ਵਿਰਾਟ ਕੋਹਲੀ, ਅਨੁਸ਼ਕਾ ਸ਼ਰਮਾ ਨੇ ਲਏ ਵਿਆਹ ਦੇ ਸੱਤ ਵਚਨ

Virat Anushka Saat Vachan Video: ਵਿਰਾਟ ਕੋਹਲੀ, ਅਨੁਸ਼ਕਾ ਸ਼ਰਮਾ ਨੇ ਲਏ ਵਿਆਹ ਦੇ ਸੱਤ ਵਚਨ

ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਰਿਸ਼ਤਾ ਹੁਣ ਵੈਸੇ ਤਾਂ ਜਗ ਜਾਹਿਰ ਹੋ ਚੁੱਕਾ ਹੈ ਅਤੇ ਇਹ ਦੋਵੇਂ ਵੀ ਆਪਣੇ ਰਿਸ਼ਤੇ ਬਾਰੇ ਕਿਸੇ ਤੋਂ ਕੁਝ ਲੁਕਾਉਂਦੇ ਨਜ਼ਰ ਨਹੀਂ ਆਉਂਦੇ। ਮੈਚ ਹੋਵੇ ਜਾਂ ਕੋਈ ਪਾਰਟੀ ਫੰਕਸ਼ਨ ਇਹ ਦੋਵੇਂ ਹੱਥਾਂ ‘ਚ ਹੱਥ ਪਾਈ ਬੇਬਾਕੀ ਨਾਲ ਉਥੇ ਮੌਜੂਦ ਹੁੰਦੇ ਹਨ।

ਇਸ ਜੋੜ੍ਹੇ ਦੇ ਵਿਆਹ ਦੀਆਂ ਅਫਵਾਹਾਂ ਕਈ ਵਾਰ ਉੱਡ ਚੁੱਕੀਆਂ ਹਨ ਜਿਹਨਾਂ ਨੂੰ ਇਹਨਾਂ ਨੇ ਕਈ ਵਾਰ ਨਕਾਰਿਆ ਹੈ। ਪਰ ਹੁਣੇ ਕਿਹਾ ਆਈ ਇੱਕ ਵੀਡੀਓ ਵਿੱਚ ਵਿਰਾਟ ਅਤੇ ਅਨੁਸ਼ਕਾ ਨੇ ਵਿਆਹ ਦੇ ਸੱਤ ਵਚਨਾਂ ਦੀ ਪਰਿਭਾਸ਼ਾ ਨੂੰ ਬਦਲ ਕੇ ਇੱਕ ਨਵੀਂ ਪਰਿਭਾਸ਼ਾ ਬਣਾਈ ਹੈ ਜੋ ਕਿ ਆਧੁਨਿਕ ਜ਼ਮਾਨੇ ‘ਤੇ ਪੂਰੀ ਤਰ੍ਹਾਂ ਫਿੱਟ ਬੈਠਦੀ ਹੈ।

ਇਸ ਵੀਡੀਓ ਵਿੱਚ ਇਹ ਦੋਵੇਂ ਆਪਣੀ ਜ਼ਿੰਦਗੀ ‘ਚ ਇੱੱਕ ਦੂਜੇ ਦਾ ਕੁਝ ਅਨੋਖੇ ਤਰੀਕੇ ਨਾਲ ਸਾਥ ਦੇਣ ਦੀ ਗੱਲ ਕਰਦੇ ਦਿਖਾਈ ਦਿੰਦੇ ਹਨ। ਹਾਂਲਾਕਿ, ਇਹਨਾਂ ਦੀ ਵੀਡੀਓ ਆਉਣ ਤੋਂ ਪਹਿਲਾਂ ਸੱਜੇ ਧੱਜੇ ਕੱਪੜੇ ਦੇਖ ਕੇ ਲੋਕਾਂ ਵੱਲੋਂ ਇਹਨਾਂ ਦੇ ਵਿਆਹ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ।

ਦੇਖੋ ਵੀਡੀਓ:

—PTC News