ਦਿੱਲੀ ਆਰਕੇ ਪੁਰਮ ‘ਚ ਜ਼ਹਿਰੀਲੀ ਗੈਸ ਕਰਕੇ ਦਹਿਸ਼ਤ ਦਾ ਮਾਹੌਲ, 5 ਵਿਅਕਤੀ ਹਸਪਤਾਲ ‘ਚ ਭਰਤੀ

Delhi gas leakage: 5 admitted to hospital after toxic gas leakage in RK Puram

Delhi gas leakage:  ਦਿੱਲੀ ਦੇ ਆਰਕੇ ਪੁਰਮ ਥਾਣਾ ਖੇਤਰ ਦੇ ਏਕਤਾ ਵਿਹਾਰ ਇਲਾਕੇ ‘ਚ ਬੁੱਧਵਾਰ ਰਾਤ ਨੂੰ ਗੈਸ ਲੀਕ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸਥਾਨਕ ਲੋਕਾਂ ਨੇ ਰਾਤ ਕਰੀਬ 9.15 ਵਜੇ ਪੁਲਿਸ ਨੂੰ ਫ਼ੋਨ ਕਰਕੇ ਸ਼ਿਕਾਇਤ ਕੀਤੀ। ਲੋਕਾਂ ਨੇ ਦੱਸਿਆ ਕਿ ਇਲਾਕੇ ‘ਚ ਕਿਤੇ-ਕਿਤੇ ਗੈਸ ਲੀਕ ਹੋ ਰਹੀ ਹੈ ਅਤੇ ਇਸ ਕਾਰਨ ਕਈ ਲੋਕਾਂ ਦੀਆਂ ਅੱਖਾਂ ‘ਚ ਤਕਲੀਫ ਹੈ। ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਪੁਲਸ ਮੌਕੇ ‘ਤੇ ਪਹੁੰਚ ਗਈ। ਇਸ ਦੌਰਾਨ ਆਰਕੇ ਪੁਰਮ ‘ਚ ਜ਼ਹਿਰੀਲੀ ਗੈਸ ਲੀਕ ਹੋਣ ਤੋਂ ਬਾਅਦ 5 ਵਿਅਕਤੀ ਹਸਪਤਾਲ ‘ਚ ਭਰਤੀ ਹੋ ਗਏ ਹਨ।

Delhi Gas Leakage: Panic due to poisonous gas in RK Puram! Many people  admitted to hospital - India News Aaztak

ਪੁਲਿਸ ਦੇ ਨਾਲ-ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਮੌਕੇ ‘ਤੇ ਪਹੁੰਚ ਗਈਆਂ ਪਰ ਉਨ੍ਹਾਂ ਨੂੰ ਮੌਕੇ ‘ਤੇ ਗੈਸ ਲੀਕ ਹੋਣ ਬਾਰੇ ਕੁਝ ਵੀ ਨਹੀਂ ਪਤਾ ਲੱਗਾ। ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਇਲਾਕੇ ਦੀ ਤਲਾਸ਼ੀ ਲਈ। ਉਨ੍ਹਾਂ ਨੂੰ ਕਿਤੇ ਵੀ ਗੈਸ ਲੀਕ ਹੋਣ ਦਾ ਪਤਾ ਨਹੀਂ ਲੱਗਾ। ਹਾਲਾਂਕਿ 5 ਲੋਕਾਂ ਨੇ ਅੱਖਾਂ ‘ਚ ਖਾਰਸ਼ ਅਤੇ ਜਲਨ ਦੀ ਸ਼ਿਕਾਇਤ ਕੀਤੀ ਹੈ।

5 hospitalised due to toxic gas leakage in Delhi's RK Puram | Latest News  Delhi - Hindustan Times

ਵਿਭਾਗ ਵੱਲੋਂ ਇਹ ਵੀ ਕਿਹਾ ਗਿਆ ਕਿ ਏਕਤਾ ਵਿਹਾਰ ਇਲਾਕੇ ਵਿੱਚ ਕਿਸੇ ਵੀ ਗੈਸ ਸਿਲੰਡਰ ਨੂੰ ਅੱਗ ਨਹੀਂ ਲੱਗੀ ਅਤੇ ਨਾ ਹੀ ਕਿਧਰੇ ਧੂੰਆਂ ਨਿਕਲਿਆ। ਪੁਲਸ ਨੇ ਦੱਸਿਆ ਕਿ ਅੱਖਾਂ ਵਿਚ ਖਾਰਸ਼ ਹੋਣ ਕਰਕੇ ਪੰਜ ਲੋਕਾਂ ਨੂੰ ਐਂਬੂਲੈਂਸ ਰਾਹੀਂ ਸਫਦਰਜੰਗ ਹਸਪਤਾਲ ਅਤੇ ਦੋ ਨੂੰ ਪੀ.ਸੀ.ਆਰ. ਤੋਂ ਲਿਜਾਇਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਸਾਰੇ ਸੁਰੱਖਿਅਤ ਅਤੇ ਆਮ ਸਥਿਤੀ ਵਿੱਚ ਹਨ।

Five taken to hospital after complaining of itching in eyes allegedly due  to gas leakage in Delhi - Telegraph India

-PTC News