Mumbai Drugs Case: 20 ਅਕਤੂਬਰ ਤੱਕ ਜੇਲ੍ਹ ‘ਚ ਹੀ ਰਹੇਗਾ ਆਰੀਅਨ ਖਾਨ, ਟਲਿਆ ਫੈਸਲਾ

Mumbai court reserves order on bail plea of Aryan Khan, others for Oct 20

Mumbai Drugs Case: ਕਰੂਜ਼ ਡਰੱਗਜ਼ ਮਾਮਲੇ ‘ਚ ਗ੍ਰਿਫਤਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ’ ਤੇ ਵੀਰਵਾਰ ਨੂੰ ਮੁੰਬਈ ਦੀ ਸੈਸ਼ਨ ਕੋਰਟ ‘ਚ ਮੁੜ ਸੁਣਵਾਈ ਹੋਈ। ਜਿਸ ਤੋਂ ਬਾਅਦ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਅਦਾਲਤ ਨੇ ਫੈਸਲਾ 20 ਅਕਤੂਬਰ ਤੱਕ ਰਾਖਵਾਂ ਰੱਖ ਲਿਆ ਹੈ। ਐਨਸੀਬੀ ਨੇ 2 ਅਕਤੂਬਰ ਨੂੰ ਆਰੀਅਨ ਖਾਨ ਅਤੇ ਹੋਰ ਦੋਸ਼ੀਆਂ ਨੂੰ ਹਿਰਾਸਤ ਵਿੱਚ ਲਿਆ ਸੀ ਅਤੇ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਆਰੀਅਨ ਇਸ ਵੇਲੇ ਆਰਥਰ ਰੋਡ ਜੇਲ੍ਹ ਵਿੱਚ ਹੈ।

Shah Rukh Khan hires new lawyer for son Aryan Khan - Movies News

ਸੁਣਵਾਈ ਦੌਰਾਨ ਐਨਸੀਬੀ ਵੱਲੋਂ ਪੇਸ਼ ਹੋਏ ਵਧੀਕ ਸਾਲਿਸਟਰ ਜਨਰਲ ਅਨਿਲ ਸਿੰਘ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਮੁਲਜ਼ਮਾਂ ਦੇ ਅੰਤਰਰਾਸ਼ਟਰੀ ਸਬੰਧ ਸਾਹਮਣੇ ਆਏ ਹਨ। ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਹਨ। ਤੁਸੀਂ ਉਨ੍ਹਾਂ ਨੂੰ ਵੱਖਰੇ ਤੌਰ ‘ਤੇ ਨਹੀਂ ਦੇਖ ਸਕਦੇ। ਸਾਡੇ ਕੋਲ ਵਟਸਐਪ ਚੈਟਸ ਅਤੇ ਹੋਰ ਸਬੂਤ ਹਨ।

Aryan Khan Case: No Bail For Shah Rukh Khan's Son! All Eyes Are Now Set On Wednesday's Hearing

ਅਨਿਲ ਸਿੰਘ ਨੇ ਕਿਹਾ ਕਿ ਆਰੀਅਨ ਖਾਨ ਦੇ ਪ੍ਰਾਪਤ ਬਿਆਨ ਤੋਂ ਪਤਾ ਲੱਗਦਾ ਹੈ ਕਿ ਉਹ ਪਿਛਲੇ ਕੁਝ ਸਾਲਾਂ ਤੋਂ ਇਸ ਦਾ ਸੇਵਨ ਕਰਦਾ ਸੀ। ਅਰਬਾਜ਼ ਕੋਲੋਂ ਨਸ਼ੀਲੇ ਪਦਾਰਥ ਮਿਲੇ ਹਨ। ਆਰੀਅਨ ਉਸ ਦੇ ਨਾਲ ਸੀ। ਪੰਚਨਾਮੇ ਵਿੱਚ ਇਹ ਵੀ ਸਾਫ਼ ਲਿਖਿਆ ਹੋਇਆ ਹੈ ਕਿ ਦੋਵੇਂ ਨਸ਼ੇ ਦਾ ਸੇਵਨ ਕਰਨ ਵਾਲੇ ਸਨ। ਅਨਿਲ ਸਿੰਘ ਨੇ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਦੌਰਾਨ ਘੱਟੋ-ਘੱਟ ਅੱਠ ਮਾਮਲਿਆਂ ਦੇ ਫੈਸਲੇ ਪੜ੍ਹੇ। ਏਐਸਜੀ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਇਨ੍ਹਾਂ ਦੋਸ਼ੀਆਂ ਨੂੰ ਜ਼ਮਾਨਤ ਕਿਵੇਂ ਨਹੀਂ ਦਿੱਤੀ ਜਾਣੀ ਚਾਹੀਦੀ।

Opinion| Aryan Khan and the price of stardom, Opinions & Blogs News | wionews.com

-PTC News