ਰਾਮਾਇਣ ‘ਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਰਵਿੰਦ ਤ੍ਰਿਵੇਦੀ ਦਾ ਹੋਇਆ ਦੇਹਾਂਤ

ਮੁੰਬਈ: ਦੂਰਦਰਸ਼ਨ ਤੇ 1987 ‘ਚ ਪ੍ਰਸਾਰਿਤ ਹੋਏ ਰਾਮਾਨੰਦ ਸਾਗਰ ਦੇ ਬੇਹੱਦ ਮਸ਼ਹੂਰ ਸੀਰੀਅਲ ਰਾਮਾਇਣ ‘ਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਅਰਵਿੰਗ ਤ੍ਰਿਵੇਦੀ ਦਾ ਬੀਤੀ ਰਾਤ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ। ਉਹ 82 ਸਾਲ ਦੇ ਸਨ ਤੇ ਲੰਬੇ ਸਮੇਂ ਤੋਂ ਉਮਰ ਸਬੰਧੀ ਤਮਾਮ ਬਿਮਾਰੀਆਂ ਨਾਲ ਜੂਝ ਰਹੇ ਸਨ। ਇਸ ਕਾਰਨ ਉਹ ਚੱਲਣ ਫਿਰਨ ਤੋਂ ਅਸਮਰੱਥ ਹੋ ਗਏ ਸਨ।

ਦੱਸ ਦੇਈਏ ਕਿ ਅਰਵਿੰਦ ਤ੍ਰਿਵੇਦੀ ਦੇ ਭਤੀਜੇ ਕੌਸੁੰਭ ਤ੍ਰਿਵੇਦੀ ਨੇ ਆਪਣੇ ਚਾਚਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਉਹ ਲਗਾਤਾਰ ਬਿਮਾਰ ਚੱਲ ਰਹੇ ਸਨ। ਪਿਛਲੇ ਤਿੰਨ ਸਾਲ ਤੋਂ ਉਨ੍ਹਾਂ ਦੀ ਸਿਹਤ ਕੁਝ ਜ਼ਿਆਦਾ ਹੀ ਖ਼ਰਾਬ ਰਹਿਣ ਲੱਗੀ ਸੀ। ਅਜਿਹੇ ‘ਚ ਉਨ੍ਹਾਂ ਨੂੰ ਦੋ-ਤਿੰਨ ਵਾਰ ਹਸਪਤਾਲ ‘ਚ ਵੀ ਦਾਖ਼ਲ ਕਰਾਉਣਾ ਪਿਆ ਸੀ। ਇਕ ਮਹੀਨਾ ਪਹਿਲਾਂ ਹੀ ਉਹ ਹਸਪਤਾਲ ਤੋਂ ਇਕ ਵਾਰ ਫਿਰ ਘਰ ਪਰਤੇ ਸਨ। ਮੰਗਲਵਾਰ ਦੀ ਰਾਤਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਤੇ ਉਨ੍ਹਾਂ ਨੇ ਕੰਦਾਵਿਲੀ ਸਥਿਤ ਆਪਣੇ ਘਰ ‘ਚ ਹੀ ਆਖਰੀ ਸਾਹ ਲਏ।

ਜੇਕਰ ਉਨ੍ਹਾਂ ਦੇ ਕਰਿਅਰ ਦੀ ਗੱਲ ਕਰੀਏ ‘ਤੇ ਸ਼ੁਰੂਆਤੀ ਦੌਰ ‘ਚ ਸੀਰੀਅਲ ਰਮਾਇਣ ‘ਚ ਕੰਮ ਕਰਦੇ ਸਮੇਂ ਅਰਵਿੰਦ ਤ੍ਰਿਵੇਦੀ ਨੂੰ ਇਸ ਗੱਲ ਦਾ ਜ਼ਰਾ ਵੀ ਅਹਿਸਾਸ ਨਹੀਂ ਸੀ ਕਿ ਸੀਰੀਅਲ ਤੇ ਉਨ੍ਹਾਂ ਦੇ ਕਿਰਦਾਰ ਦੀ ਲੋਕਪ੍ਰਿਯਤਾ ਦੇ ਚੱਲਦਿਆਂ ਲੋਕ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਇਸ ਕਦਰ ਨਫ਼ਰਤ ਕਰਨਗੇ ਜਿਵੇਂ ਉਹ ਸਚਮੁੱਚ ਦੇ ਰਾਵਣ ਤੇ ਅਸਲ ਜਿੰਦਗੀ ‘ਚ ਵਿਲੇਨ ਹੋਣ। ਰਮਾਇਣ ‘ਚ ਕੰਮ ਕਰਨ ਤੋਂ ਪਹਿਲਾਂ ਗੁਜਰਾਤੀ ‘ਚ ਸੈਂਕੜੇ ਨਾਟਕਾਂ ਤੇ ਫ਼ਿਲਮਾ ‘ਚ ਕੰਮ ਕਰ ਚੁੱਕੇ ਅਰਵਿੰਦ ਤ੍ਰਿਵੇਦੀ ਨੂੰ ਇਹ ਪਤਾ ਨਹੀਂ ਸੀ ਕਿ ਰਮਾਇਣ ‘ਚ ਰੋਲ ਨਿਭਾਉਣ ਨਾਲ ਉਨ੍ਹਾਂ ਦੀ ਮਸ਼ਹੂਰੀ ਸਿਖਰ ਤੇ ਪਹੁੰਚ ਜਾਵੇਗੀ ਤੇ ਉਨ੍ਹਾਂ ਦੀ ਪਛਾਣ ਗੁਜਰਾਤੀ ਅਦਾਕਾਰ ਤੋਂ ਦੇਸ਼-ਵਿਆਪੀ ਪੱਧਰ ‘ਤੇ ਬਣ ਜਾਵੇਗੀ।

Ramayan's Ravan aka Arvind Trivedi passes away at 82

-PTC News