ਕੈਪਟਨ ਨੇ ਪੇਸ਼ ਕੀਤਾ ਸਾਢੇ ਚਾਰ ਸਾਲਾਂ ਦਾ ਰਿਪੋਰਟ ਕਾਰਡ, ਵਿਰੋਧੀਆਂ ‘ਤੇ ਵੀ ਕੀਤਾ ਹਮਲਾ

ਚੰਡੀਗੜ੍ਹ: ਪੰਜਾਬ ਦੀ ਸਿਆਸਤ ‘ਚ ਕੈਪਟਨ ਵੱਡਾ ਧਮਾਕਾ ਕਰ ਸਕਦੇ ਹਨ। ਕਿਆਸ ਲਾਏ ਜਾ ਰਹੇ ਹਨ ਕਿ ਉਹ ਅੱਜ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਸਕਦੇ ਹਨ। ਕੈਪਟਨ ਨੇ ਇਸ ਦੌਰਾਨ ਦਾਅਵਾ ਕੀਤਾ ਹੈ ਕਿ 2017 ਦੇ ਮੈਨੀਫੈਸਟੋ ‘ਚ ਕੀਤੇ ਵਾਅਦੇ 92 ਫੀਸਦ ਪੂਰੇ ਹੋ ਚੁੱਕੇ ਹਨ।ਕੈਪਟਨ ਨੇ ਆਪਣੇ ਕਾਰਜਕਾਲ ਦੇ ਸਾਢੇ ਚਾਰ ਸਾਲਾਂ ਦੌਰਾਨ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ।

ਮੀਡੀਆ ਨੂੰ ਸੰਬੋਧਿਤ ਕਰਦਿਆਂ ਕੈਪਟਨ ਨੇ ਵਿਰੋਧੀਆਂ ਤੇ ਵੀ ਹਮਲਾ ਬੋਲਿਆ, ਉਨ੍ਹਾਂ ਕਿਹਾ ਕਿ ‘ਕੰਮ ਨਾ ਹੋਣ ਤੇ ਝੂਠੇ ਇਲਜ਼ਾਮ ਲਾਏ ਜਾ ਰਹੇ ਹਨ। ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਸਾਰੇ ਵਾਅਦੇ ਪੂਰੇ ਹੋ ਜਾਂਦੇ।’ ਸੁਰੱਖਿਆ ਦੇ ਮੁੱਦੇ ਤੇ ਵੀ ਕੈਪਟਨ ਨੇ ਵਿਰੋਧੀਆਂ ਤੇ ਹਮਲਾ ਬੋਲਿਆ ਹੈ। ਉਹਨਾਂ ਕਿਹਾ ਮੈਂ 9 ਸਾਲ ਗ੍ਰਹਿ ਮੰਤਰੀ ਰਿਹਾ ਹਾਂ। ਮੈਂ ਸੁਰੱਖਿਆ ਨਾਲ ਜੁੜੀਆਂ ਬਰੀਕੀਆਂ ਜਾਣਦਾ ਹਾਂ।ਪੰਜਾਬ ਦੀ ਸੁਰੱਖਿਆ ਮੇਰੇ ਲਈ ਅਹਿਮ ਹੈ।

ਕੈਪਟਨ ਨੇ ਮੁੜ ਤੋਂ BSF ਦੇ ਅਧਿਕਾਰਾਂ ਚ ਕੀਤੇ ਵਾਧੇ ਦੀ ਹਿਮਾਇਤ ਕੀਤੀ ਹੈ।ਪੰਜਾਬ ਪੁਲਿਸ ਨੂੰ BSF ਦੀ ਲੋੜ ਹੈ।ਇਸ ਫੈਸਲੇ ਦਾ ਵਿਰੋਧ ਗੈਰ ਜ਼ਿਮੇਵਾਰ ਰਵਈਆ ਹੈ।ਇਸ ਨਾਲ ਸੂਬੇ ਦੇ ਸੰਘੀ ਢਾਂਚੇ ਨੂੰ ਕੋਈ ਢਾਹ ਨਹੀਂ ਲੱਗ ਰਹੀ।ਇਹ ਪੰਜਾਬ ਦੀ ਸੁਰੱਖਿਆ ਦਾ ਮੁੱਦਾ ਹੈ। ਨਵੀਂ ਪਾਰਟੀ ਨੂੰ ਲੈ ਕੇ ਕੈਪਟਨ ਨੇ ਵੱਡਾ ਬਿਆਨ ਦਿੱਤਾ ਹੈ।ਉਹਨਾਂ ਸਾਫ ਕਰ ਦਿੱਤਾ ਹੈ ਕੇ ਉਹ ਜਲਦ ਪਾਰਟੀ ਦਾ ਐਲਾਨ ਕਰ ਦੇਣਗੇ। ਅਜੇ ਪਾਰਟੀ ਦਾ ਨਾਂ ਤੈਅ ਨਹੀਂ ਹੋਇਆ।

Former Punjab CM Captain Amarinder Singh to address press conference on Oct 27

ਚੋਣ ਨਿਸ਼ਾਨ ਲਈ ਵੀ ਅਰਜ਼ੀ ਦਿੱਤੀ ਹੋਈ ਹੈ।ਪਾਰਟੀ ਤੇ ਕੰਮ ਚੱਲ ਰਿਹਾ ਹੈ।ਇਕ ਵਾਰ ਕੰਮ ਪੂਰਾ ਹੋ ਜਾਏ ਉਸ ਤੋਂ ਬਾਅਦ ਹੀ ਐਲਾਨ ਕੀਤਾ ਜਾਏਗਾ।

-PTC News