ਲਿਫਟ ਦੇਣ ਦੇ ਬਹਾਨੇ ਲੜਕੀ ਨੂੰ ਲੈ ਗਿਆ ਮੁਲਜ਼ਮ , ਪਹਿਲਾਂ ਖ਼ੁਦ ਅਤੇ ਫ਼ਿਰ ਦੋਸਤ ਨੇ ਕੀਤਾ ਰੇਪ

ਲਿਫਟ ਦੇਣ ਦੇ ਬਹਾਨੇ ਲੜਕੀ ਨੂੰ ਲੈ ਗਿਆ ਮੁਲਜ਼ਮ , ਪਹਿਲਾਂ ਖ਼ੁਦ ਅਤੇ ਫ਼ਿਰ ਦੋਸਤ ਨੇ ਕੀਤਾ ਰੇਪ

ਮੱਧ ਪ੍ਰਦੇਸ਼ : ਮੱਧ ਪ੍ਰਦੇਸ਼ ‘ਚ ਔਰਤਾਂ ‘ਤੇ ਅੱਤਿਆਚਾਰ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ। ਤਾਜ਼ਾ ਮਾਮਲਾ ਸ਼ੇਓਪੁਰ ਦੇ ਵੀਰਪੁਰ ਕਸਬੇ ਦਾ ਹੈ ,ਜਿੱਥੇ ਦੋਸ਼ੀ ਇੱਕ ਲੜਕੀ ਨੂੰ ਰਸਤੇ ਤੋਂ ਲਿਫਟ ਦੇਣ ਦੇ ਬਹਾਨੇ ਆਪਣੇ ਨਾਲ ਲੈ ਗਿਆ। ਜਿੱਥੇ ਲੜਕੀ ਨੂੰ ਤਿੰਨ -ਚਾਰ ਦਿਨ ਤੱਕ ਰੱਖਿਆ ਅਤੇ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਇਹ ਦੋਸ਼ੀ ਨੇ ਲੜਕੀ ਨੂੰ ਮੋਰੇਨਾ ਜ਼ਿਲ੍ਹੇ ਦੇ ਸਰਾਇਖੋਲਾ ਦੇ ਬਾਵਰਖੇੜਾ ਵਿੱਚ ਰਹਿਣ ਵਾਲੇ ਇੱਕ ਦੋਸਤ ਦੇ ਹਵਾਲੇ ਕਰ ਦਿੱਤਾ। ਇੱਥੇ ਦੋਸਤ ਨੇ ਲੜਕੀ ਨੂੰ ਬੰਧਕ ਬਣਾ ਕੇ ਉਸ ਨਾਲ ਬਲਾਤਕਾਰ ਕੀਤਾ।

ਲਿਫਟ ਦੇਣ ਦੇ ਬਹਾਨੇ ਲੜਕੀ ਨੂੰ ਲੈ ਗਿਆ ਮੁਲਜ਼ਮ , ਪਹਿਲਾਂ ਖ਼ੁਦ ਅਤੇ ਫ਼ਿਰ ਦੋਸਤ ਨੇ ਕੀਤਾ ਰੇਪ

ਪਿਛਲੇ ਐਤਵਾਰ ਨੂੰ ਲੜਕੀ ਨੇ ਕਿਸੇ ਤਰ੍ਹਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਜਦੋਂ ਪਰਿਵਾਰ ਪੁਲਿਸ ਦੇ ਨਾਲ ਬਾਵਰਖੇੜਾ ਪਹੁੰਚਿਆ ਤਾਂ ਪੁਲਿਸ ਨੇ ਲੜਕੀ ਨੂੰ ਛੁਡਵਾਇਆ ਅਤੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੀੜਤਾ ਦੀ ਰਿਪੋਰਟ ‘ਤੇ ਪੁਲਿਸ ਨੇ ਦੋ ਲੋਕਾਂ ਦੇ ਖਿਲਾਫ ਬਲਾਤਕਾਰ, ਅਗਵਾ ਸਮੇਤ ਹੋਰ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਲਿਫਟ ਦੇਣ ਦੇ ਬਹਾਨੇ ਲੜਕੀ ਨੂੰ ਲੈ ਗਿਆ ਮੁਲਜ਼ਮ , ਪਹਿਲਾਂ ਖ਼ੁਦ ਅਤੇ ਫ਼ਿਰ ਦੋਸਤ ਨੇ ਕੀਤਾ ਰੇਪ

ਦਰਅਸਲ, ਕਾਲਾਘਾਟੀ ਨਿਵਾਸੀ ਕਾਲਾ ਕੇਵਤ ਦੀ ਭੈਣ ਦੇ ਸਹੁਰੇ ਨਿਤਨਵਾਸ ਵਿੱਚ ਹੈ। ਇਸ ਲਈ ਉਹ ਅਕਸਰ ਆਪਣੀ ਭੈਣ ਦੇ ਸਹੁਰੇ ਘਰ ਆਉਂਦਾ ਰਹਿੰਦਾ ਸੀ। 19 ਸਤੰਬਰ ਨੂੰ ਕਾਲਾ ਕੇਵਤ ਆਪਣੀ ਭੈਣ ਦੇ ਘਰ ਜਾ ਰਹੀ ਸੀ ਤਾਂ ਰਸਤੇ ਵਿੱਚ ਉਸਨੂੰ ਇੱਕ 20 ਸਾਲਾ ਲੜਕੀ ਮਿਲੀ , ਜੋ ਨਿਤਨਵਾਸ ਜਾ ਰਹੀ ਸੀ। ਕੱਲਾ ਨੇ ਲਿਫਟ ਦੇਣ ਦੇ ਬਹਾਨੇ ਲੜਕੀ ਨੂੰ ਬਾਇਕ ‘ਤੇ ਬਿਠਾ ਲਿਆ ਅਤੇ ਉਸ ਨੂੰ ਆਪਣੇ ਪਿੰਡ ਕਲਾਰਾਘਾਟੀ ਲੈ ਗਿਆ।

ਲਿਫਟ ਦੇਣ ਦੇ ਬਹਾਨੇ ਲੜਕੀ ਨੂੰ ਲੈ ਗਿਆ ਮੁਲਜ਼ਮ , ਪਹਿਲਾਂ ਖ਼ੁਦ ਅਤੇ ਫ਼ਿਰ ਦੋਸਤ ਨੇ ਕੀਤਾ ਰੇਪ

ਇੱਥੇ ਨੌਜਵਾਨ ਨੇ ਲੜਕੀ ਨੂੰ ਧਮਕਾ ਕੇ ਤਿੰਨ-ਚਾਰ ਦਿਨਾਂ ਤੱਕ ਉਸ ਨਾਲ ਬਲਾਤਕਾਰ ਕੀਤਾ। ਇਸ ਤੋਂ ਬਾਅਦ ਉਸ ਨੇ ਲੜਕੀ ਨੂੰ ਮੋਰੇਨਾ ਜ਼ਿਲ੍ਹੇ ਵਿੱਚ ਆਪਣੇ ਦੋਸਤ ਰਵਿੰਦਰ ਗੁਰਜਰ ਕੋਲ ਛੱਡ ਦਿੱਤਾ। ਪੁਲਿਸ ਅਨੁਸਾਰ ਇਸ ਦੌਰਾਨ ਰਵਿੰਦਰ ਨੇ ਵੀ ਲੜਕੀ ਨਾਲ ਗਲਤ ਕੰਮ ਕੀਤਾ ਹੈ।ਇਸ ਮਗਰੋਂ ਐਤਵਾਰ ਨੂੰ ਕਿਸੇ ਤਰ੍ਹਾਂ ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਵੀਰਪੁਰ ਥਾਣੇ ਨੂੰ ਸੂਚਿਤ ਕੀਤਾ। ਪੁਲਿਸ ਉਨ੍ਹਾਂ ਦੇ ਨਾਲ ਮੋਰੇਨਾ ਗਈ ਅਤੇ ਲੜਕੀ ਨੂੰ ਛੁਡਵਾਇਆ।

ਲਿਫਟ ਦੇਣ ਦੇ ਬਹਾਨੇ ਲੜਕੀ ਨੂੰ ਲੈ ਗਿਆ ਮੁਲਜ਼ਮ , ਪਹਿਲਾਂ ਖ਼ੁਦ ਅਤੇ ਫ਼ਿਰ ਦੋਸਤ ਨੇ ਕੀਤਾ ਰੇਪ

ਉਥੇ ਮਿਲੇ ਮੁਲਜ਼ਮ ਰਵਿੰਦਰ ਗੁਰਜਰ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਸਟੇਸ਼ਨ ਇੰਚਾਰਜ ਤੋਮਰ ਦਾ ਕਹਿਣਾ ਹੈ ਕਿ ਲੜਕੀ ਦੀ ਰਿਪੋਰਟ ‘ਤੇ ਕਾਲਾ ਕੇਵਤ ਅਤੇ ਰਵਿੰਦਰ ਗੁਰਜਰ ਵਿਰੁੱਧ ਬਲਾਤਕਾਰ, ਅਗਵਾ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਐਸਓ ਤੋਮਰ ਦਾ ਕਹਿਣਾ ਹੈ ਕਿ ਮੁੱਖ ਦੋਸ਼ੀ ਕਾਲਾ ਕੇਵਤ ਅਜੇ ਫਰਾਰ ਹੈ। ਗ੍ਰਿਫਤਾਰੀ ਲਈ ਇਕ ਟੀਮ ਭੇਜੀ ਗਈ ਹੈ।
-PTCNews