ਦਿੱਲੀ ਦੀ ਹਵਾ ‘ਚ ਸੁਧਾਰ, 29 ਨਵੰਬਰ ਤੋਂ ਖੁੱਲ੍ਹਣਗੇ ਸਕੂਲ-ਕਾਲਜ, ਇਨ੍ਹਾਂ ਵਾਹਨਾਂ ਨੂੰ ਵੀ ਮਿਲੇਗੀ ਐਂਟਰੀ

ਦਿੱਲੀ ਦੀ ਹਵਾ 'ਚ ਸੁਧਾਰ, 29 ਨਵੰਬਰ ਤੋਂ ਖੁੱਲ੍ਹਣਗੇ ਸਕੂਲ-ਕਾਲਜ, ਇਨ੍ਹਾਂ ਵਾਹਨਾਂ ਨੂੰ ਵੀ ਮਿਲੇਗੀ ਐਂਟਰੀ

ਨਵੀਂ ਦਿੱਲੀ : ਦਿੱਲੀ ਨੂੰ ਹੁਣ ਹਵਾ ਪ੍ਰਦੂਸ਼ਣ ਤੋਂ ਰਾਹਤ ਮਿਲ ਰਹੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ 29 ਨਵੰਬਰ ਤੋਂ ਦਿੱਲੀ ਦੇ ਵਿਦਿਅਕ ਅਦਾਰੇ ਖੋਲ੍ਹਣ ਦਾ ਫੈਸਲਾ ਕੀਤਾ ਹੈ। ਦਰਅਸਲ ਦਿੱਲੀ ‘ਚ ਵਧਦੇ ਪ੍ਰਦੂਸ਼ਣ ਕਾਰਨ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕੂਲ-ਕਾਲਜ ਬੰਦ ਕਰਨ ਦਾ ਫੈਸਲਾ ਲਿਆ ਸੀ।

ਦਿੱਲੀ ਦੀ ਹਵਾ ‘ਚ ਸੁਧਾਰ, 29 ਨਵੰਬਰ ਤੋਂ ਖੁੱਲ੍ਹਣਗੇ ਸਕੂਲ-ਕਾਲਜ, ਇਨ੍ਹਾਂ ਵਾਹਨਾਂ ਨੂੰ ਵੀ ਮਿਲੇਗੀ ਐਂਟਰੀ

ਰਾਜ ਸਰਕਾਰ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ 29 ਨਵੰਬਰ ਤੋਂ ਸੂਬੇ ਦੇ ਸਕੂਲ-ਕਾਲਜ ਅਤੇ ਹੋਰ ਵਿਦਿਅਕ ਅਦਾਰੇ ਮੁੜ ਖੋਲ੍ਹ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ 27 ਨਵੰਬਰ ਤੋਂ ਸੂਬੇ ਵਿੱਚ ਸਾਰੇ ਸੀਐਨਜੀ ਅਤੇ ਇਲੈਕਟ੍ਰਿਕ ਵਾਹਨਾਂ ਦੀ ਐਂਟਰੀ ਹੋ ਸਕੇਗੀ। ਇਸ ਦੇ ਨਾਲ ਹੀ ਹੋਰ ਵਾਹਨਾਂ ਦੇ ਦਾਖਲੇ ‘ਤੇ ਪਾਬੰਦੀ 3 ਦਸੰਬਰ ਤੱਕ ਜਾਰੀ ਰਹੇਗੀ। ਦਿੱਲੀ ਸਰਕਾਰ ਨੇ ਸੁਪਰੀਮ ਕੋਰਟ ਨੂੰ ਦਿੱਤੇ ਆਪਣੇ ਹਲਫ਼ਨਾਮੇ ਵਿੱਚ ਕਿਹਾ ਸੀ ਕਿ ਟਰੱਕਾਂ ਦੀ ਐਂਟਰੀ 26 ਨਵੰਬਰ ਤੱਕ ਬੰਦ ਰਹੇਗੀ।

ਦਿੱਲੀ ਦੀ ਹਵਾ ‘ਚ ਸੁਧਾਰ, 29 ਨਵੰਬਰ ਤੋਂ ਖੁੱਲ੍ਹਣਗੇ ਸਕੂਲ-ਕਾਲਜ, ਇਨ੍ਹਾਂ ਵਾਹਨਾਂ ਨੂੰ ਵੀ ਮਿਲੇਗੀ ਐਂਟਰੀ

ਅੱਜ ਹੋਈ ਸਮੀਖਿਆ ਮੀਟਿੰਗ ਵਿੱਚ ਸਰਕਾਰ ਨੇ ਵਰਕ ਫਰੋਮ ਹੋਮ ਨੂੰ ਵੀ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਐਡਵਾਈਜ਼ਰੀ ਰਾਹੀਂ ਕਰਮਚਾਰੀਆਂ ਨੂੰ ਵੱਧ ਤੋਂ ਵੱਧ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਜਾਵੇਗੀ। ਦਿੱਲੀ ਵਿੱਚ ਹਵਾ ਪ੍ਰਦੂਸ਼ਣ ਦੇ ਵਧਦੇ ਪੱਧਰ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਸਕੂਲਾਂ ਅਤੇ ਕਾਲਜਾਂ ਤੋਂ ਇਲਾਵਾ ਉਸਾਰੀ ਕਾਰਜ ਅਤੇ ਸਰਕਾਰੀ ਦਫ਼ਤਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਸੀ।

ਦਿੱਲੀ ਦੀ ਹਵਾ ‘ਚ ਸੁਧਾਰ, 29 ਨਵੰਬਰ ਤੋਂ ਖੁੱਲ੍ਹਣਗੇ ਸਕੂਲ-ਕਾਲਜ, ਇਨ੍ਹਾਂ ਵਾਹਨਾਂ ਨੂੰ ਵੀ ਮਿਲੇਗੀ ਐਂਟਰੀ

ਸੂਬੇ ਵਿੱਚ 16 ਨਵੰਬਰ ਤੋਂ ਸਕੂਲ ਅਤੇ ਕਾਲਜ ਬੰਦ ਹਨ। ਹਾਲਾਂਕਿ ਸਕੂਲਾਂ ਵੱਲੋਂ ਆਨਲਾਈਨ ਕਲਾਸਾਂ ਚਲਾਈਆਂ ਜਾ ਰਹੀਆਂ ਹਨ। ਦਿੱਲੀ ਸਟੇਟ ਪਬਲਿਕ ਸਕੂਲ ਮੈਨੇਜਮੈਂਟ ਐਸੋਸੀਏਸ਼ਨ ਨੇ ਦਿੱਲੀ ਸਰਕਾਰ ਤੋਂ 25 ਤੋਂ ਦਿੱਲੀ ਦੇ ਸਾਰੇ ਸਕੂਲ ਖੋਲ੍ਹਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ 140 ਮਾਪਿਆਂ ਦੇ ਸਮੂਹ ਨੇ ਵੀ ਦਿੱਲੀ ਸਰਕਾਰ ਨੂੰ ਪੱਤਰ ਲਿਖ ਕੇ ਸਕੂਲ ਖੋਲ੍ਹਣ ਦੀ ਮੰਗ ਕੀਤੀ ਹੈ। ਸਿੱਖਿਆ ਦੇ ਅਧਿਕਾਰ ਕਾਨੂੰਨ ਤਹਿਤ 210 ਦਿਨਾਂ ਦੇ ਵਿੱਦਿਅਕ ਸੈਸ਼ਨ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਹੈ, ਇਸ ਨੂੰ ਲੈ ਕੇ ਸਿੱਖਿਆ ਜਗਤ ਵਿੱਚ ਕਾਫੀ ਚਿੰਤਾ ਹੈ।
-PTCNews