ਗਰਭਵਤੀ ਔਰਤ ਦੇ ਪੇਟ ‘ਚ ਪਲ ਰਹੇ ਅਣਜੰਮੇ ਬੱਚੇ ਦੀ ਡਿਲਿਵਰੀ ਤੋਂ ਪਹਿਲਾਂ ਮੌਤ, ਮਗਰੋਂ ਮਾਂ ਨੇ ਵੀ ਤੋੜਿਆ ਦਮ  

Garbhvti woman de pet ch bache di Including mother death Before delivery in moga
ਗਰਭਵਤੀ ਔਰਤ ਦੇ ਪੇਟ 'ਚ ਪਲ ਰਹੇ ਅਣਜੰਮੇ ਬੱਚੇ ਦੀ ਡਿਲਿਵਰੀ ਤੋਂ ਪਹਿਲਾਂ ਮੌਤ, ਮਗਰੋਂ ਮਾਂ ਨੇ ਵੀ ਤੋੜਿਆ ਦਮ  

ਮੋਗਾ : ਮੋਗਾ ਦਾ ਸਿਵਲ ਹਸਪਤਾਲ ਆਏ ਦਿਨ ਸਵਾਲਾਂ ਦੇ ਘੇਰੇ ਵਿਚ ਰਹਿੰਦਾ ਹੈ , ਜਾਂ ਤਾਂ ਗਰਭਵਤੀ ਔਰਤ ਫਰਸ਼ ‘ਤੇ ਡਿਲਿਵਰੀ ਕਰਨ ਲਈ ਮਜਬੂਰ ਹੁੰਦੀ ਹੈ ਜਾਂ ਡਾਕਟਰਾਂ ਦੀ ਲਾਪ੍ਰਵਾਹੀ ਕਾਰਨ ਇਕ ਗਰਭਵਤੀ ਔਰਤ ਦੀ ਮੌਤ ਹੋ ਜਾਂਦੀ ਹੈ। ਜਿੱਥੇ ਹਸਪਤਾਲਪ੍ਰਸ਼ਾਸ਼ਨ ‘ਤੇ ਇੱਕ ਮਾਂ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਬੇਟੇ ਦੀ ਮੌਤ ਡਾਕਟਰਾਂ ਦੀ ਲਾਪਰਵਾਹੀ ਕਾਰਨ ਹੋਈ ਹੈ।

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ

Garbhvti woman de pet ch bache di Including mother death Before delivery in moga
ਗਰਭਵਤੀ ਔਰਤ ਦੇ ਪੇਟ ‘ਚ ਪਲ ਰਹੇ ਅਣਜੰਮੇ ਬੱਚੇ ਦੀ ਡਿਲਿਵਰੀ ਤੋਂ ਪਹਿਲਾਂ ਮੌਤ, ਮਗਰੋਂ ਮਾਂ ਨੇ ਵੀ ਤੋੜਿਆ ਦਮ

ਜਾਣਕਾਰੀ ਅਨੁਸਾਰ ਮੰਗਲਵਾਰ ਸ਼ਾਮ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਇੱਕ ਗਰਭਵਤੀ ਔਰਤ ਇਲਾਜ ਲਈ ਤੜਫਦੀ ਰਹੀ ਪਰ ਉਸ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਰਕੇ ਉਸ ਦੀ ਮੌਤ ਹੋ ਗਈ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੇ ਡਾਕਟਰਾਂ ਨੂੰ ਕਈ ਵਾਰ ਉਸ ਦਾ ਇਲਾਜ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਔਰਤ ਦੀ ਸਰਜਰੀ ਵਿੱਚ ਦੇਰ ਹੋਣ ਕਰਕੇ ਉਸ ਦੀ ਮੌਤ ਹੋਈ ਹੈ।

Garbhvti woman de pet ch bache di Including mother death Before delivery in moga
ਗਰਭਵਤੀ ਔਰਤ ਦੇ ਪੇਟ ‘ਚ ਪਲ ਰਹੇ ਅਣਜੰਮੇ ਬੱਚੇ ਦੀ ਡਿਲਿਵਰੀ ਤੋਂ ਪਹਿਲਾਂ ਮੌਤ, ਮਗਰੋਂ ਮਾਂ ਨੇ ਵੀ ਤੋੜਿਆ ਦਮ

ਮ੍ਰਿਤਕ ਰਜਨੀ ਦੀ ਮਾਂ ਨੇ ਦੱਸਿਆ ਕਿ ਉਹ ਆਪਣੀ ਗਰਭਵਤੀ ਧੀ ਨੂੰ ਸਵੇਰੇ 7 ਵਜੇ ਦੇ ਕਰੀਬ ਸਰਕਾਰੀ ਹਸਪਤਾਲ ਮੋਗਾ ਲੈ ਕੇ ਆਈ ਸੀ, ਜਿਥੇ ਡਾਕਟਰਾਂ ਨੇ ਉਸਨੂੰ ਸੀਟੀ ਸਕੈਨ ਲਈ ਕਿਹਾ ਸੀ ਅਤੇ ਡਾਕਟਰਾਂ ਨੇ ਸੀ.ਟੀ. ਸਕੈਨ ਨੂੰ ਦੇਖ ਕੇ ਦੱਸਿਆ ਕਿ ਅਣਜੰਮੇ ਬੱਚੇ ਦੀ ਕੁੱਖ ਵਿੱਚ ਹੀ ਮੌਤ ਹੋ ਗਈ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਮੈਂ ਨਰਸਾਂ ਅਤੇ ਡਾਕਟਰਾਂ ਨੂੰ ਉਨ੍ਹਾਂ ਦੀ ਧੀ ਦਾ ਆਪ੍ਰੇਸ਼ਨ ਕਰਨ ਲਈ ਕਿਹਾ ਪਰ ਹਸਪਤਾਲ ਪ੍ਰਸ਼ਾਸਨ ਨੇ ਕਿਹਾ ਕਿ ਇੰਕਾਰ ਕਰ ਦਿੱਤਾ ਅਤੇ ਬੇਟੀ ਦੀ ਮੌਤ ਹੋ ਗਈ।

Garbhvti woman de pet ch bache di Including mother death Before delivery in moga
ਗਰਭਵਤੀ ਔਰਤ ਦੇ ਪੇਟ ‘ਚ ਪਲ ਰਹੇ ਅਣਜੰਮੇ ਬੱਚੇ ਦੀ ਡਿਲਿਵਰੀ ਤੋਂ ਪਹਿਲਾਂ ਮੌਤ, ਮਗਰੋਂ ਮਾਂ ਨੇ ਵੀ ਤੋੜਿਆ ਦਮ

ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਡਾਕਟਰਾਂ ਨੇ ਪਿੰਡ ਸਿੰਘਾਵਾਲਾ ਦੀ ਵਸਨੀਕ ਰਜਨੀ ਕੌਰ ‘ਤੇ ਅਲਟਰਾਸਾਊਂਡ ਟੈਸਟ ਕੀਤਾ ਅਤੇ ਇਸ ਵਿੱਚ ਪਤਾ ਲੱਗਾ ਕਿ ਉਸ ਦਾ ਬੱਚਾ ਅੰਦਰ ਹੀ ਖਤਮ ਹੋ ਗਿਆ ਹੈ। ਔਰਤ ਦੇ ਪਤੀ ਅੰਗਰੇਜ ਸਿੰਘ ਅਤੇ ਉਸ ਦੀ ਮਾਂ ਵੀਰ ਪਾਲ ਕੌਰ ਨੇ ਦੋਸ਼ ਲਗਾਇਆ ਕਿ ਉਨ੍ਹਾਂ ਨੇ ਡਾਕਟਰਾਂ ਨੂੰ ਤੁਰੰਤ ਸਰਜਰੀ ਕਰਨ ਅਤੇ ਉਸ ਦੀ ਜਾਨ ਬਚਾਉਣ ਦੀ ਅਪੀਲ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਵੀਰ ਪਾਲ ਨੇ ਦਾਅਵਾ ਕੀਤਾ ਕਿ ਉਸਦੀ ਨੂੰਹ ਦਰਦ ਨਾਲ ਤੜਫ ਰਹੀ ਸੀ ਪਰ ਡਾਕਟਰਾਂ ਨੇ ਉਸਦਾ ਸਹੀ ਸਮੇਂ ‘ਤੇ ਇਲਾਜ ਨਹੀਂ ਕੀਤਾ, ਜਿਸ ਨਾਲ ਉਸ ਦੀ ਜਾਨ ਚਲੀ ਗਈ।

ਪੜ੍ਹੋ ਹੋਰ ਖ਼ਬਰਾਂ : ਹੋਲੀ ਤੋਂ ਪਹਿਲਾਂ ਇਸ ਸੂਬੇ ‘ਚ ਲੱਗਿਆ ਸਖ਼ਤ ਲਾਕਡਾਊਨ , ਪੜ੍ਹੋ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ

Garbhvti woman de pet ch bache di Including mother death Before delivery in moga
ਗਰਭਵਤੀ ਔਰਤ ਦੇ ਪੇਟ ‘ਚ ਪਲ ਰਹੇ ਅਣਜੰਮੇ ਬੱਚੇ ਦੀ ਡਿਲਿਵਰੀ ਤੋਂ ਪਹਿਲਾਂ ਮੌਤ, ਮਗਰੋਂ ਮਾਂ ਨੇ ਵੀ ਤੋੜਿਆ ਦਮ

ਓਧਰ ਸਿਵਲ ਹਸਪਤਾਲ ਦੀ ਡਾਕਟਰ ਸਿਮਰਤ ਕੌਰ ਖੋਸਾ ਨੇ ਹਸਪਤਾਲ ‘ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਾ ਹੈ। ਉਨ੍ਹਾਂ ਕਿਹਾ ਕਿ ਸੀਟੀ ਸਕੈਨ ਤੋਂ ਬਾਅਦ ਅਸੀਂ ਮ੍ਰਿਤਕ ਦੇ ਰਿਸ਼ਤੇਦਾਰਾਂ ਨੂੰ ਦੱਸਿਆ ਸੀ ਕਿ ਗਰਭ ਵਿੱਚ ਪਲ ਰਹੇ ਬੱਚੇ ਦੀ ਮੌਤ ਹੋ ਗਈ ਹੈ ਅਤੇ ਇਥੋਂ ਤਕ ਕਿ ਅਸੀਂ ਰਿਸ਼ਤੇਦਾਰਾਂ ਤੇ ਦਸਤਖਤ ਕਰਵਾ ਲਏ ਹਨ। ਡਾਕਟਰ ਨੇ ਕਿਹਾ ਕਿ ਮ੍ਰਿਤਕ ਦੇ ਪਹਿਲੇ ਬੱਚੇ ਦੀ ਆਮ ਡਿਲਿਵਰੀ ਸੀ ਪਰ ਮ੍ਰਿਤਕ ਬੱਚੇ ਦਾ ਵੱਡਾ ਆਪ੍ਰੇਸ਼ਨ ਕਰਨਾ ਉਚਿਤ ਨਹੀਂ ਸੀ ਅਤੇ 3 ਵਜੇਲੜਕੀ ਦੀ ਮੌਤ ਹੋ ਗਈ ਹੈ।

-PTCNews