ਬ੍ਰਾਜ਼ੀਲ ਦੇ ਸਿਹਤ ਮੰਤਰੀ ਨੂੰ UNGAਮਹਾਸਭਾ ‘ਚ ਜਾਣਾ ਪਿਆ ਮਹਿੰਗਾ, ਹੋ ਗਏ ਕੋਰੋਨਾ ਪੌਜ਼ੇਟਿਵ

Brazil Health Minister: ਅਮਰੀਕਾ ਦੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੇ 76 ਵੇਂ ਸੈਸ਼ਨ ਉੱਤੇ ਖ਼ਤਰੇ ਦੇ ਬਾਦਲ ਮੰਡਰਾ ਰਹੇ ਹਨ। ਦਰਅਸਲ, ਬ੍ਰਾਜ਼ੀਲ ਦੇ ਸਿਹਤ ਮੰਤਰੀ ਨੂੰ ਮਾਸਕ ਰਹਿਤ ਬੋਰਿਸ ਜੋਨਸਨ ਨਾਲ ਹੱਥ ਮਿਲਾਉਣਾ ਮਹਿੰਗਾ ਪੈ ਗਿਆ। ਮਾਰਕਲੋ ਕਯੂਰੋਗਾ ਕੋਰੋਨਾ ਪੌਜ਼ੇਟਿਵ ਹੋ ਗਏ ਹਨ ਤੇ ਉਨ੍ਹਾਂ ਨੂੰ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ। ਨਿਊਯਾਰਕ ‘ਚ ਬਗੈਰ ਮਾਸਕ ਦੇ ਬੋਰਿਸ ਜੌਨਸਨ ਤੇ ਹੋਰ ਬ੍ਰਿਟਿਸ਼ ਅਧਿਕਾਰੀਆਂ ਨਾਲ ਮੁਲਾਕਾਤ ਦੇ 24 ਘੰਟਿਆਂ ਬਾਅਦ ਇਹ ਘਟਨਾ ਸਾਹਮਣੇ ਆਈ।

ਦੱਸ ਦੇਈਏ ਕਿ ਬ੍ਰਾਜ਼ੀਲ ਦੇ ਰਾਸ਼ਟਰਪਤੀ ਜੈਅਰ ਬੋਲਸੋਨਾਰੋ ਵੀ ਦੁਵੱਲੀ ਮੀਟਿੰਗ ਵਿੱਚ ਮੌਜੂਦ ਸੀ। ਮਾਰਕਲੋ ਕਯੂਰੋਗਾ ਨੇ ਮੰਗਲਵਾਰ ਰਾਤ ਨੂੰ ਟਵਿੱਟਰ ‘ਤੇ ਦੱਸਿਆ ਕਿ ਉਹ ਕੋਰੋਨਾ ਨਾਲ ਸੰਕਰਮਿਤ ਹੋ ਗਏ ਹਨ। ਥੋੜ੍ਹੀ ਦੇਰ ਬਾਅਦ ਬ੍ਰਾਜ਼ੀਲੀਅਨ ਨਿਊਜ਼ ਵੈੱਬਸਾਈਟ ਨੇ ਰਿਪੋਰਟ ਦਿੱਤੀ ਕਿ ਬ੍ਰਾਜ਼ੀਲ ਨੇ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਆਪਣੀ ਭਾਗੀਦਾਰੀ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। 55 ਸਾਲਾ ਕਾਰਡੀਓਲੋਜਿਸਟ ਕਯੂਰੋਗਾ ਜੌਨਸਨ ਨਾਲ ਹੱਥ ਮਿਲਾਉਂਦੇ ਹੋਏ ਤੇ ਪ੍ਰਧਾਨ ਮੰਤਰੀ ਦੇ ਹੱਥ ‘ਤੇ ਹੱਥ ਮਾਰਦੇ ਹੋਏ ਦਿਖਾਏ ਗਏ ਸੀ।

ਇਹ ਮੁਲਾਕਾਤ ਨਿਊਯਾਰਕ ਕੌਂਸਲੇਟ ਵਿਖੇ ਸੋਮਵਾਰ ਦੀ ਮੀਟਿੰਗ ਵਿੱਚ ਹੋਈ। ਇਸ ਤੱਥ ਦੇ ਬਾਵਜੂਦ ਕਿ ਬੋਲਸੋਨਾਰੋ ਨੇ ਜਨਤਕ ਤੌਰ ‘ਤੇ ਕੋਵਿਡ-19 ਦੇ ਵਿਰੁੱਧ ਟੀਕਾਕਰਣ ਨਾ ਕੀਤੇ ਜਾਣ ਦਾ ਦਾਅਵਾ ਕੀਤਾ ਸੀ, ਜੌਹਨਸਨ, ਟੱਰੂਸ ਤੇ ਬ੍ਰਿਟਿਸ਼ ਪ੍ਰਤੀਨਿਧੀ ਮੰਡਲ ਦੇ ਹੋਰ ਮੈਂਬਰਾਂ ਨੇ ਮੀਟਿੰਗ ਵਿੱਚ ਮਾਸਕ ਨਹੀਂ ਪਹਿਨੇ ਸੀ। ਹਾਲਾਂਕਿ, ਸੋਫੇ ‘ਤੇ ਬ੍ਰਿਟਿਸ਼ ਨੇਤਾਵਾਂ ਦੇ ਪਿੱਛੇ ਬੈਠੇ ਕਵੇਰੋਗਾ ਨੇ ਮਾਸਕ ਵਰਤੋਂ ਕੀਤੀ ਸੀ।

-PTC News