ਅਮ੍ਰਿਤਸਰ ਦਿਹਾਤੀ ਦੇ ਨਵੇਂ SSP ਰਾਕੇਸ਼ ਕੌਸ਼ਲ ਨੇ ਸੰਭਾਲਿਆ ਆਪਣਾ ਔਹਦਾ

ਅੰਮ੍ਰਿਤਸਰ:  ਅੰਮ੍ਰਿਤਸਰ ਦਿਹਾਤੀ ਦੇ ਨਵੇ ਬਣੇ ਐਸਐਸਪੀ ਰਾਕੇਸ਼ ਕੌਸ਼ਲ ਦੇ ਅੱਜ ਦਫਤਰ ਪੂਜਣ ਤੇ ਪੁਲੀਸ ਟੀਮ ਵੱਲੋਂ ਸਲਾਮੀ ਦੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਪੁਲੀਸ ਅਧਿਕਾਰੀਆਂ ਵਲੋਂ ਉਨ੍ਹਾਂ ਨੂੰ ਫੁੱਲ ਗੁਲਦਸਤੇ ਭੇਂਟ ਕੀਤੇ ਗਏ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਬਤੋਰ ਇੰਸਪੈਕਟਰ ਗੁਰੂ ਨਗਰੀ ਦੀ ਸੇਵਾ ਕੀਤੀ ਹੈ ਮੈਂ ਬਹੁਤ ਫ਼ਕਰ ਮਹਿਸੂਸ ਕਰਦਾ ਹਾਂ ਕਿ ਮੈਨੂੰ ਇਕ ਵਾਰ ਫਿਰ ਗੁਰੂ ਨਗਰੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ।

ਉਨ੍ਹਾਂ ਕਿਹਾ ਕਿ ਸਾਡੀ ਕੋਸ਼ਿਸ਼ ਇਹੋ ਹੋਵੇਗੀ ਕਿ ਆਮ ਜਨਤਾ ਨੂੰ ਸਿਰ ਉਂਚਾ ਕਰਕੇ ਜੀਨ ਦਾ ਮੌਕਾ ਮਿਲੇ। ਲਾ ਐਂਡ ਆਡਰ ਦੀ ਸਤਿਥੀ ਪੁਰੀ ਤਰ੍ਹਾਂ ਬਣਾ ਕੇ ਰੱਖਾਂਗੇ। ਜਿਹੜੇ ਵੀ ਚੈਲੇਂਜ ਮਿਲਣਗੇ ਉਹ ਆਪਣੀ ਟੀਮ ਨਾਲ ਗੱਲਬਾਤ ਕਰਕੇ ਜਰੂਰ ਪੁਰਾ ਕਰਾਂਗੇ। ਤੇ ਮਾੜੇ ਅਨਸਰਾਂ ਦੇ ਖ਼ਿਲਾਫ਼ ਨੱਥ ਪਾਕੇ ਰੱਖੀ ਜਾਵੇਗੀ।

ਉਨ੍ਹਾਂ ਬੀਐਸਐਫ ਦੇ ਮੁੱਧੇ ਤੇ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਵੀ ਮੀਡੀਆ ਦੇ ਰਾਹੀਂ ਪਤਾ ਲੱਗਾ ਹੈ ਜੋ ਵੀ ਕਾਨੂੰਨ ਹੋਵੇਗਾ ਉਸ ਹਿਸਾਬ ਨਾਲ ਕੱਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸਾਡੇ ਆਈਜੀ ਵੀ ਨਵੇਂ ਆ ਰਹੇ ਹਨ ।ਉਨ੍ਹਾਂ ਨਾਲ ਵੀ ਗੱਲਬਾਤ ਕਰ ਜੋ ਵੀ ਸਹੀ ਕੱਮ ਹੋਣਗੇ ਕੀਤੇ ਜਾਣਗੇ । ਲੋਕਾਂ ਦੀ ਭਲਾਈ ਦੇ ਵਾਸਤੇ ਜੋ ਸਹੀ ਕਦਮ ਚੁੱਕੇ ਜਾਣਗੇ।

 


-PTC News