ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, ਪੰਜਾਬ ਸਰਕਾਰ ਨੇ 50 ਪੁਲਿਸ ਅਧਿਕਾਰੀਆਂ ਦੇ ਕੀਤੇ ਤਬਾਦਲੇ

ਪੰਜਾਬ ਪੁਲਿਸ 'ਚ ਵੱਡਾ ਫੇਰਬਦਲ, ਪੰਜਾਬ ਸਰਕਾਰ ਨੇ 50 ਪੁਲਿਸ ਅਧਿਕਾਰੀਆਂ ਦੇ ਕੀਤੇ ਤਬਾਦਲੇ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਆਦੇਸ਼ਾਂ ‘ਤੇ ਪੰਜਾਬ ਪੁਲਿਸ ‘ਚ ਦੇਰ ਸ਼ਾਮ ਵੱਡਾ ਫੇਰਬਦਲ ਕਰਦਿਆਂ 37 ਆਈਪੀਐਸ ਅਫ਼ਸਰਾਂ ਸਮੇਤ 50 ਸੀਨੀਅਰ ਪੁਲਿਸ ਅਫ਼ਸਰਾਂ ਦੇ ਤਬਾਦਲੇ ਅਤੇ ਤਾਇਨਾਤੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਵਿਚ 14 ਜ਼ਿਲ੍ਹਿਆਂ ਦੇ ਐਸਐਸਪੀ ਵੀ ਸ਼ਾਮਲ ਹਨ। ਆਈਪੀਐਸ ਅਤੇ ਰਾਜ ਪ੍ਰਬੰਧਕੀ ਪੁਲਿਸ ਅਧਿਕਾਰੀਆਂ ਦੇ ਤਬਾਦਲੇ-ਨਿਯੁਕਤੀ ਦੀ ਇਹ ਸੂਚੀ ਬੁੱਧਵਾਰ ਦੇਰ ਸ਼ਾਮ ਜਾਰੀ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਏਡੀਜੀਪੀ ਇੰਟੈਲੀਜੈਂਸ ਵਰਿੰਦਰ ਕੁਮਾਰ ਨੂੰ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ, ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜੋ ਚੰਡੀਗੜ੍ਹ ਵਿੱਚ ਤਾਇਨਾਤ ਹੋਣਗੇ। ਅੰਮ੍ਰਿਤਸਰ ਆਈਜੀਪੀ ਬਾਰਡਰ ਰੇਂਜ ਐਸਪੀਐਸ ਪਰਮਾਰ ਨੂੰ ਲੁਧਿਆਣਾ ਰੇਂਜ ਦਾ ਆਈਜੀਪੀ ਨਿਯੁਕਤ ਕੀਤਾ ਗਿਆ ਹੈ। ਮੁਖਵਿੰਦਰ ਛੀਨਾ ਨੂੰ ਪਟਿਆਲਾ ਅਤੇ ਮੋਹਨੀਸ਼ ਚਾਵਲਾ ਨੂੰ ਆਈ.ਜੀ ਬਾਰਡਰ ਰੇਂਜ ਲਾਇਆ ਗਿਆ ਹੈ।

ਇਸ ਦੇ ਨਾਲ ਹੀ 14 ਐਸਐਸਪੀਜ਼ ‘ਚ ਸੰਦੀਪ ਗਰਗ ਨੂੰ ਜ਼ਿਲ੍ਹਾ ਮਾਨਸਾ, ਹਰਚਰਨ ਸਿੰਘ ਭੁੱਲਰ ਨੂੰ ਪਟਿਆਲਾ, ਰਕੇਸ਼ ਕੌਸ਼ਲ ਨੂੰ ਅਮ੍ਰਿੰਤਸਰ ਦਿਹਾਤੀ, ਵਰੁਣ ਸ਼ਰਮਾ ਨੂੰ ਫਰੀਦਕੋਟ, ਹਰਮਨਦੀਪ ਹੰਸ ਨੂੰ ਫਿਰੋਜ਼ਪੁਰ, ਕੰਵਰਦੀਪ ਕੌਰ ਨੂੰ ਐਸਬੀਐਸ ਨਗਰ , ਅਲਕਾ ਮੀਨਾ ਨੂੰ ਬਰਨਾਲਾ, ਰਵਜੋਤ ਗਰੇਵਾਲਾ ਨੂੰ ਮਾਲੇਰਕੋਟਲਾ, ਮੁਖਵਿੰਦਰ ਸਿੰਘ ਭੁੱਲਰ ਨੂੰ ਬਟਾਲਾ, ਸੁਰਿੰਦਰਜੀਤ ਸਿੰਘ ਮੰਢ ਨੂੰ ਮੋਗਾ, ਸਰਬਜੀਤ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ, ਰਵਿੰਦਰ ਵਿਰਕ ਨੂੰ ਤਰਨਤਾਰਨ, ਰਾਜ ਬਚਨ ਸੰਧੂ ਨੂੰ ਲੁਧਿਆਣਾ ਦਿਹਾਤੀ, ਕੁਲਵੰਤ ਸਿੰਘ ਹੀਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਵਾਂ ਐਸਐਸਪੀ ਲਾਇਆ ਗਿਆ ਹੈ।

ਇਸ ਦੇ ਇਲਾਵਾ ਵਰਿੰਦਰ ਕੁਮਾਰ ਨੂੰ ਬਦਲ ਦੇ ਡਾਇਰੈਕਟਰ ਬਿਊਰੋ ਆਫ਼ ਇਨਵੈਸ਼ਟਿਗੇਸ਼ਨ, ਜਤਿੰਦਰ ਜੈਨ ਨੂੰ ਪਾਵਰਕਾਮ, ਸ਼ਸ਼ੀ ਪ੍ਰਭਾ ਨੂੰ ਮਨੁੱਖੀ ਵਸੀਲੇ ਅਤੇ ਚੋਣਾਂ ਬਾਰੇ ਨੋਡਲ ਅਫ਼ਸਰ, ਹਰਪ੍ਰੀਤ ਸ਼ੁਕਲਾ ਨੂੰ ਵੈਲਫ਼ੇਅਰ ਅਤੇ ਏ.ਐਸ ਰਾਏ ਨੂੰ ਏਡੀਜੀਪੀ ਇਨਟੈਲੀਜੈਂਸ ਲਾਇਆ ਗਿਆ ਹੈ। ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੂੰ ਸੂਬੇ ਦੀ ਜ਼ਿੰਮੇਵਾਰੀ ਸੌਂਪੀ ਗਈ। ਉਸ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਇਹ ਸਭ ਤੋਂ ਵੱਡਾ ਫੇਰਬਦਲ ਹੈ।
-PTCNews