ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ   

Robert Vadra Tests Positive For Covid, Priyanka Gandhi Self-Isolates, Cancels Election Tour
ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ   

ਨਵੀਂ ਦਿੱਲੀ : ਕਾਂਗਰਸ ਦੀ ਜਨਰਲ ਸੱਕਤਰ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।ਇਸ ਵਜ੍ਹਾ ਨਾਲ ਪ੍ਰਿਯੰਕਾ ਗਾਂਧੀ ਨੇ ਆਪਣਾ ਆਸਾਮ ਦੌਰਾ ਰੱਦ ਕਰ ਦਿੱਤਾ ਹੈ। ਪ੍ਰਿਯੰਕਾ ਗਾਂਧੀ ਨੇ ਇੱਕ ਵੀਡੀਓ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ।

Robert Vadra Tests Positive For Covid, Priyanka Gandhi Self-Isolates, Cancels Election Tour
ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਪ੍ਰਿਯੰਕਾ ਨੇ ਕਿਹਾ ਕਿ ਹਾਲ ਵਿਚ ਕੋਰੋਨਾ ਇਨਫੈਕਸ਼ਨ ਦੇ ਸੰਪਰਕ ਵਿਚ ਆਉਣ ਦੇ ਚੱਲਦੇ ਮੈਨੂੰ ਆਪਣਾ ਅਸਮ ਦੌਰਾ ਰੱਦ ਕਰਨਾ ਪੈ ਰਿਹਾ ਹੈ, ਮੇਰੀ ਕੱਲ ਦੀ ਰਿਪੋਰਟ ਨੈਗੇਟਿਵ ਆਈ ਹੈ। ਪ੍ਰਿਯੰਕਾ ਗਾਂਧੀ ਨੇ ਅੱਗੇ ਲਿਖਿਆ ਕਿ ਡਾਕਟਰਾਂ ਦੀ ਸਲਾਹ ਉੱਤੇ ਮੈਂ ਅਗਲੇ ਕੁਝ ਦਿਨਾਂ ਤੱਕ ਆਇਸੋਲੇਸ਼ਨ ਵਿਚ ਰਹਾਂਗੀ। ਇਸ ਲਈ ਮੈਂ ਤੁਹਾਡੇ ਸਾਰਿਆਂ ਤੋਂ ਮੁਆਫੀ ਚਾਹੁੰਦੀ ਹਾਂ, ਮੈਂ ਕਾਂਗਰਸ ਦੀ ਜਿੱਤ ਦੀ ਅਰਦਾਸ ਕਰਦੀ ਹਾਂ।

Robert Vadra Tests Positive For Covid, Priyanka Gandhi Self-Isolates, Cancels Election Tour
ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਦੱਸ ਦੇਈਏ ਕਿ ਪ੍ਰਿਯੰਕਾ ਗਾਂਧੀ ਵਾਡਰਾ ਅੱਜ ਅਸਮ ਵਿਚ ਪ੍ਰਚਾਰ ਕਰਨ ਵਾਲੀ ਸੀ, ਜਦੋਂ ਕਿ ਕੱਲ ਉਹ ਤਮਿਲਨਾਡੂ ਦੇ ਸ਼੍ਰੀਪੇਰੁਮਬੁਦੁਰ ਜਾਣ ਵਾਲੀ ਸੀ। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਦੀ ਅੱਜ ਅਸਮ ਵਿਚ ਤਿੰਨ ਰੈਲੀ ਸੀ। ਪਹਿਲੀ ਰੈਲੀ ਗੋਲਪਾਰਾ ਈਸਟ, ਦੂਜੀ ਰੈਲੀ ਗੋਲਕਗੰਜ ਅਤੇ ਤੀਜੀ ਰੈਲੀ ਸਾਰੂਖੇਤਰੀ ਵਿਚ ਹੋਣ ਵਾਲੀ ਸੀ, ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ। Robert Vadra Tests Positive For Covid, Priyanka Gandhi Self-Isolates, Cancels Election Tourਦੱਸਣਯੋਗ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਕੋਰੋਨਾ ਦੇ 81 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ,  ਜੋ ਸਾਲ 2021 ਦਾ ਸਭ ਤੋਂ ਵੱਡਾ ਅੰਕੜਾ ਹੈ। ਕੇਂਦਰੀ ਸਿਹਤ ਮੰਤਰਾਲਾ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ ਕੋਰੋਨ ਵਾਇਰਸ ਦੇ 81,466 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 469 ਲੋਕਾਂ ਦੀ ਮੌਤ ਹੋਈ ਹੈ।

-PTCNews