PM ਮੋਦੀ ਨੇ ‘ਮਨ ਕੀ ਬਾਤ’ ‘ਚ ਦੇਸ਼ ਵਾਸੀਆਂ ਨਾਲ ਕੀਤੀਆਂ ਇਹ ਮੁੱਦਿਆਂ ‘ਤੇ ਚਰਚਾ

Mann Ki Baat: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇਸ਼ ਵਾਸੀਆਂ ਨਾਲ ‘ਮਨ ਕੀ ਬਾਤ’ ਕੀਤੀ। ਇਸ ਦੌਰਾਨ PM ਨਰਿੰਦਰ ਮੋਦੀ ਨੇ ਇਸ ਦੌਰਾਨ ਖਾਸ ਤੌਰ ਉੱਪਰ 100 ਕਰੋੜ ਕੋਰੋਨਾ ਵੈਕਸੀਨ ਲਾਉਣ ਦਾ ਜ਼ਿਕਰ ਕੀਤਾ। ਮੋਦੀ ਨੇ ਅੱਜ ਮਨ ਕੀ ਬਾਤ ਪ੍ਰੋਗਰਾਮ ਵਿੱਚ ਟੀਕਾਕਰਨ ਮੁਹਿੰਮ ‘ਤੇ ਗੱਲ ਕੀਤੀ ਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਘਾਤਕ ਕੋਰੋਨਾਵਾਇਰਸ ਨੂੰ ਖਤਮ ਕਰਨ ਲਈ ਟੀਕਾ ਮੁਹਿੰਮ ਚਲਾਈ ਜਾ ਰਹੀ ਹੈ। ਦੇਸ਼ ਵਿੱਚ ਹੁਣ ਤੱਕ 100 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਇਸ ਟੀਚੇ ਨੂੰ ਪ੍ਰਾਪਤ ਕਰਕੇ ਦੇਸ਼ ਨੇ ਇਤਿਹਾਸ ਰਚਿਆ ਹੈ।

Mann Ki Baat: PM Modi to address his monthly radio programme today | Latest News India - Hindustan Times

ਪੀਐਮ ਮੋਦੀ ਨੇ ਕਿਹਾ ਕਿ ਅੱਜ ਸੰਯੁਕਤ ਰਾਸ਼ਟਰ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤ ਨੇ ਹਮੇਸ਼ਾ ਸ਼ਾਂਤੀ ਲਈ ਕੰਮ ਕੀਤਾ ਹੈ। ਇਸ ਦੌਰਾਨ ਉਨ੍ਹਾਂ ਪੁਲਿਸ ਵਿੱਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਬਾਰੇ ਵੀ ਚਰਚਾ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਮਹਿਲਾ ਪੁਲਿਸ ਕਰਮਚਾਰੀਆਂ ਦੀ ਗਿਣਤੀ ਵਧੀ ਹੈ। ਭਾਰਤ ਦੀਆਂ ਔਰਤਾਂ ਹਰ ਖੇਤਰ ਵਿੱਚ ਅੱਗੇ ਹਨ। ਪੁਲਿਸ ਮੁਲਾਜ਼ਮਾਂ ਦੀ ਬਹਾਦਰੀ ‘ਤੇ ਮਾਣ ਹੈ।

Mann Ki Baat Live Updates: PM Narendra Modi to address nation today amid Covid-19 surge, PM Modi Speech Live

‘ਮਨ ਕੀ ਬਾਤ’ ਪ੍ਰੋਗਰਾਮ ‘ਚ ਪੀਐੱਮ ਮੋਦੀ ਨੇ ਕਿਹਾ, ”100 ਕਰੋੜ ਟੀਕੇ ਦੀ ਖੁਰਾਕ ਤੋਂ ਬਾਅਦ ਅੱਜ ਦੇਸ਼ ਨਵੇਂ ਉਤਸ਼ਾਹ, ਨਵੀਂ ਊਰਜਾ ਨਾਲ ਅੱਗੇ ਵਧ ਰਿਹਾ ਹੈ। ਸਾਡੇ ਵੈਕਸੀਨ ਪ੍ਰੋਗਰਾਮ ਦੀ ਸਫਲਤਾ ਭਾਰਤ ਦੀ ਸਮਰੱਥਾ ਨੂੰ ਦਰਸਾਉਂਦੀ ਹੈ। ਮੈਂ ਆਪਣੇ ਦੇਸ਼ ਦੀ ਸਮਰੱਥਾ, ਮੇਰੇ ਦੇਸ਼ ਦੇ ਲੋਕਾਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ। ਮੈਂ ਜਾਣਦਾ ਸੀ ਕਿ ਸਾਡੇ ਸਿਹਤ ਸੰਭਾਲ ਕਰਮਚਾਰੀ ਦੇਸ਼ ਵਾਸੀਆਂ ਨੂੰ ਟੀਕਾਕਰਨ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।

Coronavirus update: India crosses landmark of 100 crore Covid-19 vaccine inoculations

ਪੀਐਮ ਮੋਦੀ ਨੇ ਕਿਹਾ, “ਇਹ ਲੱਖਾਂ ਸਿਹਤ ਕਰਮਚਾਰੀਆਂ ਦੀ ਸਖ਼ਤ ਮਿਹਨਤ ਕਾਰਨ ਹੈ ਕਿ ਭਾਰਤ ਨੇ 100 ਕਰੋੜ ਟੀਕੇ ਦੀ ਖੁਰਾਕ ਦਾ ਮੀਲ ਪੱਥਰ ਪਾਰ ਕੀਤਾ ਹੈ। ਅੱਜ ਮੈਂ ਉਨ੍ਹਾਂ ਸਾਰੇ ਭਾਰਤੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ‘ਸਾਰਿਆਂ ਲਈ ਵੈਕਸੀਨ-ਮੁਫਤ ਟੀਕਾ’ ਮੁਹਿੰਮ ਨੂੰ ਅਜਿਹੀ ਉਚਾਈ, ਸਫਲਤਾ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ 31 ਅਕਤੂਬਰ ਨੂੰ ਸਰਦਾਰ ਪਟੇਲ ਦੀ ਜਯੰਤੀ ਹੈ। ‘ਮਨ ਕੀ ਬਾਤ’ ਦੇ ਹਰ ਸਰੋਤੇ ਦੀ ਤਰਫ਼ੋਂ ਅਤੇ ਮੇਰੀ ਤਰਫ਼ੋਂ ਮੈਂ ਲੋਹ ਪੁਰਸ਼ ਨੂੰ ਸਲਾਮ ਕਰਦਾ ਹਾਂ। ਪੀਐਮ ਮੋਦੀ ਨੇ ਕਿਹਾ ਕਿ ਅਸੀਂ ਸਰਦਾਰ ਪਟੇਲ ਦੇ ਵਿਚਾਰਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਪ੍ਰਧਾਨ ਮੰਤਰੀ ਨੇ ਏਕਤਾ ਦਾ ਸੰਦੇਸ਼ ਦੇਣ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ। ਸਰਦਾਰ ਪਟੇਲ ਦਾ ਜੀਵਨ ਪ੍ਰੇਰਣਾਦਾਇਕ ਹੈ।

-PTC News