ਹਿਮਾਚਲ ਪ੍ਰਦੇਸ਼ ‘ਚ ਵਾਪਰਿਆ ਵੱਡਾ ਹਾਦਸਾ, 2 ਲੋਕਾਂ ਦੀ ਮੌਤ, 25 ਜ਼ਖ਼ਮੀ

ਸ਼ਿਮਲਾ – ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ‘ਚ ਵੱਡਾ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਕ ਪਿਕਅੱਪ ਵਾਹਨ ਦੇ ਖੱਡ ਡਿੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ।

ਡਲਹੌਜੀ ਦੇ ਪੁਲਸ ਡਿਪਟੀ ਸੁਪਰਡੈਂਟ ਵਿਸ਼ਾਲ ਵਰਮਾ ਨੇ ਦੱਸਿਆ ਕਿ ਹਾਦਸਾ ਡਲਹੌਜੀ ਸਬ ਡਿਵੀਜ਼ਨ ਦੇ ਭਰਾਰੀ ‘ਚ ਹੋਇਆ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹਾਦਸੇ ‘ਚ 2 ਲੋਕਾਂ ਦੀ ਮੌਤ ‘ਤੇ ਦੁਖ਼ ਜਤਾਇਆ ਹੈ। ਠਾਕੁਰ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ‘ਚ ਕਿਹਾ,”ਚੰਬਾ ਜ਼ਿਲ੍ਹੇ ਦੇ ਚੁਵਾੜੀ ‘ਚ ਹੋਏ ਦਰਦਨਾਕ ਹਾਦਸੇ ਦੀ ਖ਼ਬਰ ਸੁਣ ਕੇ ਬਹੁਤ ਦੁਖ਼ੀ ਹਾਂ। ਹਾਦਸੇ ‘ਚ 2 ਲੋਕਾਂ ਦੀ ਮੌਤ ਅਤੇ 25 ਲੋਕ ਜ਼ਖਮੀ ਹੋਏ ਹਨ। ਪਰਮਾਤਮਾ ਮਰਹੂਮ ਆਤਮਾਵਾਂ ਨੂੰ ਚਰਨਾਂ ‘ਚ ਜਗ੍ਹਾ ਦੇਣ ਅਤੇ ਸੋਗ ਪੀੜਤ ਪਰਿਵਾਰ ਨੂੰ ਇਸ ਅਸਹਿਣਯੋਗ ਦੁਖ ਨੂੰ ਸਹਿਣ ਦੀ ਸ਼ਕਤੀ ਪ੍ਰਦਾਨ ਕਰਨ।”

 

-PTC News