ਕੈਪਟਨ ਅਤੇ ਚੰਨੀ ਸਰਕਾਰ ਵਿਚ ਕੋਈ ਫ਼ਰਕ ਨਹੀਂ ਹੈ : ਬਿਕਰਮ ਮਜੀਠੀਆ

ਕੈਪਟਨ ਅਤੇ ਚੰਨੀ ਸਰਕਾਰ ਵਿਚ ਕੋਈ ਫ਼ਰਕ ਨਹੀਂ ਹੈ : ਬਿਕਰਮ ਮਜੀਠੀਆ

ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਲਕਾ ਦੱਖਣੀ ‘ਚ ਕਾਂਗਰਸ ਨੂੰ ਵੱਡਾ ਲੱਗਾ ਝਟਕਾ ਲੱਗਿਆ ਹੈ। ਭਾਟ ਬਿਰਾਦਰੀ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਦਰਸ਼ਨ ਸਿੰਘ ਸੁਲਤਾਨਵਿੰਡ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ‘ਚ ਸ਼ਾਮਿਲ ਹੋਏ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਸੀਨੀਅਰ ਅਕਾਲੀ ਆਗੂ ਤਲਬੀਰ ਸਿੰਘ ਗਿੱਲ ਨੇ ਉਨ੍ਹਾਂ ਦਾ ਪਾਰਟੀ ‘ਚ ਸਵਾਗਤ ਕੀਤਾ ਹੈ।

ਕੈਪਟਨ ਅਤੇ ਚੰਨੀ ਸਰਕਾਰ ਵਿਚ ਕੋਈ ਫ਼ਰਕ ਨਹੀਂ ਹੈ : ਬਿਕਰਮ ਮਜੀਠੀਆ

ਬਿਕਰਮ ਸਿੰਘ ਮਜੀਠੀਆ ਨੇ ਸਮੂਹ ਭਾਈਚਾਰੇ ਨੂੰ ਪਾਰਟੀ ਉਮੀਦਵਾਰ ਤਲਬੀਰ ਗਿੱਲ ਦੀ ਹਮਾਇਤ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਤੇ ਚੰਨੀ ਵਿਚ ਕੋਈ ਫ਼ਰਕ ਨਹੀਂ ਹੈ, ਜੇਕਰ ਕੈਪਟਨ ਬੁਰਾ ਸੀ ਤਾਂ ਚੰਨੀ ਕਿਉਂ ਬਣੇ ਰਹੇ ਮੰਤਰੀ। ਉਨ੍ਹਾਂ ਕਿਹਾ ਕਿ ਕਾਂਗਰਸੀ ਵਿਧਾਇਕ ਅਤੇ ਅਕਾਲੀ ਉਮੀਦਵਾਰ ‘ਚ ਜ਼ਮੀਨ ਅਸਮਾਨ ਦਾ ਫਰਕ ਹੈ , ਇਕ ਪਾਸੇ ਅਹੰਕਾਰ ਅਤੇ ਦੂਜੇ ਪਾਸੇ ਸੇਵਾ।

ਕੈਪਟਨ ਅਤੇ ਚੰਨੀ ਸਰਕਾਰ ਵਿਚ ਕੋਈ ਫ਼ਰਕ ਨਹੀਂ ਹੈ : ਬਿਕਰਮ ਮਜੀਠੀਆ

ਮਜੀਠੀਆ ਨੇ ਕਿਹਾ ਕਿ ਲੋਕਾਂ ਨੇ ਗੁਟਕਾ ਸਾਹਿਬ ਦੀ ਸੌਂਹ ‘ਤੇ ਵਿਸ਼ਵਾਸ਼ ਕੀਤਾ। ਉਨ੍ਹਾਂ ਕਿਹਾ ਕਿ ਨੌਕਰੀਆਂ , ਮੋਬਾਈਲਾਂ ਤੇ ਕਰਜ਼ਾ ਮੁਆਫੀ ਦੇ ਫਾਰਮ ਭਰਵਾਏ ਗਏ ਅਤੇ ਕੈਪਟਨ ਨੂੰ ਬਦਲ ਕੇ ਚਿਹਰਾ ਬਦਲਣ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਫਰਕ ਨਹੀਂ ਪਿਆ। ਮਜੀਠੀਆ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਸਾਢੇ ਚਾਰ ਸਾਲ ਵਜ਼ੀਰ ਰਹੇ ਪਰ ਹੁਣ ਕਪਤਾਨ ਨੂੰ ਮਾੜਾ ਕਹਿ ਕੇ ਆਪਣਾ ਪੱਲਾ ਛੁਡਾਉਂਦੇ ਫਿਰਦੇ ਹਨ।

ਕੈਪਟਨ ਅਤੇ ਚੰਨੀ ਸਰਕਾਰ ਵਿਚ ਕੋਈ ਫ਼ਰਕ ਨਹੀਂ ਹੈ : ਬਿਕਰਮ ਮਜੀਠੀਆ

ਇਸ ਦੇ ਨਾਲ ਹੀ ਸਿੱਧੂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪ੍ਰਧਾਨ ਠੋਕੋ ਤਾਲੀ ਕਹਿੰਦਾ ਹੈ ਲਾਲੀਪੌਪ ਨਾ ਵੰਡ ਅਤੇ ਖਜ਼ਾਨਾ ਮੰਤਰੀ ਕਹਿੰਦਾ ਖਜ਼ਾਨਾ ਖਾਲੀ ਹੈ ,ਜਦਕਿ ਚੰਨੀ ਗੱਫੇ ਵੰਡਣ ਦਾ ਐਲਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ 15-20 ਦਿਨਾਂ ਦੀ ਸਰਕਾਰ ਵੱਲੋਂ ਸਾਲਾਂ ਦੇ ਐਲਾਨ ਕੀਤੇ ਜਾ ਰਹੇ ਹਨ। ਘਰ -ਘਰ ਨੌਕਰੀ ਦਾ ਮਤਲਬ 65 ਲੱਖ ਨੌਕਰੀ ਸੀ ਅਤੇ ਪੰਜਾਬ ਸਰਕਾਰ ਦੀ ਕੁੱਲ ਨੌਕਰੀ ਸਾਢੇ ਛੇ ਲੱਖ ਹੈ।
-PTCNews