ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੇ ਟਵਿੱਟਰ ਨੂੰ ਕੀਤਾ ਅਲਵਿਦਾ, ਜਾਣੋ ਵਜ੍ਹਾ

ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੇ ਟਵਿੱਟਰ ਨੂੰ ਅਲਵਿਦਾ ਕਹਿਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਲੇਟੈਸਟ ਪੋਸਟ ਕਰਦੇ ਹੋਏ ਕਿਹਾ ਕਿ ਉਹ ਟਵਿੱਟਰ ਨੂੰ ਛੱਡ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਬਾਲੀਵੁੱਡ ਅਦਾਕਾਰਾ ਰਿਚਾ ਨੇ ਟ੍ਰੋਲਰਸ ਤੋਂ ਪ੍ਰੇਸ਼ਾਨ ਹੋ ਕੇ ਟਵਿੱਟਰ ਨੂੰ ਡਿਲੀਟ ਕਰਨ ਦਾ ਫੈਸਲਾ ਕੀਤਾ ਹੈ। ਰਿਚਾ ਉਨ੍ਹਾਂ ਕੁਝ ਬਾਲੀਵੁੱਡ ਅਭਿਨੇਤਰੀਆਂ ਵਿੱਚੋਂ ਇੱਕ ਹੈ ਜੋ ਟਵਿੱਟਰ ‘ਤੇ ਮੌਜੂਦਾ ਵਿਸ਼ਿਆਂ ‘ਤੇ ਖੁੱਲ੍ਹ ਕੇ ਆਪਣੀ ਰਾਏ ਅੱਗੇ ਰੱਖਦੀ ਹੈ। ਹਾਲਾਂਕਿ, ਇਸ ਸਭ ਦੇ ਵਿਚਕਾਰ, ਰਿਚਾ ਕਈ ਵਾਰ ਟ੍ਰੋਲ ਵੀ ਹੁੰਦੀ ਰਹੀ ਸੀ।

ਰਿਚਾ ਚੱਢਾ ਦਾ ਟਵੀਟ
ਰਿਚਾ ਚੱਢਾ ਨੇ ਆਖਰੀ ਟਵੀਟ ਵਿੱਚ ਲਿਖਿਆ, ਮੈਂ ਇਸ ਐਪ ਨੂੰ ਆਪਣੇ ਫੋਨ ਤੋਂ ਹਟਾ ਰਹੀ ਹਾਂ। ਇਹ ਬਹੁਤ ਜ਼ਿਆਦਾ ਟੌਕਸਿਕ ਹੈ, ਅਲਵਿਦਾ। ਹਾਲ ਹੀ ਵਿੱਚ ਰਿਚਾ ਚੱਢਾ ਨੂੰ ਉਸ ਦੇ ਵਿਆਹ ਤੇ ਉਨ੍ਹਾਂ ਦੇ ਸਾਥੀ ਅਲੀ ਫਜ਼ਲ ਨੂੰ ਲੈ ਕੇ ਟ੍ਰੋਲ ਕੀਤਾ ਗਿਆ ਸੀ। ਇਸ ਤੋਂ ਬਾਅਦ ਰਿਚਾ ਨੇ ਟ੍ਰੋਲਰਾਂ ਨੂੰ ਕਰਾਰਾ ਜਵਾਬ ਵੀ ਦਿੱਤਾ ਸੀ।

ਗੌਰਤਲਬ ਹੈ ਕਿ ਟਵਿੱਟਰ ‘ਤੇ ਬਹੁਤ ਸਾਰੇ ਯੂਜ਼ਰਸ ਨੇ ਰਿਚਾ ਨੂੰ ਉਨ੍ਹਾਂ ਦੀ ਪਰਸਨਲ ਲਾਈਫ ਨੂੰ ਲੈ ਕੇ ਟ੍ਰੋਲ ਕੀਤਾ। ਕੁਝ ਲੋਕਾਂ ਨੇ ਰਿਚਾ ਦੇ ਬੁਆਏਫ੍ਰੈਂਡ ਅਲੀ ਫਜ਼ਲ ਅਤੇ ਉਨ੍ਹਾਂ ਦੇ ਰਿਸ਼ਤੇ ਬਾਰੇ ਅਪਮਾਨਜਨਕ ਸ਼ਬਦ ਵੀ ਲਿਖੇ ਸਨ। ਇਸ ਸਭ ਨੂੰ ਟੌਕਸਿਕ ਦੱਸਦਿਆਂ ਰਿਚਾ ਚੱਢਾ ਨੇ ਟਵਿੱਟਰ ਛੱਡਣ ਦਾ ਐਲਾਨ ਕੀਤਾ।

-PTC News