ਬਾਲੀਵੁੱਡ ਅਦਾਕਾਰਾ ਨੌਰਾ ਫ਼ਤੇਹੀ ਅਤੇ ਜੈਕਲੀਨ ਫਰਨਾਂਡੀਜ਼ ਨੂੰ ਮਨੀ ਲਾਂਡਰਿੰਗ ਕੇਸ ‘ਚ ED ਦਾ ਸੰਮਨ

ਬਾਲੀਵੁੱਡ ਅਦਾਕਾਰਾ ਨੌਰਾ ਫ਼ਤੇਹੀ ਅਤੇ ਜੈਕਲੀਨ ਫਰਨਾਂਡੀਜ਼ ਨੂੰ ਮਨੀ ਲਾਂਡਰਿੰਗ ਕੇਸ 'ਚ ED ਦਾ ਸੰਮਨ

ਹੁਣ ਬਾਲੀਵੁੱਡ ਸਿਤਾਰੇ ਵੀ ਸੁਕੇਸ਼ ਚੰਦਰਸ਼ੇਖਰ ਮਨੀ ਲਾਂਡਰਿੰਗ ਮਾਮਲੇ ਵਿੱਚ ਫ਼ਸਦੇ ਹੋਏ ਨਜ਼ਰ ਆ ਰਹੇ ਹਨ। ਅਦਾਕਾਰਾ ਜੈਕਲੀਨ ਫਰਨਾਂਡੀਜ਼ ਤੋਂ ਬਾਅਦ ਹੁਣ ਨੌਰਾ ਫ਼ਤੇਹੀ ਨੂੰ ਵੀ ਈਡੀ ਨੇ ਤਲਬ ਕੀਤਾ ਹੈ। ਉਸ ਨੂੰ ਪੁੱਛਗਿੱਛ ਲਈ ਵੀ ਬੁਲਾਇਆ ਗਿਆ ਹੈ।ਬਾਲੀਵੁੱਡ ਅਦਾਕਾਰਾ ਨੌਰਾ ਫ਼ਤੇਹੀ ਨੂੰ ਈਡੀ ਨੇ ਅੱਜ ਪੁੱਛਗਿੱਛ ਲਈ ਬੁਲਾਇਆ ਹੈ। ਹਾਲਾਂਕਿ ਈਡੀ ਅਧਿਕਾਰੀਆਂ ਦੇ ਅਨੁਸਾਰ ਇਹ ਅਜੇ ਤੈਅ ਨਹੀਂ ਹੋਇਆ ਹੈ ਕਿ ਨੌਰਾ ਫ਼ਤੇਹੀ ਕੇਂਦਰੀ ਏਜੰਸੀ ਦੀ ਪੁੱਛਗਿੱਛ ਵਿੱਚ ਸ਼ਾਮਲ ਹੋਵੇਗੀ ਜਾਂ ਨਹੀਂ।

ਬਾਲੀਵੁੱਡ ਅਦਾਕਾਰਾ ਨੌਰਾ ਫ਼ਤੇਹੀ ਅਤੇ ਜੈਕਲੀਨ ਫਰਨਾਂਡੀਜ਼ ਨੂੰ ਮਨੀ ਲਾਂਡਰਿੰਗ ਕੇਸ ‘ਚ ED ਦਾ ਸੰਮਨ

ਨੌਰਾ ਫ਼ਤੇਹੀ ਨੂੰ ਈਡੀ ਨੇ ਮਨੀ ਲਾਂਡਰਿੰਗ ਐਕਟ ਦੇ ਤਹਿਤ ਤਲਬ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਨੌਰਾ ਫ਼ਤੇਹੀ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸੁਕੇਸ਼ ਚੰਦਰ ਸ਼ੇਖਰ ਦੁਆਰਾ 200 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਤਲਬ ਕੀਤਾ ਹੈ। ਨੌਰਾ ਫ਼ਤੇਹੀ ਤੋਂ ਇਲਾਵਾ ਈਡੀ ਨੇ ਇੱਕ ਵਾਰ ਫਿਰ ਜੈਕਲੀਨ ਫਰਨਾਂਡੀਜ਼ ਨੂੰ ਉਸੇ ਮਾਮਲੇ ਵਿੱਚ ਤਲਬ ਕੀਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਈਡੀ ਇਸ ਮਾਮਲੇ ਵਿੱਚ ਜੈਕਲੀਨ ਤੋਂ ਪੁੱਛਗਿੱਛ ਕਰ ਚੁੱਕੀ ਹੈ।

ਬਾਲੀਵੁੱਡ ਅਦਾਕਾਰਾ ਨੌਰਾ ਫ਼ਤੇਹੀ ਅਤੇ ਜੈਕਲੀਨ ਫਰਨਾਂਡੀਜ਼ ਨੂੰ ਮਨੀ ਲਾਂਡਰਿੰਗ ਕੇਸ ‘ਚ ED ਦਾ ਸੰਮਨ

ਰਿਪੋਰਟਾਂ ਵਿੱਚ ਦੱਸਿਆ ਜਾ ਰਿਹਾ ਹੈ ਕਿ ਈਡੀ ਸੰਭਾਵਨਾਵਾਂ ਦੀ ਤਲਾਸ਼ ਕਰ ਰਹੀ ਹੈ ਕਿ ਕੀ ਚੋਣ ਕਮਿਸ਼ਨ ਰਿਸ਼ਵਤਖੋਰੀ ਦੇ ਮਾਮਲੇ ਵਿੱਚ ਦੋਸ਼ੀ ਸੁਕੇਸ਼ ਚੰਦਰ ਸ਼ੇਖਰ ਨੇ ਧੋਖਾਧੜੀ ਦਾ ਪੈਸਾ ਵਿਦੇਸ਼ਾਂ ਵਿੱਚ ਟ੍ਰਾਂਸਫਰ ਨਹੀਂ ਕੀਤਾ ਹੈ। ਦੱਸ ਦੇਈਏ ਕਿ ਸੁਕੇਸ਼ ਚੰਦਰਸ਼ੇਖਰ ਅਤੇ ਉਨ੍ਹਾਂ ਦੀ ਪਤਨੀ ਅਭਿਨੇਤਰੀ ਲੀਨਾ ਪਾਲ ਤਿਹਾੜ ਜੇਲ ਦੇ ਅੰਦਰੋਂ 200 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ। ਸੁਕੇਸ਼ ਨੇ ਨੋਰਾ ਫਤੇਹੀ ਨੂੰ ਵੀ ਆਪਣੇ ਜਾਲ ਵਿੱਚ ਫਸਾਉਣ ਦੀ ਸਾਜ਼ਿਸ਼ ਰਚੀ ਸੀ।

ਬਾਲੀਵੁੱਡ ਅਦਾਕਾਰਾ ਨੌਰਾ ਫ਼ਤੇਹੀ ਅਤੇ ਜੈਕਲੀਨ ਫਰਨਾਂਡੀਜ਼ ਨੂੰ ਮਨੀ ਲਾਂਡਰਿੰਗ ਕੇਸ ‘ਚ ED ਦਾ ਸੰਮਨ

ਨੌਰਾ ਫ਼ਤੇਹੀ ਇੱਕ ਕੈਨੇਡੀਅਨ ਮਾਡਲ-ਅਦਾਕਾਰਾ ਹੈ। ਨੌਰਾ ਫ਼ਤੇਹੀ ਬਾਲੀਵੁੱਡ ਦੇ ਕਈ ਮਸ਼ਹੂਰ ਆਈਟਮ ਗੀਤਾਂ ‘ਤੇ ਡਾਂਸ ਕਰ ਚੁੱਕੀ ਹੈ। ਉਹ ਕਈ ਰਿਐਲਿਟੀ ਸ਼ੋਅਜ਼ ਵਿੱਚ ਨਜ਼ਰ ਆ ਚੁੱਕੀ ਹੈ। ਨੌਰਾ ਫ਼ਤੇਹੀ ਨੇ ਸਟ੍ਰੀਟ ਡਾਂਸਰ 3 ਡੀ, ਬਟਲਾ ਹਾਊਸ ਵਰਗੀਆਂ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਫਿਲਮ ਅਭਿਨੇਤਰੀ ਜੈਕਲੀਨ ਫਰਨਾਂਡਿਸ ਨੂੰ ਵੀ ਈਡੀ ਨੇ ਤੀਜੀ ਵਾਰ ਤਲਬ ਕੀਤਾ ਹੈ। ਉਸ ਨੂੰ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਕੱਲ੍ਹ ਐਮਟੀਐਨਐਲ ਸਥਿਤ ਈਡੀ ਦਫਤਰ ਬੁਲਾਇਆ ਗਿਆ ਹੈ। ਸੁਕੇਸ਼ ਨੇ ਜੇਲ੍ਹ ਦੇ ਅੰਦਰੋਂ ਸਾਜ਼ਿਸ਼ ਰਚ ਕੇ ਜੈਕਲੀਨ ਨੂੰ ਆਪਣੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਵੀ ਕੀਤੀ ਸੀ।
-PTCNews