ਲਹਿਰਾਗਾਗਾ ‘ਚ ਵਾਪਰਿਆ ਵੱਡਾ ਹਾਦਸਾ, ਭਰਾ ਦੀ ਮੌਤ, ਦੋ ਭੈਣਾਂ ਗੰਭੀਰ ਜਖ਼ਮੀ

ਲਹਿਰਾਗਾਗਾ: ਲਹਿਰਾਗਾਗਾ ਵਿਚ ਅੱਜ ਵੱਡਾ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਹ ਹਾਦਸਾ ਸਥਾਨਕ ਟਰੱਕ ਯੂਨੀਅਨ ਵਾਲੀ ਸਾਈਡ ਓਵਰ ਬ੍ਰਿਜ ਕੋਲ ਟਰੱਕ ਤੇ ਮੋਟਰ ਸਾਈਕਲ ਵਿਚਕਾਰ ਹੋਈ ਟੱਕਰ ਕਰਕੇ ਹੋਇਆ ਹੈ। ਇਸ ਦੌਰਾਨ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ ਅਤੇ ਉਸ ਦੀਆਂ ਦੋ ਭੈਣਾਂ ਦੇ ਜ਼ਖਮੀ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ।

ਮ੍ਰਿਤਕ ਦੀ ਪਹਿਚਾਣ ਸਤਗੁਰ ਸਿੰਘ (20) ਪੁੱਤਰ ਸਤਪਾਲ ਸਿੰਘ ਮਿਸਤਰੀ ਵਾਸੀ ਭੱਠਲਾਂ ਥਾਣਾ ਬੁਢਲਾਡਾ ਵਜੋਂ ਹੋਈ ਹੈ। ਮ੍ਰਿਤਕ ਆਪਣੇ ਮੋਟਰਸਾਈਕਲ ਉੱਪਰ ਆਪਣੀ ਭੈਣ ਸੋਨੂੰ ਰਾਣੀ ਤੇ ਅਮਨੀ ਕੌਰ ਨੂੰ ਦਵਾਈ ਦਿਵਾਉਣ ਲਈ ਦਿੜ੍ਹਬਾ ਵਿਖੇ ਜਾ ਰਿਹਾ ਸੀ ਤਾਂ ਪੁਲ ਨੇੜੇ ਕਿਸੇ ਅਣਪਛਾਤੇ ਟਰੱਕ ਨਾਲ ਟਕਰਾਅ ਜਾਣ ਕਾਰਨ ਨੌਜਵਾਨ ਦੀ ਮੌਕੇ ਉੱਪਰ ਹੀ ਮੌਤ ਹੋ ਗਈ।

ਜਖ਼ਮੀ ਦੋਨੇ ਭੈਣਾ ਸੋਨੂੰ ਰਾਣੀ ਅਤੇ ਅਮਨ ਕੌਰ ਨੂੰ ਮੁੱਢਲੀ ਸਹਾਇਤਾ ਮਗਰੋ ਸਿਵਲ ਹਸਪਤਾਲ ਸੰਗਰੂਰ ਰੈਫਰ ਕਰ ਦਿੱਤਾ ਹੈ। ਥਾਣਾ ਪੁਲੀਸ ਦੇ ਐਸਐਚਓ ਵਿਜੈ ਕੁਮਾਰ ਨੇ ਮ੍ਰਤਕ ਦੀ ਲਾਸ਼ ਨੂੰ ਕਬਜੇ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

-PTC News