ਇਮਾਰਤ ਨਾਲ ਟਕਰਾਇਆ ਜਹਾਜ਼, ਇੱਕ ਬੱਚੇ ਸਣੇ ਅੱਠ ਦੀ ਮੌਤ

ਮਿਲਾਨ: ਇਟਲੀ ਦੇ ਸ਼ਹਿਰ ਮਿਲਾਨ ਵਿੱਚ ਜਹਾਜ਼ ਹਾਦਸਾਗ੍ਰਸਤ ਹੋਣ ਦੀ ਖਬਰ ਮਿਲੀ ਹੈ। ਇਕ ਛੋਟਾ ਜਹਾਜ਼ ਰਨਵੇਅ ‘ਤੇ ਉਤਰਨ ਤੋਂ ਪਹਿਲਾਂ ਮਿਲਾਨ ਵਿਚ ਇਕ ਖਾਲੀ ਦੋ ਮੰਜ਼ਿਲਾ ਇਮਾਰਤ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਸਵਾਰ ਇੱਕ ਬੱਚੇ ਸਮੇਤ ਅੱਠ ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੱਸ ਦੇਈਏ ਕਿ ਜਹਾਜ਼ ਇਕ ਇਮਾਰਤ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਇਮਾਰਤ ਨੂੰ ਵੀ ਅੱਗ ਲੱਗ ਗਈ। ਇਸ ਦੇ ਨਾਲ ਹੀ ਨੇੜਿਓਂ ਖੜ੍ਹੇ ਕਈ ਵਾਹਨ ਵੀ ਅੱਗ ਦੀ ਲਪੇਟ ਵਿੱਚ ਆ ਗਏ।

ਰਾਹਤ ਦੀ ਗੱਲ ਹੈ ਕਿ ਪਾਰਕਿੰਗ ਵਿੱਚ ਖੜ੍ਹੇ ਵਾਹਨਾਂ ਵਿੱਚ ਕੋਈ ਵੀ ਸਵਾਰ ਨਹੀਂ ਸੀ। ਫਾਇਰਫਾਈਟਰਜ਼ ਦੀ ਟੀਮ ਬਚਾਅ ਕਾਰਜਾਂ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਹਾਦਸੇ ‘ਚ ਸਵਾਰ ਲੋਕਾਂ ਤੋਂ ਇਲਾਵਾ ਕੋਈ ਹੋਰ ਜ਼ਖਮੀ ਨਹੀਂ ਹੋਇਆ ਹੈ।

Covid-19: Canada lifts ban on passengers from India, flights to resume from Sept 27

ਦੱਸਣਯੋਗ ਹੈ ਕਿ ਜਹਾਜ਼ ਮਿਲਾਨ ਦੇ ਨਜ਼ਦੀਕ ਇੱਕ ਛੋਟੇ ਕਸਬੇ ਸਾਨ ਡੋਨੈਟੋ ਮਿਲਾਨਿਜ ਦੇ ਸਬਵੇਅ ਸਟੇਸ਼ਨ ਦੇ ਨੇੜੇ ਕ੍ਰੈਸ਼ ਹੋ ਗਿਆ। ਜਿਸ ਇਮਾਰਤ ਵਿੱਚ ਜਹਾਜ਼ ਟਕਰਾਇਆ ਉਸ ਵਿੱਚ ਅੱਗ ਲੱਗ ਗਈ। ਫਾਇਰਫਾਈਟਰਜ਼ ਨੇ ਦੱਸਿਆ ਕਿ ਨੇੜਲੀ ਪਾਰਕਿੰਗ ਵਿੱਚ ਖੜ੍ਹੀਆਂ ਕਾਰਾਂ ਨੂੰ ਵੀ ਅੱਗ ਲੱਗ ਗਈ। ਮੌਕੇ ਤੋਂ ਉੱਠਦਾ ਸੰਘਣਾ ਕਾਲਾ ਧੂੰਆਂ ਕਈ ਕਿਲੋਮੀਟਰ ਦੂਰ ਤੱਕ ਦੇਖਿਆ ਜਾ ਸਕਦਾ ਹੈ।

-PTC News