ਦਿੱਲੀ ‘ਚ ਹਵਾ ਦੀ ਗੁਣਵੱਤਾ ਹੋਈ ਬੇਹੱਦ ਖ਼ਰਾਬ, AQI 330 ‘ਤੇ ਪਹੁੰਚਿਆ

Delhi's air quality slips back to 'very poor' category

ਨਵੀਂ ਦਿੱਲੀ – ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਸ਼੍ਰੇਣੀ ਵਿਚ ਹੈ। ਸਿਸਟਮ ਆਫ ਏਅਰ ਕੁਆਲਿਟੀ ਐਂਡ ਵੇਦਰ ਫੋਰਕਾਸਟਿੰਗ ਐਂਡ ਰਿਸਰਚ ਮੁਤਾਬਿਕ ਰਾਜਧਾਨੀ ਦਿੱਲੀ ਵਿਚ ਹਵਾ ਦੀ ਗੁਣਵੱਤਾ ਖ਼ਰਾਬ ਹਾਲਤ ਵਿਚ ਬਣੀ ਹੋਈ ਹੈ। ਰਾਜਧਾਨੀ ਵਿਚ ਏਅਰ ਕਵਾਲਿਟੀ ਪੱਧਰ 330 ਹੈ।

Delhi Air Pollution: Delhi pollution gets second wind after some relief | India News - Times of India

ਹਰ ਸਾਲ ਸਰਦੀਆਂ ਦੀ ਸ਼ੁਰੂਆਤ ਦੇ ਨਾਲ ਹੀ ਦਿੱਲੀ ਐਨਸੀਆਰ ਵਿੱਚ ਰਹਿਣ ਵਾਲੇ ਲੋਕ ਪ੍ਰਦੂਸ਼ਣ ਦੀ ਲਪੇਟ ਵਿੱਚ ਆ ਜਾਂਦੇ ਹਨ। ਇਸ ਦੌਰਾਨ ਪੂਰੀ ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਅਤੇ ਜ਼ਹਿਰੀਲੀ ਹਵਾ ਉਨ੍ਹਾਂ ਦਾ ਸਾਹ ਘੁੱਟਣ ਲੱਗ ਜਾਂਦੀ ਹੈ। ਤੇਜ਼ ਹਵਾ ਕਾਰਨ ਐਤਵਾਰ ਅਤੇ ਸੋਮਵਾਰ ਨੂੰ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਦਰਜ ਕੀਤਾ ਗਿਆ। ਮੰਗਲਵਾਰ ਨੂੰ 24 ਘੰਟੇ ਦੀ ਔਸਤ 290 ਰਹੀ। ਇਸ ਮਹੀਨੇ ਇਹ ਦੂਜੀ ਵਾਰ ਹੈ ਜਦੋਂ AQI ਵਿੱਚ ਅਜਿਹਾ ਸੁਧਾਰ ਹੋਇਆ ਹੈ, ਜੋ ਕਿ 1 ਨਵੰਬਰ ਨੂੰ 281 ਦਰਜ ਕੀਤਾ ਗਿਆ ਸੀ। ਬਾਕੀ ਦਿਨਾਂ ਲਈ ਦਿੱਲੀ ਦੀ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਜਾਂ ‘ਗੰਭੀਰ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਸੀ।

NCR states' CMs, IGs of Punjab & Haryana to hold meet on air pollution today | India News – India TV

ਬੀਤੇ ਦਿਨੀ ਦਿੱਲੀ ਨੂੰ ਹੁਣ ਹਵਾ ਪ੍ਰਦੂਸ਼ਣ ਤੋਂ ਰਾਹਤ ਮਿਲੀ ਸੀ। ਇਸ ਦੇ ਮੱਦੇਨਜ਼ਰ ਸਰਕਾਰ ਨੇ 29 ਨਵੰਬਰ ਤੋਂ ਦਿੱਲੀ ਦੇ ਵਿਦਿਅਕ ਅਦਾਰੇ ਖੋਲ੍ਹਣ ਦਾ ਫੈਸਲਾ ਕੀਤਾ ਸੀ ਪਰ ਅੱਜ ਫਿਰ ਤੋਂ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਸ਼੍ਰੇਣੀ ਵਿਚ ਹੈ। ਸੂਬੇ ਵਿੱਚ 16 ਨਵੰਬਰ ਤੋਂ ਸਕੂਲ ਅਤੇ ਕਾਲਜ ਬੰਦ ਹਨ। ਹਾਲਾਂਕਿ ਸਕੂਲਾਂ ਵੱਲੋਂ ਆਨਲਾਈਨ ਕਲਾਸਾਂ ਚਲਾਈਆਂ ਜਾ ਰਹੀਆਂ ਹਨ। ਦਿੱਲੀ ਸਟੇਟ ਪਬਲਿਕ ਸਕੂਲ ਮੈਨੇਜਮੈਂਟ ਐਸੋਸੀਏਸ਼ਨ ਨੇ ਦਿੱਲੀ ਸਰਕਾਰ ਤੋਂ 25 ਤੋਂ ਦਿੱਲੀ ਦੇ ਸਾਰੇ ਸਕੂਲ ਖੋਲ੍ਹਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ 140 ਮਾਪਿਆਂ ਦੇ ਸਮੂਹ ਨੇ ਵੀ ਦਿੱਲੀ ਸਰਕਾਰ ਨੂੰ ਪੱਤਰ ਲਿਖ ਕੇ ਸਕੂਲ ਖੋਲ੍ਹਣ ਦੀ ਮੰਗ ਕੀਤੀ ਹੈ। ਸਿੱਖਿਆ ਦੇ ਅਧਿਕਾਰ ਕਾਨੂੰਨ ਤਹਿਤ 210 ਦਿਨਾਂ ਦੇ ਵਿੱਦਿਅਕ ਸੈਸ਼ਨ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ, ਇਸ ਨੂੰ ਲੈ ਕੇ ਸਿੱਖਿਆ ਜਗਤ ਵਿੱਚ ਕਾਫੀ ਚਿੰਤਾ ਹੈ।

Centre holds meet with states to discuss air pollution in Delhi | Business Standard News

-PTC News