ਮੁੰਬਈ ਦੇ ਕੁਰਲਾ ‘ਚ ਸਵੇਰੇ ਲੱਗੀ ਭਿਆਨਕ ਅੱਗ ,ਕਈ ਮੋਟਰਸਾਈਕਲ ਸੜ ਕੇ ਸੁਆਹ

ਮੁੰਬਈ ਦੇ ਕੁਰਲਾ 'ਚ ਸਵੇਰੇ ਲੱਗੀ ਭਿਆਨਕ ਅੱਗ ,ਕਈ ਮੋਟਰਸਾਈਕਲ ਸੜ ਕੇ ਸੁਆਹ


ਮੁੰਬਈ : ਮੁੰਬਈ ਦੇ ਕੁਰਲਾ ਵਿੱਚ ਇੱਕ ਸੁਸਾਇਟੀ ਵਿੱਚ ਭਿਆਨਕ ਅੱਗ ਲੱਗਣ ਕਾਰਨ ਉੱਥੇ ਖੜ੍ਹੇ ਘੱਟੋ -ਘੱਟ 20 ਮੋਟਰਸਾਈਕਲ ਸੜ ਗਏ। ਹਨ। ਫਿਲਹਾਲ ਇਸ ਘਟਨਾ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਮੁੰਬਈ ਦੇ ਕੁਰਲਾ ‘ਚ ਸਵੇਰੇ ਲੱਗੀ ਭਿਆਨਕ ਅੱਗ ,ਕਈ ਮੋਟਰਸਾਈਕਲ ਸੜ ਕੇ ਸੁਆਹ

ਇਹ ਘਟਨਾ ਕੁਰਲਾ ਦੇ ਨਹਿਰੂ ਨਗਰ ਸਥਿਤ ਇੱਕ ਰਿਹਾਇਸ਼ੀ ਸੁਸਾਇਟੀ ਵਿੱਚ ਵਾਪਰੀ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਆ ਕੇ ਸਾਰੇ ਮੋਟਰਸਾਈਕਲਾਂ ਵਿੱਚ ਲੱਗੀ ਅੱਗ ਨੂੰ ਬੁਝਾਇਆ। ਹਾਲਾਂਕਿ ਉਦੋਂ ਤੱਕ ਸਾਰੇ ਵਾਹਨ ਸੜ ਚੁੱਕੇ ਸਨ।

ਮੁੰਬਈ ਦੇ ਕੁਰਲਾ ‘ਚ ਸਵੇਰੇ ਲੱਗੀ ਭਿਆਨਕ ਅੱਗ ,ਕਈ ਮੋਟਰਸਾਈਕਲ ਸੜ ਕੇ ਸੁਆਹ

ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ 4 ਵਜੇ ਦੇ ਕਰੀਬ ਵਾਪਰੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਅੱਠ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ।

ਮੁੰਬਈ ਦੇ ਕੁਰਲਾ ‘ਚ ਸਵੇਰੇ ਲੱਗੀ ਭਿਆਨਕ ਅੱਗ ,ਕਈ ਮੋਟਰਸਾਈਕਲ ਸੜ ਕੇ ਸੁਆਹ

ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਅੱਗ ਲੱਗਣ ਦੀ ਘਟਨਾ ਕਿਵੇਂ ਵਾਪਰੀ। ਸ਼ੱਕ ਹੈ ਕਿ ਅਜਿਹਾ ਸਿਗਰਟ ਸੁੱਟਣ ਕਾਰਨ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
-PTCNews