ਉੱਤਰਾਖੰਡ: ਟ੍ਰੈਕਿੰਗ ਦੌਰਾਨ 11 ਪਰਬਤਰੋਹੀਆਂ ਦੀ ਮੌਤ, ਦੋ ਅਜੇ ਵੀ ਲਾਪਤਾ

ਉੱਤਰਾਖੰਡ: ਉੱਤਰਾਖੰਡ ਦੇ ਲਿਮਖਾਗਾ ਦੱਰੇ ‘ਚ ਟ੍ਰੈਕਿੰਗ ਦੌਰਾਨ 11 ਪਰਬਤਰੋਹੀਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਟ੍ਰੈਕਿੰਗ ‘ਤੇ ਕੁੱਲ 17 ਲੋਕਾਂ ਦਾ ਦਲ ਗਿਆ ਸੀ। ਜਿਨ੍ਹਾਂ ‘ਚੋਂ ਚਾਰ ਨੂੰ ਬਚਾ ਲਿਆ ਗਿਆ ਹੈ ਤੇ ਦੋ ਅਜੇ ਵੀ ਲਾਪਤਾ ਹਨ। ਉੱਤਰਾਖੰਡ ਦੀਆਂ ਉੱਚੀਆਂ ਪਹਾੜੀਆਂ ‘ਤੇ SDRF ਵੱਲੋਂ ਟ੍ਰੈਕਰਾਂ ਦੀ ਖੋਜ ਲਈ ਤਲਾਸ਼ ਤੇ ਬਚਾਅ ਅਭਿਆਨ ਜਾਰੀ ਹੈ।

17 ‘ਚੋਂ ਦੋ ਪਰਬਤਰੋਹੀ ਅਜੇ ਵੀ ਲਾਪਤਾ ਹਨ। ਐਸਡੀਆਰਐਫ ਦਾ ਇਕ ਦਲ ਜਿੱਥੇ ਪੈਦਲ ਮਾਰਗ ‘ਤੇ ਚੱਲ ਕੇ ਤਲਾਸ਼ੀ ਅਭਿਆਨ ‘ਚ ਲੱਗਾ ਸੀ ਉੱਥੇ ਹੀ ਦੂਜਾ ਦਲ ਹੈਲੀਕੌਪਟਰ ਨਾਲ ਟ੍ਰੈਕਰਾਂ ਦੀ ਤਲਾਸ਼ ਕਰ ਰਿਹਾ ਹੈ।

Snowfall in Himachal

ਇਨ੍ਹਾਂ ਦੀ ਤਲਾਸ਼ ਲਈ ਹਵਾਈ ਫੌਜ ਦਾ ਏਐਲਐਚ ਹੈਲੀਕੌਪਟਰ ਅੱਜ 23 ਅਕਤੂਬਰ ਨੂੰ ਇਕ ਵਾਰ ਫਿਰ ਤੋਂ ਤਲਾਸ਼ੀ ਅਭਿਆਨ ਸ਼ੁਰੂ ਕਰੇਗਾ। ਦੱਸ ਦੇਈਏ ਕਿ ਐਸਡੀਆਰਐਫ ਦਾ ਇਕ ਦਲ ਜਿੱਥੇ ਪੈਦਲ ਮਾਰਗ ‘ਤੇ ਚੱਲ ਕੇ ਤਲਾਸ਼ੀ ਅਭਿਆਨ ‘ਚ ਲੱਗਾ ਸੀ ਉੱਥੇ ਹੀ ਦੂਜਾ ਦਲ ਹੈਲੀਕੌਪਟਰ ਨਾਲ ਟ੍ਰੈਕਰਾਂ ਦੀ ਤਲਾਸ਼ ਕਰ ਰਿਹਾ ਹੈ।

-PTC News