ਸ਼ਹੀਦ ਜਵਾਨ ਮਨਦੀਪ ਸਿੰਘ ਦਾ ਅੱਜ ਪਿੰਡ ਚੱਠਾ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਅੰਤਿਮ ਸਸਕਾਰ

ਸ਼ਹੀਦ ਜਵਾਨ ਮਨਦੀਪ ਸਿੰਘ ਦਾ ਅੱਜ ਪਿੰਡ ਚੱਠਾ 'ਚ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਅੰਤਿਮ ਸਸਕਾਰ

ਗੁਰਦਾਸਪੁਰ : ਜੰਮੂ-ਕਸ਼ਮੀਰ ਦੇ ਪੁੰਛ ’ਚ ਬੀਤੇ ਦਿਨ ਅੱਤਵਾਦੀਆਂ ਨਾਲ ਮੁਕਾਬਲੇ ’ਚ 5 ਭਾਰਤੀ ਫ਼ੌਜ ਦੇ ਜਵਾਨ ਸ਼ਹੀਦ ਹੋ ਗਏ ਸਨ, ਇਨ੍ਹਾਂ ਸ਼ਹੀਦ ਹੋਏ ਜਵਾਨਾਂ ’ਚੋਂ ਇਕ ਜਵਾਨ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੱਠਾ ਸੀੜਾ ਦਾ ਰਹਿਣ ਵਾਲਾ ਹੈ। ਸ਼ਹੀਦ ਜਵਾਨ ਦੀ ਪਛਾਣ ਮਨਦੀਪ ਸਿੰਘ ਵਜੋਂ ਹੋਈ ਹੈ। ਸ਼ਹੀਦ ਜਵਾਨ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਉਸ ਦੇ ਜੱਦੀ ਪਿੰਡ ਪਹੁੰਚ ਜਾਵੇਗੀ।

ਸ਼ਹੀਦ ਜਵਾਨ ਮਨਦੀਪ ਸਿੰਘ ਦਾ ਅੱਜ ਪਿੰਡ ਚੱਠਾ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਅੰਤਿਮ ਸਸਕਾਰ

ਸ਼ਹੀਦ ਜਵਾਨ ਮਨਦੀਪ ਸਿੰਘ ਦਾ ਅੱਜ ਪਿੰਡ ਚੱਠਾ ‘ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ। ਇਸ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਸਕਾਰ ਮੌਕੇ ਪਹੁੰਚ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਸ਼ਹੀਦ ਮਨਦੀਪ ਆਪਣੇ ਪਿੱਛੇ ਆਪਣੀ ਵਿਧਵਾ ਬਜ਼ੁਰਗ ਮਾਤਾ ਮਨਜੀਤ ਕੌਰ, ਪਤਨੀ ਮਨਦੀਪ ਕੌਰ ਅਤੇ ਦੋ ਪੁੱਤਰਾਂ ਅਤੇ 2 ਭਰਾ ਛੱਡ ਗਿਆ।

ਸ਼ਹੀਦ ਜਵਾਨ ਮਨਦੀਪ ਸਿੰਘ ਦਾ ਅੱਜ ਪਿੰਡ ਚੱਠਾ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਅੰਤਿਮ ਸਸਕਾਰ

ਇਸ ਮੌਕੇ ਪਰਿਵਾਰ ’ਚ ਗ਼ਮਗੀਨ ਮਾਹੌਲ ਹੈ ਅਤੇ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਹੈ। ਜਿਸ ਘਰ ’ਚ ਅੱਜ ਮਾਤਮ ਛਾਇਆ ਹੋਇਆ ਹੈ, ਉਸ ਘਰ ’ਚ ਕੁਝ ਦਿਨ ਪਹਿਲਾਂ ਹੀ ਖੁਸ਼ੀਆਂ ਆਈਆਂ ਹਨ। ਸ਼ਹੀਦ ਮਨਦੀਪ ਸਿੰਘ ਦਾ ਵੱਡਾ ਪੁੱਤਰ ਮੰਤਾਜ ਸਿੰਘ 4 ਸਾਲ ਦਾ ਹੈ ਅਤੇ ਦੂਜੇ ਪੁੱਤਰ ਗੁਰਕੀਰਤ ਸਿੰਘ ਦਾ ਜਨਮ ਮਹਿਜ 40 ਦਿਨ ਪਹਿਲਾਂ ਹੀ ਹੋਇਆ ਹੈ। ਪੁੱਤ ਦੇ ਜਨਮ ’ਤੇ ਸ਼ਹੀਦ ਮਨਦੀਪ ਸਿੰਘ ਛੁੱਟੀ ਲੈ ਕੇ ਆਇਆ ਸੀ ਅਤੇ 15 ਦਿਨ ਪਹਿਲਾਂ ਹੀ ਵਾਪਿਸ ਡਿਊਟੀ ’ਤੇ ਗਿਆ ਸੀ।

ਸ਼ਹੀਦ ਜਵਾਨ ਮਨਦੀਪ ਸਿੰਘ ਦਾ ਅੱਜ ਪਿੰਡ ਚੱਠਾ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਅੰਤਿਮ ਸਸਕਾਰ

ਸ਼ਹੀਦ ਜਵਾਨ ਮਨਦੀਪ ਸਿੰਘ ਦੇ ਤਾਏ ਦੇ ਬੇਟੇ ਪਰਮਜੀਤ ਸਿੰਘ ਹੈਪੀ ਨੇ ਦੱਸਿਆ ਕਿ ਸ਼ਹੀਦ ਨਾਇਕ ਮਨਦੀਪ ਸਿੰਘ 2011 ’ਚ ਫੌਜ ’ਚ ਭਰਤੀ ਹੋਇਆ ਸੀ ਅਤੇ ਹੁਣ ਉਹ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ 16 ਰਾਸ਼ਟਰੀ ਰਾਈਫਲ ’ਚ ਤਾਇਨਾਤ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਭਰਾ ਪਿਛਲੇ ਮਹੀਨੇ ਹੀ ਛੁੱਟੀ ਕੱਟ ਕੇ ਡਿਊਟੀ ’ਤੇ ਵਾਪਸ ਗਿਆ ਸੀ ਅਤੇ ਮਨਦੀਪ ਸਿੰਘ ਦਾ ਵੱਡਾ ਭਰਾ ਫੌਜ ’ਚ ਹੈ, ਜਦਕਿ ਛੋਟਾ ਭਰਾ ਵਿਦੇਸ਼ ’ਚ ਰਹਿੰਦਾ ਹੈ।

ਸ਼ਹੀਦ ਜਵਾਨ ਮਨਦੀਪ ਸਿੰਘ ਦਾ ਅੱਜ ਪਿੰਡ ਚੱਠਾ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਅੰਤਿਮ ਸਸਕਾਰ

ਦੱਸ ਦੇਈਏ ਕਿ ਸੋਮਵਾਰ ਨੂੰ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ’ਚ ਇਕ ‘ਜੂਨੀਅਰ ਕਮੀਸ਼ੰਡ ਅਧਿਕਾਰੀ’ (ਜੇ.ਸੀ.ਓ.) ਸਮੇਤ ਫ਼ੌਜ ਦੇ 5 ਜਵਾਨ ਸ਼ਹੀਦ ਹੋ ਗਏ ਸਨ।ਜਿਨ੍ਹਾਂ ਵਿਚ 3 ਜਵਾਨ ਪੰਜਾਬ ਤੋਂ ਸਨ ਅਤੇ 2 ਜਵਾਨ ਉੱਤਰ ਪ੍ਰਦੇਸ਼ ਅਤੇ ਕੇਰਲਾ ਨਾਲ ਸਬੰਧਿਤ ਸਨ। ਸ਼ਹੀਦ ਹੋਏ ਜਵਾਨਾਂ ’ਚੋਂ ਗੁਰਦਾਸਪੁਰ ਦੇ ਪਿੰਡ ਚੱਠਾ ਦਾ ਮਨਦੀਪ ਸਿੰਘ , ਨੂਰਪੁਰ ਬੇਦੀ ਦੇ ਪਚਰੰਡਾ ਪਿੰਡ ਦਾ ਸਿਪਾਹੀ ਗੱਜਨ ਸਿੰਘ , ਕਪੂਰਥਲਾ ਦੇ ਪਿੰਡ ਮਾਨਾਂ ਤਲਵੰਡੀ ਦਾ ਨਾਇਬ ਸੂਬੇਦਾਰ ਜਸਵਿੰਦਰ ਸਿੰਘ ਸ਼ਹੀਦ ਹੋ ਗਏ ਹਨ।
-PTCNews