ਬਠਿੰਡਾ ‘ਚ SBI ਬੈਂਕ ਨੂੰ ਲੱਗੀ ਭਿਆਨਕ ਅੱਗ

ਬਠਿੰਡਾ: ਬਠਿੰਡਾ ਦੇ ਅਜੀਤ ਰੋਡ ਵਿਖੇ ਸਥਿਤ ਮੇਨ ਬਰਾਂਚ ਐੱਸ ਬੀ ਆਈ ਵਿਖੇ ਅੱਗ ਲੱਗਣ ਦਾ ਸਮਾਚਾਰ ਸਾਹਮਣੇ ਆਇਆ ਹੈ। ਫਿਲਹਾਲ ਅੱਗ ਤੇ ਕਾਬੂ ਪਾ ਦਿੱਤਾ ਗਿਆ ਹੈ। ਇਸ ਬਾਰੇ ਬੋਲਦੇ ਹੋਏ ਫਾਇਰ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸਵੇਰੇ ਨੌਂ ਵਜੇ ਫੋਨ ਆਇਆ ਕਿ ਮੇਨ ਬ੍ਰਾਂਚ ਅਮਰੀਕ ਸਿੰਘ ਰੋਡ ਐੱਸਬੀਆਈ ਵਿਖੇ ਅੱਗ ਲੱਗੀ ਹੈ। ਉਨ੍ਹਾਂ ਵੱਲੋਂ ਫਾਇਰ ਬਿਗ੍ਰੇਡ ਦੀ ਗੱਡੀ ਨਾਲ ਅੱਗ ਤੇ ਕਾਬੂ ਪਾ ਦਿੱਤਾ ਗਿਆ ਪਰ ਫਿਲਹਾਲ ਨੁਕਸਾਨ ਕਿੰਨਾ ਹੈ ਇਹ ਨਹੀਂ ਦੱਸਿਆ ਜਾ ਸਕਦਾ।

ਇਸ ਬਾਰੇ ਬੋਲਦਿਆਂ ਹੋਇਆ ਬੈਂਕ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ ਪਤਾ ਲੱਗਿਆ ਕਿ ਬੈਂਕ ਵਿਚ ਅੱਗ ਲੱਗੀ ਹੋਈ ਹੈ ਤੇ ਉਹ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਨੇ ਮੌਕੇ ਤੇ ਫਾਇਰ ਬ੍ਰਿਗੇਡ ਬੁਲਾਈ ਅਤੇ ਅੱਗ ਤੇ ਕਾਬੂ ਪਾਇਆ ਗਿਆ। ਨੁਕਸਾਨ ਕਿੰਨਾ ਹੈ ਇਹ ਤਾਂ ਅੱਗ ਬੁਝਣ ਤੋਂ ਬਾਅਦ ਪਤਾ ਲੱਗੇਗਾ ਲੇਕਿਨ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਲੱਗ ਰਿਹਾ ਹੈ।

-PTC News