ਗੁਲਾਬੀ ਸੁੰਡੀ ਹਮਲਾ: ਇਕ ਹੋਰ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਬਾਲਿਆਂਵਾਲੀ – ਗੁਲਾਬੀ ਸੁੰਡੀ ਕਰਕੇ ਨੁਕਸਾਨੀ ਨਰਮੇ ਦੀ ਫ਼ਸਲ ਤੋਂ ਦੁਖੀ ਕਿਸਾਨ ਰੋਜਾਨਾ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਫ਼ਸਲਾਂ ਖ਼ਰਾਬ ਹੋਣ ਕਰਕੇ ਕਿਸਾਨਾਂ ਬਹੁਤ ਦੁੱਖੀ ਹਨ। ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਪੈਣ ਕਰਕੇ ਇਕ ਕਿਸਾਨ ਦੀ ਖ਼ੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ।

ਦੱਸ ਦੇਈਏ ਇਹ ਮਾਮਲਾ ਬਠਿੰਡਾ ਦੇ ਨੇੜੇ ਇਕ ਪਿੰਡ ਵਿਚਮੰਡੀ ਕਲਾਂ ਨੇੜੇ ਦੀ ਹੈ ਜਿਥੇ ਠੇਕੇ ਹਿੱਸੇ ‘ਤੇ ਜ਼ਮੀਨ ਲੈ ਕੇ ਵਾਹੀ ਕਰਦੇ ਗਰੀਬ ਕਿਸਾਨ ਦੀ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਪੈ ਗਈ। ਖ਼ਰਾਬ ਹੋਈ ਫ਼ਸਲ ਤੋਂ ਦੁਖੀ ਹੋਏ ਕਿਸਾਨ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕੀਤੀ ਗਈ।

Pakistan's economic body lifts ban on import of cotton and yarn from India

-PTC News