ਸਿੰਘੂ ਬਾਰਡਰ ‘ਤੇ ਕਿਸਾਨਾਂ ਦੀ ਸਟੇਜ ਨੇੜੇ ਨੌਜਵਾਨ ਮਿਲੀ ਲਾਸ਼ , ਹੱਥ ਵੱਢ ਕੇ ਬੈਰੀਕੇਡ ‘ਤੇ ਟੰਗੀ ਲਾਸ਼

ਸਿੰਘੂ ਬਾਰਡਰ 'ਤੇ ਕਿਸਾਨਾਂ ਦੀ ਸਟੇਜ ਨੇੜੇ ਨੌਜਵਾਨ ਮਿਲੀ ਲਾਸ਼ , ਹੱਥ ਵੱਢ ਕੇ ਬੈਰੀਕੇਡ 'ਤੇ ਟੰਗੀ ਲਾਸ਼

ਨਵੀਂ ਦਿੱਲੀਂ : ਸਿੰਘੂ ਬਾਰਡਰ ‘ਤੇ ਜਿੱਥੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਹਨ, ਉੱਥੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੇ ਹੱਥ ਵੱਢ ਕੇ ਲਾਸ਼ ਨੂੰ ਬੈਰੀਕੇਡ ਨਾਲ ਲਟਕਿਆ ਹੋਇਆ ਸੀ। ਇੰਨਾ ਹੀ ਨਹੀਂ ਨੌਜਵਾਨ ਦੀ ਲਾਸ਼ ਨੂੰ 100 ਮੀਟਰ ਤੱਕ ਘਸੀਟਿਆ ਗਿਆ ਹੈ। ਉਸ ਵਿਅਕਤੀ ਦੀ ਲਾਸ਼ ਸਵੇਰੇ ਸਿੰਘੂ ਸਰਹੱਦ ‘ਤੇ ਕਿਸਾਨਾਂ ਦੀ ਸਟੇਜ ਕੋਲ ਲਟਕਦੀ ਮਿਲੀ ਹੈ। ਇਹ ਕਤਲ ਦਾ ਇਲਜ਼ਾਮ ਨਿਹੰਗ ਸਿੰਘਾਂ ਉੱਪਰ ਲੱਗ ਰਿਹਾ ਹੈ।

ਸਿੰਘੂ ਬਾਰਡਰ ‘ਤੇ ਕਿਸਾਨਾਂ ਦੀ ਸਟੇਜ ਨੇੜੇ ਨੌਜਵਾਨ ਮਿਲੀ ਲਾਸ਼ , ਹੱਥ ਵੱਢ ਕੇ ਬੈਰੀਕੇਡ ‘ਤੇ ਟੰਗੀ ਲਾਸ਼

ਇਸ ਦੌਰਾਨ ਮ੍ਰਿਤਕ ਨੌਜਵਾਨ ਦੀਆਂ ਕਈ ਤਸਵੀਰਾਂ ਵਾਇਰਲ ਹਨ, ਜਿਨ੍ਹਾਂ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸਿੰਘੂ ਬਾਰਡਰ ‘ਤੇ ਇਕ ਨੌਜਵਾਨ ਦੀ ਲਾਸ਼ ਨੂੰ ਬੈਰੀਕੇਡ ‘ਤੇ ਲਟਕਾਇਆ ਹੋਇਆ ਹੈ। ਉਸ ਦੀ ਉਮਰ 35 ਸਾਲ ਦੇ ਕਰੀਬ ਹੈ। ਨੌਜਵਾਨ ਦੇ ਸਰੀਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਮਿਲੇ ਹਨ। ਮਾਰੇ ਗਏ ਨੌਜਵਾਨ ਦਾ ਹੱਥ ਗੁੱਟ ਤੋਂ ਕੱਟ ਦਿੱਤਾ ਗਿਆ ਹੈ। ਇਹ ਘਟਨਾ ਵੀਰਵਾਰ ਰਾਤ ਦੀ ਦੱਸੀ ਜਾ ਰਹੀ ਹੈ।

ਸਿੰਘੂ ਬਾਰਡਰ ‘ਤੇ ਕਿਸਾਨਾਂ ਦੀ ਸਟੇਜ ਨੇੜੇ ਨੌਜਵਾਨ ਮਿਲੀ ਲਾਸ਼ , ਹੱਥ ਵੱਢ ਕੇ ਬੈਰੀਕੇਡ ‘ਤੇ ਟੰਗੀ ਲਾਸ਼

ਦੱਸਿਆ ਜਾਂਦਾ ਹੈ ਕਿ ਮ੍ਰਿਤਕ ਨੌਜਵਾਨ ਲਖਬੀਰ ਸਿੰਘ ਦੀ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦਾ ਰਹਿਣ ਵਾਲਾ ਸੀ। ਸਿੰਘੂ ਬਾਰਡਰ ‘ਤੇ ਕੁਝ ਲੋਕਾਂ ਨੇ ਨੌਜਵਾਨ ਦਾ ਸੱਜਾ ਹੱਥ ਵੱਢ ਕੇ ਮਾਰ ਦਿੱਤਾ ਹੈ। ਇਸ ਤੋਂ ਬਾਅਦ ਲਾਸ਼ ਕਿਸਾਨਾਂ ਦੇ ਧਰਨੇ ਵਾਲੀ ਥਾਂ ਲੈ ਜਾ ਕੇ ਬੈਰੀਕੇਡ ਨਾਲ ਲਟਕਾ ਦਿੱਤੀ ਹੈ। ਹਾਲਾਂਕਿ ਬਾਅਦ ਵਿੱਚ ਕੁੰਡਲੀ ਥਾਣਾ ਪੁਲਿਸ ਨੇ ਲਾਸ਼ ਨੂੰ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਲਿਆਂਦਾ।

ਸਿੰਘੂ ਬਾਰਡਰ ‘ਤੇ ਕਿਸਾਨਾਂ ਦੀ ਸਟੇਜ ਨੇੜੇ ਨੌਜਵਾਨ ਮਿਲੀ ਲਾਸ਼ , ਹੱਥ ਵੱਢ ਕੇ ਬੈਰੀਕੇਡ ‘ਤੇ ਟੰਗੀ ਲਾਸ਼

ਇਸ ਦੌਰਾਨ ਲਾਸ਼ਾਂ ਮਿਲਣ ਤੋਂ ਬਾਅਦ ਸਵੇਰ ਤੋਂ ਹੀ ਅੰਦੋਲਨਕਾਰੀਆਂ ਦੀ ਭੀੜ ਘਟਨਾ ਵਾਲੀ ਥਾਂ ‘ਤੇ ਇਕੱਠੀ ਹੋ ਰਹੀ ਹੈ। ਇਸ ਨੌਜਵਾਨ ਦੇ ਕਤਲ ਦਾ ਇਲਜ਼ਾਮ ਨਿਹੰਗਾਂ ‘ਤੇ ਲਾਇਆ ਜਾ ਰਿਹਾ ਹੈ। ਨਿਹੰਗਾਂ ‘ਤੇ ਨੌਜਵਾਨ ਦਾ ਕਤਲ ਕਰਨ ਤੇ ਉਸ ਦਾ ਹੱਥ ਵੱਢ ਕੇ ਬੈਰੀਕੇਡ ‘ਤੇ ਲਟਕਾਉਣ ਦਾ ਦੋਸ਼ ਹੈ। ਦੂਜੇ ਪਾਸੇ ਨਿਹੰਗਾਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਸੀ। ਇਸ ਲਈ ਸਜ਼ਾ ਦਿੱਤੀ ਗਈ ਹੈ।

ਸਿੰਘੂ ਬਾਰਡਰ ‘ਤੇ ਕਿਸਾਨਾਂ ਦੀ ਸਟੇਜ ਨੇੜੇ ਨੌਜਵਾਨ ਮਿਲੀ ਲਾਸ਼ , ਹੱਥ ਵੱਢ ਕੇ ਬੈਰੀਕੇਡ ‘ਤੇ ਟੰਗੀ ਲਾਸ਼

ਸੂਤਰਾਂ ਅਨੁਸਾਰ ਨਿਹੰਗਾਂ ਦਾ ਦੋਸ਼ ਹੈ ਕਿ ਕਿਸੇ ਨੇ ਸਾਜ਼ਿਸ਼ ਦੇ ਤੌਰ ‘ਤੇ 30 ਹਜ਼ਾਰ ਰੁਪਏ ਦੇ ਕੇ ਨੌਜਵਾਨ ਨੂੰ ਇੱਥੇ ਭੇਜਿਆ ਸੀ। ਜਦੋਂ ਕਿ ਨੌਜਵਾਨ ਨੇ ਇੱਥੇ ਪਵਿੱਤਰ ਗੁਰੂ ਗ੍ਰੰਥ ਸਾਹਿਬ ਦੇ ਅੰਗ ਦੀ ਬੇਅਦਬੀ ਕਰ ਦਿੱਤੀ। ਜਦੋਂ ਨਿਹੰਗਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੂੰ ਖਿੱਚ ਕੇ ਸਟੇਜ ਦੇ ਨੇੜੇ ਲਿਆਂਦਾ ਗਿਆ। ਹਾਲਾਂਕਿ ਨੌਜਵਾਨ ਤੋਂ ਪੁੱਛਗਿੱਛ ਅਤੇ ਘਸੀਟਣ ਸਮੇਤ ਸਾਰੀ ਘਟਨਾ ਦਾ ਇੱਕ ਵੀਡੀਓ ਵੀ ਬਣਾਇਆ ਗਿਆ ਸੀ।
-PTCNews