ਬੱਚੇ ਦੇ ਅਪ੍ਰੇਸ਼ਨ ਲਈ ਡਾਕਟਰਾਂ ਨੇ ਲਿਆ ਸੰਗੀਤ ਦਾ ਸਹਾਰਾ

Italy: ਕਿਸੇ ਨੇ ਸੱਚ ਹੀ ਕਿਹਾ ਕਿ ਮਧੁਰ ਸੰਗੀਤ ਇਨਸਾਨ ਨੂੰ ਦਰਦ ਦਾ ਅਹਿਸਾਸ ਨਹੀ ਹੋਣ ਦਿੰਦਾ। ਜਿਸ ਦੀ ਤਾਜਾ ਮਿਸਾਲ ਉਸ ਵੇਲੇ ਸਾਹਮਣੇ ਆਈ ਜਦ ਇੱਕ ਹਸਪਤਾਲ ਵਿੱਚ ਡਾਕਟਰਾਂ ਨੇ ਇੱਕ ਬੱਚੇ ਦਾ ਅਪ੍ਰੇਸ਼ਨ ਕਰਨ ਲਈ ਸੰਗੀਤ ਦਾ ਸਹਾਰਾ ਲਿਆ। ਹਸਪਤਾਲ ਦੇ ਅੰਦਰ ਹੀ ਸੰਗੀਤਕ ਮਾਹੌਲ ਬਣਾ ਦਿੱਤਾ ਤਾਂ ਜੋ ਬੱਚੇ ਦਾ ਧਿਆਨ ਦਰਦ ਤੋਂ ਹਟ ਕੇ ਸੰਗੀਤ ਵਿਚ ਰਹੇ ਅਤੇ ਅਪ੍ਰੇਸ਼ਨ ਸਹੀ ਹੋ ਸਕੇ। ਦਰਅਸਲ ਮਾਮਲਾ 16 ਨਵੰਬਰ ਦਾ ਹੈ ਜਦੋਂ ਇਟਲੀ ਵਿਚ ਇਕ 10 ਸਾਲ ਦੇ ਬੱਚੇ ਦੀ ਸਰਜਰੀ ਹੋਈ ਤਾਂ ਉਸ ਦੇ ਚਾਰੇ ਪਾਸੇ ਮਸ਼ੀਨਾਂ ਦੀ ਬੀਪਿੰਗ ਦੀ ਆਵਾਜ਼ ਨਹੀਂ ਸਗੋਂ ਨੇੜੇ ਇਕ ਪਿਆਨੋ ‘ਤੇ ਵੱਜਣ ਵਾਲੇ ਹੀਲਿੰਗ ਸੰਗੀਤ ਦੀ ਸੁਰੀਲੀ ਆਵਾਜ਼ ਆ ਰਹੀ ਸੀ। Doctors operate on boy, 10, as grand piano played live in theatre

ਨਿਊਰੋਸਰਜਰੀ ਵਿਭਾਗ ਦੇ ਪ੍ਰਮੁੱਖ ਡਾਕਟਰ ਰੌਬਰਟੋ ਟ੍ਰਿਗਨੀ ਐਂਕੋਨਾ ਦੇ ਸੇਲਸੀ ਹਸਪਤਾਲ ਵਿਚ ਆਪਣੀ ਟੀਮ ਦੇ ਨਾਲ ਇਕ ਬੱਚੇ ਦੀ ਰੀੜ੍ਹ ਹੀ ਹੱਡੀ ਦਾ ਆਪਰੇਸ਼ਨ ਕਰ ਰਹੇ ਸੀ। ਡਾਕਟਰ ਰੌਬਰਟੋ ਦੀ ਅਗਵਾਈ ਵਿਚ ਬੱਚੇ ਦੀ ਰੀੜ੍ਹ ਦੀ ਹੱਡੀ ਵਿਚ ਦੋਹਰੇ ਟਿਊਮਰ ਨੂੰ ਕੱਢਿਆ ਗਿਆ। ਜਿਸ ਸਮੇਂ ਆਪਰੇਸ਼ਨ ਚੱਲ ਰਿਹਾ ਸੀ ਉਸ ਦੌਰਾਨ ਜੀਵ ਵਿਿਗਆਨੀ ਐਮਿਿਲਯਾਨੋ ਟੋਸੋ ਨੇ ਆਪਰੇਸ਼ਨ ਥੀਏਟਰ ਵਿਚ ਇਕ ਪਿਆਨੋ ‘ਤੇ ਸੁਰੀਲਾ ਸੰਗੀਤ ਵਜਾਇਆ ਤਾਂ ਜੋ ਬੱਚੇ ਦਾ ਧਿਆਨ ਉਸ ਦੇ ਸਰੀਰ ਵਿਚ ਹੋ ਰਹੇ ਆਪਰੇਸ਼ਨ ‘ਤੇ ਨਾ ਜਾਵੇ ਅਤੇ ਉਹ ਸੰਗੀਤ ਵਿਚ ਇੰਝ ਗੁੰਮ ਹੋ ਜਾਵੇ ਕਿ ਡਾਕਟਰ ਆਰਾਮ ਨਾਲ ਉਸ ਦਾ ਆਪਰੇਸ਼ਨ ਪੂਰਾ ਕਰ ਸਕਣ।

ਟੀਮ ਨੇ ਚਾਰ ਘੰਟੇ ਦੇ ਆਪਰੇਸ਼ਨ ਦੇ ਦੌਰਾਨ ਮਾਨੀਟਰ ਦੇ ਮਾਧਿਅਮ ਨਾਲ ਦਿਮਾਗ ਵਿਚ ਚੱਲ ਰਹੀ ਗਤੀਵਿਧੀ ਦੇਖੀ ਅਤੇ ਕਿਹਾ ਕਿ ਉਹ ਗਤੀਵਿਧੀ ਵਿਚ ਤਬਦੀਲੀ ਦੇਖ ਰਹੇ ਸਨ ਕਿਉਂਕਿ ਸੰਗੀਤ ਉਸ ਵਿਚ ਅਹਿਮ ਰੋਲ ਨਿਭਾ ਰਿਹਾ ਸੀ। ਇਸ ਨਾਲ ਬੱਚੇ ਦਾ ਧਿਆਨ ਆਪਰੇਸ਼ਨ ਵੱਲ ਘੱਟ ਗਿਆ ਜਿਸ ਨਾਲ ਡਾਕਟਰਾਂ ਨੂੰ ਆਪਰੇਸ਼ਨ ਪੂਰਾ ਕਰਨ ਵਿਚ ਮਦਦ ਮਿਲੀ। ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ ਵਰਤਮਾਨ ਵਿਚ ਰਿਕਵਰੀ ਕਰ ਰਿਹਾ ਹੈ ਪਰ ਇਕ ਹੋਰ ਆਪਰੇਸ਼ਨ ਦੀ ਲੋੜ ਹੈ ਜਾਂ ਨਹੀਂ ਇਹ ਦੇਖਣ ਦੇ ਲਈ ਅੱਗੇ ਉਸ ਦੇ ਕਈ ਹੋਰ ਟੈਸਟ ਕੀਤੇ ਜਾਣਗੇ।