ਹਵਾ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ, ਕੇਂਦਰ ਨੂੰ ਲਾਈ ਫਿਟਕਾਰ

SC asks Centre to rely upon statistical-based model of wind pattern to curb air pollution

Delhi air pollution case: ਐਨ. ਸੀ. ਆਰ. ‘ਚ ਹਵਾ ਪ੍ਰਦੂਸ਼ਣ ਨੂੰ ਲੈ ਕੇ ਸੁਪਰੀਮ ਕੋਰਟ ਨੇ ਕੇਂਦਰ ਅਤੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੂੰ ਹਵਾ ਦੇ ਪੈਟਰਨਾਂ ‘ਤੇ ਅੰਕੜਾ-ਆਧਾਰਿਤ ਮਾਡਲ ‘ਤੇ ਭਰੋਸਾ ਕਰਨ ਦਾ ਸੁਝਾਅ ਦਿੱਤਾ ਤਾਂ ਜੋ ਸਥਿਤੀ ਦੇ ਵਿਗੜਨ ਤੋਂ ਪਹਿਲਾਂ ਦਿੱਲੀ-ਐਨਸੀਆਰ ਵਿੱਚ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਅਗਾਊਂ ਉਪਾਅ ਕੀਤੇ ਜਾ ਸਕਣ। ਸੁਪਰੀਮ ਕੋਰਟ ਨੇ ਕੇਂਦਰ ਨੂੰ ਅਗਲੇ ਦੋ-ਤਿੰਨ ਦਿਨਾਂ ਤੱਕ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਉਪਾਅ ਜਾਰੀ ਰੱਖਣ ਲਈ ਕਿਹਾ ਹੈ।

Delhi air pollution: SC slams Delhi govt, Centre; orders emergent measures | Latest News Delhi - Hindustan Times

ਇਸ ਦੌਰਾਨ ਜੇਕਰ ਪ੍ਰਦੂਸ਼ਣ ਦਾ ਪੱਧਰ 100 ਹੋ ਜਾਂਦਾ ਹੈ ਤਾਂ ਕੁਝ ਪਾਬੰਦੀਆਂ ਹਟਾਈਆਂ ਜਾ ਸਕਦੀਆਂ ਹਨ। ਅਦਾਲਤ ਹੁਣ ਇਸ ਕੇਸ ਦੀ ਅਗਲੀ ਸੁਣਵਾਈ 29 ਨਵੰਬਰ ਨੂੰ ਕਰੇਗੀ। ਭਾਰਤ ਦੇ ਚੀਫ਼ ਜਸਟਿਸ ਐਨ.ਵੀ. ਰਮਨਾ, ਜਸਟਿਸ ਡੀਵਾਈ ਚੰਦਰਚੂੜ ਅਤੇ ਸੂਰਿਆ ਕਾਂਤ ਦੇ ਬੈਂਚ ਨੇ ਕੇਂਦਰ ਨੂੰ ਕਿਹਾ, “ਜਦੋਂ ਮੌਸਮ ਗੰਭੀਰ ਹੋ ਜਾਂਦਾ ਹੈ ਤਾਂ ਅਸੀਂ ਉਪਾਅ ਕਰਦੇ ਹਾਂ। ਇਹ ਉਪਾਅ ਪ੍ਰਦੂਸ਼ਣ ਨੂੰ ਰੋਕਣ ਦੀ ਉਮੀਦ ਵਿੱਚ ਕੀਤੇ ਜਾਣੇ ਚਾਹੀਦੇ ਹਨ ਅਤੇ ਇਹ ਅਨੁਮਾਨ ਆਧਾਰਿਤ ਹੋਣਾ ਚਾਹੀਦਾ ਹੈ। ਇਹ ਕੌਮੀ ਰਾਜਧਾਨੀ ਦਾ ਹਾਲ ਹੈ, ਜ਼ਰਾ ਸੋਚੋ ਅਸੀਂ ਦੁਨੀਆਂ ਨੂੰ ਕੀ ਸੁਨੇਹਾ ਦੇ ਰਹੇ ਹਾਂ।

It is an emergency situation, says SC on air pollution in Delhi-NCR | Business Standard News

ਅਦਾਲਤ ਨੇ ਕੇਂਦਰ ਨੂੰ ਤਿੱਖਾ ਸਵਾਲ ਕੀਤਾ ਕਿ ਤੇਜ਼ ਹਵਾ ਨਾਲ ਪ੍ਰਦੂਸ਼ਣ ਘੱਟ ਹੋਇਆ ਹੈ, ਤੁਸੀਂ ਕੀ ਕੀਤਾ ਹੈ? ਸੁਪਰੀਮ ਕੋਰਟ ਨੇ ਪੁੱਛਿਆ, ਤੁਸੀਂ ਦੱਸੋ ਪ੍ਰਦੂਸ਼ਣ ਰੋਕਣ ਲਈ ਕੀ ਕੀਤਾ? ਤੁਸੀਂ ਕਿਹਾ ਸੀ ਕਿ 21 ਨਵੰਬਰ ਤੋਂ ਸਥਿਤੀ ਠੀਕ ਹੋ ਜਾਵੇਗੀ। ਤੇਜ਼ ਹਵਾ ਕਾਰਨ ਬਚਾਅ ਹੋ ਗਿਆ ਹੈ ਪਰ ਮੌਸਮ ਵਿਭਾਗ ਮੁਤਾਬਕ ਅੱਜ ਸ਼ਾਮ ਤੋਂ ਸਥਿਤੀ ਫਿਰ ਤੋਂ ਗੰਭੀਰ ਹੋ ਸਕਦੀ ਹੈ। Toxic Delhi air: SC pulls up Centre, says find ways to solve pollution problem

ਸੁਪਰੀਮ ਕੋਰਟ ਨੇ ਕਿਹਾ ਕਿ ਉਹ ਦਿੱਲੀ ਦੇ ਹਵਾ ਪ੍ਰਦੂਸ਼ਣ ਦੇ ਮਾਮਲੇ ਨੂੰ ਬੰਦ ਨਹੀਂ ਕਰੇਗੀ ਅਤੇ ਅੰਤਿਮ ਆਦੇਸ਼ ਦੇਵੇਗੀ। ਸੁਪਰੀਮ ਕੋਰਟ ਨੇ ਕਿਹਾ ਕਿ ਇਸ ਮੁੱਦੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਹ ਇਸ ਮਾਮਲੇ ਦੀ ਸੁਣਵਾਈ ਜਾਰੀ ਰੱਖੇਗੀ ਅਤੇ ਮਾਮਲੇ ਦੀ ਅਗਲੀ ਸੁਣਵਾਈ 29 ਨਵੰਬਰ ‘ਤੇ ਹੋਵੇਗੀ।

-PTC News