ਦੂਜੇ ਰਾਜਾਂ ਤੋਂ ਝੋਨਾ ਖਰੀਦ ਕੇ ਪੰਜਾਬ ‘ਚ ਲਿਆਉਣ ਦੇ ਮਾਮਲੇ ‘ਚ ਮਾਨਸਾ ‘ਚ FIR ਦਰਜ: ਆਸ਼ੂ

ਪੰਜਾਬ ਅਤੇ ਹਰਿਆਣਾ 'ਚ ਕੱਲ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਸਰਕਾਰੀ ਖਰੀਦ , ਕੇਂਦਰੀ ਮੰਤਰੀ ਨੇ ਕੀਤਾ ਐਲਾਨ

ਚੰਡੀਗੜ੍ਹ: ਦੂਜੇ ਰਾਜਾਂ ਤੋਂ ਸਸਤੇ ਭਾਅ ਖਰੀਦ ਕੇ ਝੋਨਾ/ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ ਪੰਜਾਬ ਵਿੱਚ ਲਿਆਉਣ ਦੇ ਮਾਮਲੇ ਵਿੱਚ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਅੱਜ ਮਾਨਸਾ ਵਿਖੇ ਇਕ ਐਫ.ਆਈ.ਆਰ. ਦਰਜ ਕਾਰਵਾਈ ਗਈ ਹੈ।

ਇਸ ਸਬੰਧੀ ਜਾਣਕਾਰੀ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਵਲੋਂ ਸਰਦੂਲਗੜ੍ਹ ਵਿਚ ਅੰਤਰਰਾਜੀ ਨਾਕਾ ਲਗਾਇਆ ਗਿਆ ਸੀ ਜਿੱਥੇ ਇਕ ਸ਼ੱਕੀ ਟਰੱਕ ਦੀ ਜਦੋਂ ਰੋਕ ਕੇ ਜਾਂਚ ਕੀਤੀ ਗਈ ਤਾਂ ਰਾਜਸਥਾਨ ਤੋਂ ਸਸਤੇ ਭਾਅ ਤੇ ਖਰੀਦਿਆ ਬਾਸਮਤੀ ਦੀ ਆੜ ਵਿੱਚ ਪਰਮਲ ਝੋਨਾ ਲਿਆਉਣ ਦਾ ਮਾਮਲਾ ਸਾਹਮਣੇ ਆਇਆ।

ਸੁਲਤਾਨਪੁਰ ਲੋਧੀ ਦੇ 4 ਫੂਡ ਇੰਸਪੈਕਟਰਾਂ ਨੂੰ ਕਣਕ ਦੀ ਵੰਡ ਨਾ ਕਰਨ ਦੇ ਦੋਸ਼ਾਂ ਤਹਿਤ ਕੀਤਾ ਮੁਅੱਤਲ

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਾਲ ਸਿੰਘ ਅਤੇ ਗੁਰਮੀਤ ਸਿੰਘ ਡਰਾਈਵਰ ਖ਼ਿਲਾਫ਼ ਆਈ ਪੀ ਸੀ ਦੀ ਧਾਰਾ 420, 188 ਅਧੀਨ ਥਾਣਾ ਸਿਟੀ ਸਰਦੂਲਗੜ੍ਹ ਵਿਖੇ ਐਫ ਆਈ ਆਰ ਨੰ. 169 ਮਿਤੀ 04.10.2021 ਦਰਜ ਕਰਵਾਈ ਗਈ। ਆਸ਼ੂ ਨੇ ਕਿਹਾ ਝੋਨੇ ਦੀ ਰੀਸਾਇਕਲਿੰਗ/ਬੋਗਸ ਬਿਲਿੰਗ ਨੂੰ ਰੋਕਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਜਿਸ ਤਹਿਤ ਸੂਬੇ ਭਰ ਵਿਚ 150 ਉਡਣ ਦਸਤੇ ਗਠਿਤ ਕੀਤੇ ਗਏ ਹਨ ਜੋਂ ਕਿ ਅੰਤਰਰਾਜੀ ਨਾਕਿਆਂ ਅਤੇ ਮੰਡੀਆਂ ਵਿੱਚ ਨਿਗਰਾਨੀ ਰੱਖ ਰਹੇ ਹਨ।

-PTC News