ਅਮਰੀਕਾ: ਹਾਈ ਸਕੂਲ ‘ਚ 15 ਸਾਲਾ ਮੁੰਡੇ ਨੇ ਕੀਤੀ ਅੰਨ੍ਹੇਵਾਹ ਫਾਇਰਿੰਗ, 3 ਵਿਦਿਆਰਥੀਆਂ ਦੀ ਮੌਤ

ਵਾਸ਼ਿੰਗਟਨ : ਅਮਰੀਕਾ ਸਥਿਤ ਮਿਸ਼ੀਗਨ ਦੇ ਇਕ ਹਾਈ ਸਕੂਲ ਵਿਚ 15 ਸਾਲਾ ਵਿਦਿਆਰਥੀ ਵੱਲੋਂ ਅੰਨ੍ਹੇਵਾਹ ਗੋਲੀਬਾਰੀ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਅੰਨ੍ਹੇਵਾਹ ਫਾਇਰਿੰਗ ਦੌਰਾਨ 3 ਵਿਦਿਆਰਥੀਆਂ ਦੀ ਮੌਤ ਹੋ ਗਈ, ਜਦੋਂਕਿ 6 ਹੋਰ ਜ਼ਖ਼ਮੀ ਹੋ ਗਏ। ਇਸ ਗਝਟਣਾ ਦੀ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ ਹੈ। ਹਮਲੇ ਦਾ ਇਲਜ਼ਾਮ 15 ਸਾਲਾ ਵਿਦਿਆਰਥੀ ‘ਤੇ ਹੈ, ਜੋ ਉਸੇ ਸਕੂਲ ‘ਚ ਪੜ੍ਹਦਾ ਹੈ। ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

 

ਦੱਸ ਦਈਏ ਕਿ ਹਮਲਾਵਰ ਕੋਲੋਂ ਇੱਕ ਪਿਸਤੌਲ ਬਰਾਮਦ ਹੋਇਆ ਹੈ। ਅਧਿਕਾਰੀਆਂ ਨੇ ਸਕੂਲ ‘ਚੋਂ ਕਈ ਖਾਲੀ ਕਾਰਤੂਸ ਵੀ ਬਰਾਮਦ ਕੀਤੇ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਕਰੀਬ 15-20 ਰਾਊਂਡ ਗੋਲੀਆਂ ਚਲਾਈਆਂ ਗਈਆਂ। ਮਿਸ਼ੀਗਨ ਪੁਲਿਸ ਦੇ ਮੁਤਾਬਕ ਇਸ ਘਟਨਾ ਵਿਚ ਹਮਲਾਵਰ ਇਕੱਲਾ ਹੀ ਸੀ। ਗੋਲੀ ਕਿਉਂ ਚਲਾਈ ਗਈ ਇਸ ਦੀ ਜਾਂਚ ਅਜੇ ਜਾਰੀ ਹੈ।

ਲੱਗਭਗ 22 ਹਜ਼ਾਰ ਦੀ ਆਬਾਦੀ ਵਾਲਾ ਇਹ ਕਸਬਾ ਡੇਟ੍ਰਾਯਟ ਤੋਂ ਕਰੀਬ 30 ਮੀਲ ਦੀ ਦੂਰੀ ‘ਤੇ ਸਥਿਤ ਹੈ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਫੋਨ ਨੰਬਰ 911 ‘ਤੇ ਸਕੂਲ ਵਿਚ ਹਮਲਾਵਰ ਦੇ ਹੋਣ ਦੀ ਸੂਚਨਾ ਮਿਲਣ ‘ਤੇ ਪੁਲਸ ਦੁਪਹਿਰ ਬਾਅਦ 12 ਵੱਜ ਕੇ 55 ਮਿੰਟ ‘ਤੇ ਮੌਕੇ ‘ਤੇ ਪੁੱਜੀ। ਮੈਕਕੇਬੇ ਨੇ ਦੱਸਿਆ ਕਿ ਅਧਿਕਾਰੀਆਂ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਅਰਧ-ਆਟੋਮੈਟਕ ਬੰਦੂਕ ਮਿਲੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਮਿਸ਼ੀਗਨ ਹਾਈ ਸਕੂਲ ‘ਚ ਗੋਲੀਬਾਰੀ ‘ਤੇ ਦੁੱਖ ਪ੍ਰਗਟ ਕੀਤਾ ਹੈ।

-PTC News