ੀਲੈਂਡ ਦੇ ਵਿਚਾਲੇ ਖੇਡਿਆ ਗਿਆ, ਜੋ ਕਾਫੀ ਰੋਮਾਂਚਕ ਸੀ। ਇਸ ਰੋਮਾਂਚ ਭਰੇ ਮੁਕਾਬਲੇ ‘ਚ ਮੇਜ਼ਬਾਨ ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਪਹਿਲੀ ਵਾਰ ਵਿਸ਼ਵ ਕੱਪ ‘ਤੇ ਕਬਜ਼ਾ ਕਰ ਲਿਆ। ਮੈਚ ਪਹਿਲਾਂ ਟਾਈ ਰਿਹਾ ਤੇ ਫਿਰ ਸੁਪਰ ਓਵਰ ਵਿਚ ਵੀ ਦੋਵਾਂ ਟੀਮਾਂ ਨੇ ਇਕ ਬਰਾਬਰ ਦੌੜਾਂ ਬਣਾਈਆਂ।

ਇਸ ਤੋਂ ਬਾਅਦ ਫੈਸਲਾ ‘ਬਾਊਂਡਰੀਆਂ’ ਨਾਲ ਕੀਤਾ ਗਿਆ। ਇਸ ਮੈਚ ‘ਚ ਇੰਗਲੈਂਡ ਦੇ ਆਲਰਾਊਂਡਰ ਬੈਨ ਸਟੋਕਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਆਪਣੀ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ। ਵਿਸ਼ਵ ਕੱਪ ਦੇ ਇਤਿਹਾਸ ‘ਚ 23 ਸਾਲ ਬਾਅਦ ਨਵਾਂ ਵਿਸ਼ਵ ਚੈਂਪੀਅਨ ਦੇਖਣ ਨੂੰ ਮਿਲਿਆ ਹੈ।

ਹੋਰ ਪੜ੍ਹੋ:ਪੰਜਾਬ ‘ਚ ਨਸ਼ਿਆਂ ਦਾ ਕਹਿਰ ਜਾਰੀ,ਨਸ਼ੇ ਕਾਰਨ ਇੱਕ ਹੋਰ ਨੌਜਵਾਨ ਦੀ ਮੌਤ

ਇਸ ਤੋਂ ਪਹਿਲਾਂ ਸਿਰਫ ਪੰਜ ਹੀ ਟੀਮਾਂ ਨੇ ਵਿਸ਼ਵ ਕੱਪ ਜਿੱਤਿਆ ਸੀ। ਕ੍ਰਿਕਟ ਵਿਸ਼ਵ ਕੱਪ ਦੀ ਸ਼ੁਰੂਆਤ 1975 ‘ਚ ਹੋਈ, ਇਸ ਤੋਂ ਪਹਿਲਾਂ ਸਿਰਫ ਵੈਸਟਇੰਡੀਜ਼, ਭਾਰਤ, ਆਸਟਰੇਲੀਆ, ਪਾਕਿਸਤਾਨ ਤੇ ਸ਼੍ਰੀਲੰਕਾ ਦੀ ਟੀਮਾਂ ਹੀ ਵਿਸ਼ਵ ਚੈਂਪੀਅਨ ਬਣਨ ਦਾ ਮਾਣ ਹਾਸਲ ਕਰ ਸਕੀਆਂ ਹਨ।

ਇਹ ਹਨ 1975 ਤੋਂ ਲੈ ਕੇ ਹੁਣ ਤਕ ਕ੍ਰਿਕਟ ਵਿਸ਼ਵ ਕੱਪ ਦੇ ਨਤੀਜੇ:
1975 ਵੈਸਟਇੰਡੀਜ਼ (ਚੈਂਪੀਅਨ), ਆਸਟਰੇਲੀਆ (ਰਨਰਸ-ਅਪ)
1979 ਵੈਸਟਇੰਡੀਜ਼ (ਚੈਂਪੀਅਨ), ਇੰਗਲੈਂਡ (ਰਨਰਸ-ਅਪ)
1983 ਭਾਰਤ (ਚੈਂਪੀਅਨ), ਵੈਸਟਇੰਡੀਜ਼ (ਰਨਰਸ-ਅਪ)
1987 ਆਸਟਰੇਲੀਆ (ਚੈਂਪੀਅਨ), ਇੰਗਲੈਂਡ (ਰਨਰਸ-ਅਪ)
1992 ਪਾਕਿਸਤਾਨ (ਚੈਂਪੀਅਨ), ਇੰਗਲੈਂਡ (ਰਨਰਸ-ਅਪ)
1996 ਸ਼੍ਰੀਲੰਕਾ (ਚੈਂਪੀਅਨ), ਆਸਟਰੇਲੀਆ (ਰਨਰਸ-ਅਪ)
1999 ਆਸਟਰੇਲੀਆ (ਚੈਂਪੀਅਨ), ਪਾਕਿਸਤਾਨ (ਰਨਰਸ-ਅਪ)
2003 ਆਸਟਰੇਲੀਆ (ਚੈਂਪੀਅਨ), ਭਾਰਤ (ਰਨਰਸ-ਅਪ)
2007 ਆਸਟਰੇਲੀਆ (ਚੈਂਪੀਅਨ), ਸ਼੍ਰੀਲੰਕਾ (ਰਨਰਸ-ਅਪ)
2011 ਭਾਰਤ (ਚੈਂਪੀਅਨ), ਸ਼੍ਰੀਲੰਕਾ (ਰਨਰਸ-ਅਪ)
2015 ਆਸਟਰੇਲੀਆ (ਚੈਂਪੀਅਨ), ਨਿਊਜ਼ੀਲੈਂਡ (ਰਨਰਸ-ਅਪ)
2019 ਇੰਗਲੈਂਡ (ਚੈਂਪੀਅਨ), ਨਿਊਜ਼ੀਲੈਂਡ (ਰਨਰਸ-ਅਪ)

-PTC News