ਅਨੋਖਾ ਵਿਆਹ ! ਇੱਕ ਹੀ ਮੰਡਪ ‘ਚ 2 ਲਾੜੀਆਂ ਨਾਲ ਨੌਜਵਾਨ ਨੇ ਲਏ ਸੱਤ ਫੇਰੇ

Man wedding 2 Women at the same time In Chhattisgarh
ਅਨੋਖਾ ਵਿਆਹ ! ਇੱਕ ਹੀ ਮੰਡਪ 'ਚ 2 ਲਾੜੀਆਂ ਨਾਲ ਨੌਜਵਾਨ ਨੇ ਲਏ ਸੱਤ ਫੇਰੇ

ਛੱਤੀਸਗੜ: ਛੱਤੀਸਗੜ ਸੂਬੇ ਦੇ ਬਸਤਰ ਜ਼ਿਲ੍ਹੇ ਦੇ ਟਿਕਰਾਲੋਹੰਗਾ ’ਚ ਰਹਿਣ ਵਾਲੇ ਇਕ ਨੌਜਵਾਨ ਨੇ ਐਤਵਾਰ ਨੂੰ 2 ਲੜਕੀਆਂ ਨਾਲ ਇਕ ਹੀ ਮੰਡਪ ’ਚ ਅਗਨੀ ਨੂੰ ਗਵਾਹ ਮੰਨ ਕੇ ਸੱਤ ਫੇਰੇ ਲਏ ਹਨ। ਇਸ ਵਿਆਹ ਦੇ ਸੱਦਾ-ਪੱਤਰ ’ਚ ਦੋਵੇਂ ਲੜਕੀਆਂ ਦਾ ਨਾਂ ਲਿਖਿਆ ਗਿਆ ਸੀ। ਇਹ ਵਿਆਹ ਤਿੰਨੇ ਪਰਿਵਾਰਾਂ ਦੀ ਰਜ਼ਾਮੰਦੀ ਨਾਲ ਹੋਇਆ ਹੈ। ਇਸ ਅਨੋਖੇ ਵਿਆਹ ’ਚ ਸ਼ਾਮਲ ਹੋਣ ਵਾਲੇ ਬਰਾਤੀ ਵੀ ਕਾਫ਼ੀ ਉਤਸ਼ਾਹ ਦਿਖਾਈ ਦੇ ਰਹੇ ਸੀ।

ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਅਤੇ ਸਰਕਾਰ ਵਿਚਾਲੇ ਮੀਟਿੰਗ ਰਹੀ ਬੇਸਿੱਟਾ , ਕੇਂਦਰ ਨੇ ਕਾਨੂੰਨਾਂ ਨੂੰ ਰੱਦ ਕਰਨ ਤੋਂ ਕੀਤੀ ਕੋਰੀ ਨਾਂਹ

Man wedding 2 Women at the same time In Chhattisgarh
ਅਨੋਖਾ ਵਿਆਹ ! ਇੱਕ ਹੀ ਮੰਡਪ ‘ਚ 2 ਲਾੜੀਆਂ ਨਾਲ ਨੌਜਵਾਨ ਨੇ ਲਏ ਸੱਤ ਫੇਰੇ

ਬਸਤਰ ਜ਼ਿਲ੍ਹੇ ਦੇ ਟਿਕਰਾਲੋਹੰਗਾ ’ਚ ਰਹਿਣ ਵਾਲੇ 24 ਸਾਲਾ ਚੰਦੂ ਮੌਰਿਆ ਖੇਤੀ ਕਰਦੇ ਹਨ। ਉਸ ਦਾ ਪਹਿਲਾਂ ਕਰੰਜੀ ਦੀ ਹਸੀਨਾ ਬਘੇਲ ਅਤੇ ਫਿਰ ਅਰੰਡਵਾਲ ਦੀ ਸੁੰਦਰ ਕਸ਼ਿਅਪ ਨਾਲ ਪ੍ਰੇਮ ਸਬੰਧ ਹੋਇਆ। ਸੁੰਦਰੀ ਨੂੰ ਪਤਾ ਸੀ ਕਿ ਚੰਦੂ ਦਾ ਪ੍ਰੇਮ ਹਸੀਨਾ ਨਾਲ ਵੀ ਚੱਲ ਰਿਹਾ ਹੈ ਅਤੇ ਹਸੀਨਾ ਨੂੰ ਵੀ ਪਤਾ ਸੀ ਕਿ ਚੰਦੂ ਸੁੰਦਰੀ ਨਾਲ ਰਿਲੇਸ਼ਨਸ਼ਿਪ ’ਚ ਹੈ। ਉਨ੍ਹਾਂ ਦੇ ਗੂੜ੍ਹੇ ਪ੍ਰੇਮ ਦੀ ਜਾਣਕਾਰੀ ਦੋਵੇਂ ਪ੍ਰੇਮਿਕਾ ਤੋਂ ਇਲਾਵਾ ਤਿੰਨਾਂ ਪਰਿਵਾਰਾਂ ਦੇ ਲੋਕਾਂ ਨੂੰ ਪਤਾ ਲੱਗ ਗਈ ਸੀ।

Man wedding 2 Women at the same time In Chhattisgarh
ਅਨੋਖਾ ਵਿਆਹ ! ਇੱਕ ਹੀ ਮੰਡਪ ‘ਚ 2 ਲਾੜੀਆਂ ਨਾਲ ਨੌਜਵਾਨ ਨੇ ਲਏ ਸੱਤ ਫੇਰੇ

ਜਦੋਂ ਵਿਆਹ ਕਰਨ ਦੀ ਗੱਲ ਉੱਠੀ ਤਾਂ ਚੰਦੂ ਨੇ ਦੋਵੇਂ ਲੜਕੀਆਂ ਨਾਲ ਵਿਆਹ ਕਰਵਾਉਣ ਦੀ ਗੱਲ ਆਪਣੇ ਮਾਪਿਆਂ ਨਾਲ ਕੀਤੀ ,ਉਸ ਨੇ ਮਾਪਿਆਂ ਨੂੰ ਕਿਹਾ ਕਿ ਉਹ ਦੋਵਾਂ ਨੂੰ ਹੀ ਪਿਆਰ ਕਰਦਾ ਹੈ ਅਤੇ ਕਿਸੇ ਨੂੰ ਵੀ ਛੱਡਣਾ ਨਹੀਂ ਚਾਹੁੰਦਾ। ਓਧਰ ਲੜਕੀਆਂ ਦੇ ਮਾਪਿਆਂ ਨੇ ਵੀ ਵਿਆਹ ਦੀ ਮਨਜ਼ੂਰੀ ਦੇ ਦਿੱਤੀ ਕਿਉਂਕਿ ਲੜਕੀਆਂ ਨੇ ਇੱਕ-ਦੂਜੇ ਦੇ ਨਾਲ ਰਹਿਣ ਦੀ ਸਹਿਮਤੀ ਦਿੱਤੀ ਸੀ। ਤਿੰਨੇ ਇਕ ਸਾਲ ਤੋਂ ਇਕੱਠੇ ਰਹਿ ਰਹੇ ਸਨ। ਮੁਰੀਆ ਕਬੀਲੇ ’ਚ ਬਹੁ ਵਿਆਹ ਦੀ ਪ੍ਰਥਾ ਹੈ।

Man wedding 2 Women at the same time In Chhattisgarh
ਅਨੋਖਾ ਵਿਆਹ ! ਇੱਕ ਹੀ ਮੰਡਪ ‘ਚ 2 ਲਾੜੀਆਂ ਨਾਲ ਨੌਜਵਾਨ ਨੇ ਲਏ ਸੱਤ ਫੇਰੇ

ਪੜ੍ਹੋ ਹੋਰ ਖ਼ਬਰਾਂ : ਬਜ਼ੁਰਗ ਔਰਤ ਨੂੰ ਮੰਦਾ ਬੋਲਣ ਦੇ ਮਾਮਲੇ ‘ਚ ਕੰਗਣਾ ਰਣੌਤ ਖ਼ਿਲਾਫ਼ ਪੰਜਾਬ ‘ਚ ਮਾਣਹਾਨੀ ਦਾ ਕੇਸ ਦਰਜ

ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਪਹਿਲਾਂ ਚੰਦੂ, ਹਸੀਨਾ ਅਤੇ ਸੁੰਦਰੀ ਇਕੱਠੇ ਗੱਲ ਕਰਿਆ ਕਰਦੇ ਸਨ। ਤਿੰਨੇ ਵੱਖ-ਵੱਖ ਪਿੰਡਾਂ ਦੇ ਰਹਿਣ ਵਾਲੇ ਸਨ। ਅਜਿਹੇ ’ਚ ਇਕੱਠੇ ਗੱਲ ਕਰਨ ਲਈ ਇਨ੍ਹਾਂ ਨੇ ਤਕਲਾਨੋਜੀ ਦਾ ਸਹਾਰਾ ਲਿਆ ਸੀ। ਇਨ੍ਹਾਂ ਦਾ 3 ਜਨਵਰੀ ਨੂੰ ਵਿਆਹ ਹੋਇਆ ਸੀ। ਚੰਦੂ ਨੇ ਦੋਵੇਂ ਲੜਕੀਆਂ ਨਾਲ ਇਕ ਹੀ ਮੰਡਪ ’ਚ ਇਕੱਠੇ ਸੱਤ ਫੇਰੇ ਲਏ ਹਨ। ਪਿੰਡ ’ਚ ਉਸੇ ਦਿਨ ਭੋਜ ਦਾ ਪ੍ਰਬੰਧ ਵੀ ਕੀਤਾ ਗਿਆ।
-PTCNews