ਅੱਠਵੀਂ ਤੇ ਦਸਵੀਂ ਬੋਰਡ ਦੇ ਨਤੀਜਿਆਂ ਤੋਂ ਨਾ ਖੁਸ਼ ਵਿਦਿਆਰਥੀ ਦੋਬਾਰਾ ਦੇ ਸਕਣਗੇ ਪ੍ਰੀਖਿਆ

pseb board exam

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਪਿਛਲੇ ਕੁਝ ਸਮਾਂ ਪਹਿਲਾਂ ਦਸਵੀਂ ਅਤੇ ਅੱਠਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ਜਾਰੀ ਕੀਤੇ ਗਏ ਸਨ ।ਇਹ ਐਲਾਨ ਸਰਕਾਰ ਵੱਲੋਂ ਕੋਰੋਨਾ ਹਲਾਤਾਂ ਨੂੰ ਦੇਖਦੇ ਹੋਏ ਲਿਆ ਗਿਆ ਸੀ। ਜਿਸ ਵਿਚ 8ਵੀਂ ਅਤੇ 10ਵੀਂ ਦੇ ਨਤੀਜਿਆਂ ਦਾ ਐਲਾਨ ਪੰਜਾਬ ਸੈਕੰਡਰੀ ਸਿੱਖਿਆ ਬੋਰਡ ਨੇ ਕੀਤਾ ।Welcome to PSEB, Phase 8 Mohali, Punjab

ਪੜ੍ਹੋ ਹੋਰ ਖ਼ਬਰਾਂ : ਹੁਣ 10ਵੀਂ -11ਵੀਂ ਤੇ 12ਵੀਂ ਦੇ ਪ੍ਰੀ ਬੋਰਡ ਰਿਜ਼ਲਟ ਦੇ ਅਧਾਰ ‘ਤੇ ਆਵੇਗਾ ਬਾਰ੍ਹਵੀਂ ਜਮਾਤ ਦਾ ਫ਼ਾਈਨਲ ਰਿਜ਼ਲਟ  

ਪਰ ਇਹਨਾਂ ਨਤੀਜਿਆਂ ਤੋਂ ਨਾ ਖੁਸ਼ ਵਿਦਿਆਰਥੀਆਂ ਨੇ ਮੁੜ ਤੋਂ ਪ੍ਰੀਖਿਆ ਦੇਣ ਦੀ ਗੱਲ ਆਖੀ ਸੀ ਜਿਸ ਨੂੰ ਮੰਨਦੇ ਹੋਏ ਬੋਰਡ ਵੱਲੋਂ ਦੁਬਾਰਾ ਪ੍ਰੀਖਿਆਵਾਂ ਕਰਵਾਉਣ ਦੇ ਲਈ ਆਪਂਸ਼ਨ ਭੇਜਣ ਦੀ ਮਿਤੀ ਤੈਅ ਕੀਤੀ ਗਈ ਹੈAll About PSEB Board: 10th Exam Cancelled, 12th Postponed, Date Sheet, Syllabus, Question Papers

ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ ‘ਚ ਐਤਵਾਰ ਦਾ ਲੌਕਡਾਊਨ ਹੋਇਆ ਖ਼ਤਮ, ਹੁਣ ਪੂਰਾ ਹਫ਼ਤਾ ਖੁੱਲ੍ਹਣਗੀਆਂ ਦੁਕਾਨਾਂ

ਸੀ. ਬੀ. ਐੱਸ. ਈ. ਵੱਲੋਂ ਜਾਰੀ ਕੀਤੇ ਅੱਠਵੀਂ ਤੇ ਦੱਸਵੀਂ ਕਲਾਸ ਦੇ ਨਤੀਜੇ ਦੇ ਫਾਰਮੂਲੇ ਤੋਂ ਕਈ ਵਿਦਿਆਰਥੀ ਨਾਰਾਜ਼ ਹਨ। ਵਿਦਿਆਰਥੀਆਂ ਨੇ ਫਾਰਮੂਲੇ ’ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਬੋਰਡ ਨੇ ਵੇਟੇਜ ਦੇ ਕੇ ਗਲਤ ਕੀਤਾ ਹੈ। ਇਹ ਬਹੁਤ ਜ਼ਿਆਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਮਾਕਰਸ ਨੂੰ ਜ਼ਿਆਦਾ ਵੇਟੇਜ ਦਿੱਤੀ ਜਾਣੀ ਚਾਹੀਦੀ ਹੈ।

ਦੁਬਾਰਾ ਪ੍ਰੀਖਿਆ ‘ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਬੋਰਡ ਦੇ ਚੇਅਰਮੈਨ ਪ੍ਰੋ: ਯੋਗਰਾਜ, ਸੈਕਟਰੀ ਮੁਹੰਮਦ ਤਇਅਬ ਆਈਏਐਸ ਅਤੇ ਪ੍ਰੀਖਿਆ ਕੰਟਰੋਲਰ ਜਨਕ ਰਾਜ ਮਾਹਰੋਕ ਨੇ ਦੱਸਿਆ ਕਿ ਵਿਦਿਆਰਥੀਆਂ ਦੇ 17 ਮਈ ਨੂੰ ਐਲਾਨੇ ਨਤੀਜਿਆਂ ਦਾ ਲਿੰਕ ਦਿੱਤਾ ਜਾਵੇਗਾ| ਅੱਠਵੀ ਅਤੇ ਦਸਵੀਂ ਸ਼੍ਰੇਣੀਆਂ ਦੇ ਨਤੀਜੇ ਕਾਰਡ ਛੇਤੀ ਹੀ ਸਬੰਧਿਤ ਸੰਸਥਾਵਾਂ ਦੀ ਲਾਗ ਇਨ ਆਈ ਡੀ ਤੇ ਅੱਪਲੋਡ ਕਰ ਦਿਤੀ ਜਾਣਗੇ।