ਕਿਸਾਨਾਂ ਦੀ ਹਮਾਇਤ ‘ਚ ਵਰੁਣ ਗਾਂਧੀ ਨੇ ਕੀਤਾ ਇਕ ਟਵੀਟ

ਨਵੀਂ ਦਿੱਲੀ: ਭਾਜਪਾ ਪਾਰਟੀ ਦੇ ਸੰਸਦ ਵਰੁਣ ਗਾਂਧੀ ਨੇ ਇੱਕ ਵਾਰ ਫਿਰ ਖੇਤੀਬਾੜੀ ਕਾਨੂੰਨ ਦੇ ਮੁੱਦੇ ‘ਤੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਟਵੀਟ ਕਰਕੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ 1980 ਦੇ ਭਾਸ਼ਣ ਦੀ ਇਕ ਛੋਟੀ ਜਿਹੀ ਕਲਿੱਪ ਪੋਸਟ ਕੀਤੀ ਹੈ। ਇਸ ਵਿਚ ਵਾਜਪਾਈ ਨੇ ਕਿਸਾਨਾਂ ਨੂੰ ਆਪਣੀ ਹਮਾਇਤ ਦਿੰਦੇ ਹੋਏ ਉਨ੍ਹਾਂ ਦੇ ਦਮਨ ਖ਼ਿਲਾਫ਼ ਤਤਕਾਲੀਨ ਇੰਦਰਾ ਗਾਂਧੀ ਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ।

Varun Gandhi thanks PM, party chief for declaring him BJP candidate from Pilibhit
Varun Gandhi thanks PM, party chief for declaring him BJP candidate from Pilibhit

ਵਰੁਣ ਗਾਂਧੀ ਦਾ ਟਵੀਟ
ਵਰੁਣ ਗਾਂਧੀ ਨੇ ਟਵੀਟ ਕੀਤਾ ਕਿ ਵੱਡੇ ਦਿਲ ਵਾਲੇ ਨੇਤਾ ਦੇ ਸਮਝਦਾਰੀ ਭਰੇ ਸ਼ਬਦ… ਭਾਜਪਾ ਸੰਸਦ ਮੈਂਬਰ ਵਰੁਣ ਗਾਂਧੀ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਕਰ ਰਹੇ ਕਿਸਾਨਾਂ ਦੀ ਹਮਾਇਤ ਕਰ ਰਹੇ ਹਨ। ਵਾਜਪਾਈ ਦੇ ਭਾਸ਼ਣ ਵਾਲਾ ਇਹ ਟਵੀਟ ਕੇਂਦਰ ਸਰਕਾਰ ਲਈ ਉਨ੍ਹਾਂ ਦੇ ਸੰਦੇਸ਼ ਦੇ ਰੂਪ ਵਿਚ ਵੇਖਿਆ ਜਾ ਰਿਹਾ ਹੈ।

 

ਵੀਡੀਓ ਕਲਿੱਪ ‘ਚ ਵਾਜਪਾਈ ਨੂੰ ਇਕ ਸਭਾ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਕਿਸਾਨਾਂ ਨੂੰ ਡਰਾਇਆ ਨਹੀਂ ਜਾ ਸਕਦਾ। ਜੇਕਰ ਸਰਕਾਰ ਕਿਸਾਨਾਂ ਨੂੰ ਦਬਾਏਗੀ, ਕਾਨੂੰਨਾਂ ਦੀ ਦੁਰਵਰਤੋਂ ਕਰੇਗੀ ਅਤੇ ਸ਼ਾਂਤੀਪੂਰਨ ਅੰਦੋਲਨ ਦਾ ਦਮਨ ਕਰੇਗੀ ਤਾਂ ਅਸੀਂ ਕਿਸਾਨਾਂ ਦੇ ਸੰਘਰਸ਼ ‘ਚ ਸ਼ਾਮਲ ਹੋਣ ਅਤੇ ਉਨ੍ਹਾਂ ਨਾਲ ਖੜ੍ਹੇ ਹੋਣ ਤੋਂ ਝਿਜਕਾਂਗੇ ਨਹੀਂ।

ਦੱਸ ਦੇਈਏ ਕਿ ਵਰੁਣ ਗਾਂਧੀ ਨੇ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ 4 ਕਿਸਾਨਾਂ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਜੋ ਕਿ ਭਾਜਪਾ ਨੇਤਾਵਾਂ ਨਾਲ ਜੁੜੀਆਂ ਕਾਰਾਂ ਨਾਲ ਕੁਚਲੇ ਗਏ ਸਨ।

Maneka might vacate Pilibhit seat for son Varun: Sources

-PTC News