ਕੋਰੋਨਾ ਵਾਇਰਸ ਨਾਲ ਦਿੱਲੀ ਯੂਨੀਵਰਸਿਟੀ ਦੇ ਅਧਿਆਪਿਕਾਂ ਦੀ ਜਾ ਰਹੀ ਜਾਨ, ਸੈਂਕੜੇ ਇਲਾਜ ਅਧੀਨ

ਦੇਸ਼ ਇਹਨੀ ਦਿਨੀ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ , ਇਸ ਵਾਇਰਸ ਦਾ ਕਾਲ ਦਿੱਲੀ ਯੂਨੀਵਰਸਿਟੀ ਵੀ ਪਿਆ ਹੈ ਜਿਥੇ ਹੁਣ ਤੱਕ ਘੱਟੋ ਘੱਟ 30 ਅਧਿਆਪਕਾਂ ਦੀ ਮੌਤ ਹੋਣ ਦੀਆਂ ਖ਼ਬਰਾਂ ਹਨ। ਕੋਰੋਨਾ ਦੀ ਲਾਗ ਨਾਲ ਮਾਰੇ ਗਏ ਅਧਿਆਪਕਾਂ ਦੀ ਇਸ ਗਿਣਤੀ ਵਿੱਚ ਉਹ ਅਧਿਆਪਕ ਸ਼ਾਮਲ ਹਨ ਜੋ ਪੱਕੇ ਸਨ ਜਾਂ ਠੇਕੇ ‘ਤੇ ਪੜ੍ਹਾ ਰਹੇ ਸਨ। ਇੱਥੇ ਹੀ ਬੱਸ ਨਹੀਂ, ਅਧਿਆਪਕਾਂ ਦੇ ਨਾਲ ਯੂਨੀਵਰਸਿਟੀ ਦੇ ਕਰਮਚਾਰੀਆਂ ਦੀ ਗਿਣਤੀ ਵੀ ਕਾਫ਼ੀ ਵੱਡੀ ਹੈ, ਜਿਨ੍ਹਾਂ ਦੀ ਮੌਤ ਕੋਵਿਡ ਕਾਰਨ ਹੋਈ ਹੈ।

READ MORE : ਕੋਰੋਨਾ ਨੇ ਲਈ ‘ਟਪੂ’ ਦੇ ਪਾਪਾ ਦੀ ਜਾਨ, ਵੈਂਟੀਲੇਟਰ ‘ਤੇ ਸਨ ਅਦਾਕਾਰ ਦੇ ਪਿਤਾ

ਇਸ ਦੌਰਾਨ ਡੀਯੂ ਅਧਿਆਪਕਾਂ ਦੀ ਮੌਤ ਸੰਬੰਧੀ ਇੱਕ ਨਿਜੀ ਅਖਬਾਰ ਨੇ ਕਿਹਾ ਕਿ ਬਹੁਤ ਸਾਰੇ ਅਜਿਹੇ ਅਧਿਆਪਕ ਵੀ ਕੋਰੋਨਾ ਦੀ ਬਿਮਾਰੀ ਨਾਲ ਮਾਰੇ ਗਏ , ਜੋ ਉਨ੍ਹਾਂ ਦੇ ਪਰਿਵਾਰ ਦੀ ਰੋਜ਼ੀ-ਰੋਟੀ ਦਾ ਇਕਲੌਤਾ ਸਰੋਤ ਸਨ। ਇਹ ਸਾਰੀਆਂ ਮੌਤਾਂ 1 ਮਾਰਚ ਤੋਂ 10 ਮਈ ਦਰਮਿਆਨ ਹੋਈਆਂ ਹਨ। ਇਸ ਮੌਤ ਗਾਹ ਦੌਰਾਨ ਦਿੱਲੀ ਯੂਨੀਵਰਸਿਟੀ ਵਿਖੇ ਭੌਤਿਕ ਵਿਗਿਆਨ ਅਤੇ ਖਗੋਲ ਵਿਗਿਆਨ ਵਿਭਾਗ ਦੇ ਪ੍ਰਮੁੱਖ ਵਿਗਿਆਨੀ ਪ੍ਰੋ. ਵਿਨੈ ਗੁਪਤਾ ਦੀ ਵੀ ਕੋਰੋਨਾ ਕਾਰਨ ਮੌਤ ਹੋ ਗਈMore than 30 teachers of Delhi University died of corona - दिल्ली  विश्वविद्यालय के 30 से अधिक शिक्षकों की कोरोना से मौत

Raed More : ਪੰਜਾਬ ‘ਚ ਕੋਰੋਨਾ ਤੋਂ ਰਾਹਤ ਦੀ ਖ਼ਬਰ, 7 ਹਜ਼ਾਰ ਤੋਂ ਵੱਧ ਮਰੀਜ਼ਾਂ ਨੇ…

ਜਦੋਂਕਿ ਸੈਂਕੜੇ ਅਜੇ ਵੀ ਕੋਰੋਨਾ ਨਾਲ ਸੰਕਰਮਿਤ ਹਨ। ਡੀਯੂ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਬ ਰੇ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ ਔਖੀ ਘੜੀ ਦੌਰਾਨ ਸਾਡੇ ਸਾਥੀ ਇੱਕ-ਇੱਕ ਕਰਕੇ ਵਿੱਛੜ ਰਹੇ ਹਨ। ਬਹੁਤ ਸਾਰੇ ਸੇਵਾਮੁਕਤ ਅਧਿਆਪਕਾਂ ਦੀ ਵੀ ਕੋਰੋਨਾ ਦੀ ਲਾਗ ਕਾਰਨ ਮੌਤ ਹੋ ਗਈ ਹੈ। ਜੋ ਕਿ ਚਿੰਤਾ ਦਾ ਵਿਸ਼ਾ ਹਨ।