ਡਾਕਟਰ ਚਰਨਜੀਤ ਸਿੰਘ ਪਰੂਥੀ ਨੇ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ

Dr. Charnjit Singh Pruthi is president of Punjab Medical Council

ਚੰਡੀਗੜ੍ਹ: ਉੱਤਰੀ ਭਾਰਤ ਦੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਚਰਨਜੀਤ ਸਿੰਘ ਪਰੂਥੀ ਨੇ ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲ ਲਿਆ ਹੈ। ਡਾਕਟਰੀ ਸਿੱਖਿਆ ਤੇ ਖੋਜ ਭਵਨ ਵਿਖੇ ਅਹੁਦਾ ਸੰਭਾਲਣ ਤੋਂ ਬਾਅਦ ਡਾ. ਪਰੂਥੀ ਨੇ ਇਹ ਜ਼ਿੰਮੇਵਾਰੀ ਦੇਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦਾ ਧੰਨਵਾਦ ਕੀਤਾ।

Dr. Charnjit Singh Pruthi is president of Punjab Medical Council

ਉਨ੍ਹਾਂ ਕਿਹਾ ਕਿ ਉਹ ਮੈਡੀਕਲ ਖੇਤਰ ਵਿੱਚ ਹਾਸਲ ਕੀਤੇ ਤਜਰਬੇ ਨੂੰ ਮੈਡੀਕਲ ਕੌਂਸਲ ਦੇ ਕਾਰਜਾਂ ਨੂੰ ਅਮਲ ਵਿੱਚ ਲਿਆਉਣ ਲਈ ਵਰਤਣਗੇ ਅਤੇ ਇਹ ਨਵੀਂ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਉਹ ਮੈਡੀਕਲ ਕੌਂਸਲ ਦੇ ਕੰਮਕਾਜ ਵਿੱਚ ਹੋਰ ਸੁਧਾਰ ਲਿਆਉਣ ਲਈ ਸਖ਼ਤ ਮਿਹਨਤ ਕਰਨਗੇ।

ਗੌਰਤਲਬ ਹੈ ਕਿ 2 ਦਸੰਬਰ 1953 ਨੂੰ ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਵਿੱਚ ਜਨਮੇ ਡਾ. ਪਰੂਥੀ ਨੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ 1977 ਵਿੱਚ ਐਮ.ਬੀ.ਬੀ.ਐਸ. ਕਰਨ ਤੋਂ ਬਾਅਦ ਇਸੇ ਅਦਾਰੇ ਤੋਂ 1983 ਵਿੱਚ ਐਮ.ਡੀ. ਮੈਡੀਸਨ ਦੀ ਡਿਗਰੀ ਕੀਤੀ।  ਉਨਾਂ ਨੇ ਕਾਰਡੀਓਲਾਜੀ ਵਿੱਚ ਫੈਲੋਸ਼ਿਪ ਵੀ ਹਾਸਲ ਕੀਤੀ। ਪੜਾਈ ਤੋਂ ਬਾਅਦ ਡਾ. ਪਰੂਥੀ ਨੇ ਵੱਖ-ਵੱਖ ਮੈਡੀਕਲ ਸੰਸਥਾਵਾਂ ਵਿੱਚ ਜ਼ਿੰਮੇਂਵਾਰੀ ਨਿਭਾਈ। ਉਨਾਂ ਨੇ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਭਾਗ ਲਿਆ। ਇਸ ਵੇਲੇ ਉਹ ਕੈਪੀਟੋਲ ਹਸਪਤਾਲ ਜਲੰਧਰ ਦੇ ਚੇਅਰਮੈਨ ਵੀ ਹਨ।

-PTC News