ਲੇਵਰ ਪੇਨ ‘ਚ ਸਾਈਕਲ ‘ਤੇ ਹਸਪਤਾਲ ਪਹੁੰਚੀ ਨਿਊਜ਼ੀਲੈਂਡ ਦੀ ਸੰਸਦ ਮੈਂਬਰ, ਇੱਕ ਘੰਟੇ ‘ਚ ਬੱਚੇ ਨੂੰ ਦਿੱਤਾ ਜਨਮ

ਲੇਵਰ ਪੇਨ 'ਚ ਸਾਈਕਲ 'ਤੇ ਹਸਪਤਾਲ ਪਹੁੰਚੀ ਨਿਊਜ਼ੀਲੈਂਡ ਦੀ ਸੰਸਦ ਮੈਂਬਰ, ਇੱਕ ਘੰਟੇ 'ਚ ਬੱਚੇ ਨੂੰ ਦਿੱਤਾ ਜਨਮ

ਨਿਊਜ਼ੀਲੈਂਡ : ਨਿਊਜ਼ੀਲੈਂਡ ਅਜਿਹਾ ਦੇਸ਼ ਹੈ, ਜੋ ਅਕਸਰ ਕਿਸੇ ਨਾ ਕਿਸੇ ਕਾਰਨ ਚਰਚਾ ‘ਚ ਰਹਿੰਦਾ ਹੈ। ਹਾਲ ਹੀ ‘ਚ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਆਪਣੀ ਬੱਚੀ ਦੇ ਕਾਰਨ ਸੁਰਖੀਆਂ ‘ਚ ਆਈ ਸੀ ਅਤੇ ਹੁਣ ਉੱਥੇ ਦੀ ਇਕ ਮਹਿਲਾ ਸੰਸਦ ਮੈਂਬਰ ਦੀ ਵਜ੍ਹਾ ਕਰਕੇ ਇਸ ਦੇਸ਼ ਦੀ ਇਕ ਵਾਰ ਫਿਰ ਪੂਰੀ ਦੁਨੀਆ ‘ਚ ਚਰਚਾ ਹੋ ਰਹੀ ਹੈ। ਇਸ ਮਹਿਲਾ ਸੰਸਦ ਮੈਂਬਰ (Julie Anne Genter ) ਨੇ ਲੇਵਰ ਪੇਨ ਤੋਂ ਬਾਅਦ ਬੱਚੇ ਨੂੰ ਜਨਮ ਦੇਣ ਲਈ ਜੋ ਤਰੀਕਾ ਅਪਣਾਇਆ ਹੈ , ਉਸਨੂੰ ਜਾਣਕੇ ਹਰ ਕੋਈ ਹੈਰਾਨ ਹੈ।

ਲੇਵਰ ਪੇਨ ‘ਚ ਸਾਈਕਲ ‘ਤੇ ਹਸਪਤਾਲ ਪਹੁੰਚੀ ਨਿਊਜ਼ੀਲੈਂਡ ਦੀ ਸੰਸਦ ਮੈਂਬਰ, ਇੱਕ ਘੰਟੇ ‘ਚ ਬੱਚੇ ਨੂੰ ਦਿੱਤਾ ਜਨਮ

ਉਸ ਦੇ ਜਜ਼ਬੇ ਨੂੰ ਸਲਾਮ ਕਰ ਰਿਹਾ ਹੈ। ਇਸ ਮਹਿਲਾ ਸੰਸਦ ਮੈਂਬਰ ਦਾ ਨਾਂ ਜੂਲੀ ਐਨ ਜੇਂਟਰ (Julie Anne Genter ) ਹੈ। ਉਸ ਨੇ ਲੇਵਰ ਪੇਨ ‘ਚ ਸਾਈਕਲ ‘ਤੇ ਹਸਪਤਾਲ ਪਹੁੰਚ ਕੇ ਬੱਚੇ ਨੂੰ ਜਨਮ ਦਿੱਤਾ ਹੈ। ਫੇਸਬੁੱਕ ‘ਤੇ ਉਨ੍ਹਾਂ ਦੀ ਇਸ ਪੋਸਟ ਤੋਂ ਬਾਅਦ ਤਰ੍ਹਾਂ-ਤਰ੍ਹਾਂ ਦੇ ਕਮੈਂਟਸ ਆ ਰਹੇ ਹਨ। ਕਈ ਲੋਕਾਂ ਨੇ ਉਸ ਦੇ ਜਜ਼ਬੇ ਨੂੰ ਸਲਾਮ ਕੀਤਾ ਹੈ, ਜਦੋਂ ਕਿ ਕਈਆਂ ਨੇ ਉਸ ਨੂੰ ਬੱਚੇ ਨੂੰ ਵਧਾਈ ਦਿੱਤੀ ਹੈ। ਇਕ ਔਰਤ ਨੇ ਕਮੈਂਟ ‘ਚ ਲਿਖਿਆ ਹੈ, ‘ਮੈਂ ਗਰਭ ਅਵਸਥਾ ਦੌਰਾਨ ਕਾਰ ਦੀ ਸੀਟ ਬੈਲਟ ਵੀ ਨਹੀਂ ਲਗਾ ਸਕਦੀ ਸੀ ,ਤੁਸੀਂ ਕਮਾਲ ਹੋ।

ਲੇਵਰ ਪੇਨ ‘ਚ ਸਾਈਕਲ ‘ਤੇ ਹਸਪਤਾਲ ਪਹੁੰਚੀ ਨਿਊਜ਼ੀਲੈਂਡ ਦੀ ਸੰਸਦ ਮੈਂਬਰ, ਇੱਕ ਘੰਟੇ ‘ਚ ਬੱਚੇ ਨੂੰ ਦਿੱਤਾ ਜਨਮ

ਦਰਅਸਲ, ਕੁਝ ਅਜਿਹਾ ਹੋਇਆ ਕਿ ਗਰਭਵਤੀ ਸੰਸਦ ਮੈਂਬਰ ਜੂਲੀ ਐਨ ਜੇਂਟਰ ਨੂੰ ਰਾਤ ਦੇ 2 ਵਜੇ ਲੇਵਰ ਪੇਨ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਉਸ ਨੇ ਤੁਰੰਤ ਸਾਈਕਲ ਚੁੱਕਿਆ ਅਤੇ ਹਸਪਤਾਲ ਵੱਲ ਦੌੜ ਲਗਾ ਦਿੱਤੀ। ਇੱਥੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਸਿਰਫ ਇੱਕ ਘੰਟੇ ਵਿੱਚ ਯਾਨੀ ਕਿ 3 ਵੱਜ ਕੇ 4 ਮਿੰਟ ‘ਤੇ ਉਸਨੇ ਬੱਚੇ ਨੂੰ ਜਨਮ ਦਿੱਤਾ। ਉਸ ਨੇ ਇਸ ਬਾਰੇ ਫੇਸਬੁੱਕ ‘ਤੇ ਜਾਣਕਾਰੀ ਵੀ ਦਿੱਤੀ ਹੈ ਅਤੇ ਸਾਈਕਲ ਦੀ ਕਹਾਣੀ ਵੀ ਸਾਂਝੀ ਕੀਤੀ ਹੈ। ਉਨ੍ਹਾਂ ਦੀ ਇਹ ਕਹਾਣੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

ਲੇਵਰ ਪੇਨ ‘ਚ ਸਾਈਕਲ ‘ਤੇ ਹਸਪਤਾਲ ਪਹੁੰਚੀ ਨਿਊਜ਼ੀਲੈਂਡ ਦੀ ਸੰਸਦ ਮੈਂਬਰ, ਇੱਕ ਘੰਟੇ ‘ਚ ਬੱਚੇ ਨੂੰ ਦਿੱਤਾ ਜਨਮ

ਉਸਨੇ ਫੇਸਬੁੱਕ ‘ਤੇ ਲਿਖਿਆ, ‘ਮੈਂ ਅਸਲ ਵਿੱਚ ਲੇਵਰ ਪੇਨ ਵਿੱਚ ਸਾਈਕਲ ਚਲਾਉਣ ਦੀ ਯੋਜਨਾ ਨਹੀਂ ਬਣਾ ਰਹੀ ਸੀ ਪਰ ਆਖਰਕਾਰ ਅਜਿਹਾ ਹੋਇਆ। ਜਦੋਂ ਅਸੀਂ 2 ਵਜੇ ਹਸਪਤਾਲ ਜਾਣ ਲਈ ਰਵਾਨਾ ਹੋਏ ਤਾਂ ਇੰਨੀ ਮੁਸ਼ਕਲ ਨਹੀਂ ਸੀ ਪਰ 2-3 ਮਿੰਟ ਦੀ ਦੂਰੀ ਤੈਅ ਕਰਨ ਲਈ ਸਾਨੂੰ 10 ਮਿੰਟ ਲੱਗ ਗਏ। ਇਸ ਦੌਰਾਨ ਪ੍ਰਸੂਤੀ ਦਾ ਦਰਦ ਹੌਲੀ-ਹੌਲੀ ਵਧਣ ਲੱਗਾ। ਹੁਣ ਸਾਡੇ ਕੋਲ ਇੱਕ ਪਿਆਰਾ ਅਤੇ ਸਿਹਤਮੰਦ ਬੱਚਾ ਹੈ, ਆਪਣੇ ਪਿਤਾ ਦੀ ਗੋਦੀ ਵਿੱਚ ਸੌਂ ਰਿਹਾ ਹੈ। ਮੈਂ ਹਸਪਤਾਲ ਵਿੱਚ ਡਾਕਟਰਾਂ ਦੀ ਸਹੀ ਦੇਖਭਾਲ ਅਤੇ ਸਹਾਇਤਾ ਪ੍ਰਾਪਤ ਕਰਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ , ਜਿਸ ਕਾਰਨ ਜਲਦੀ ਡਿਲੀਵਰੀ ਹੋ ਗਈ।
-PTCNews