ਛੇਹਰਟਾ ‘ਚ ਪੁਲਿਸ ਸਟੇਸ਼ਨ ‘ਤੇ ਔਰਤਾਂ ਵੱਲੋਂ ਪਥਰਾਅ, ਪੁਲਿਸ ਨੂੰ ਪਈਆਂ ਭਾਜੜਾਂ

amritsar news
ਛੇਹਰਟਾ 'ਚ ਪੁਲਿਸ ਸਟੇਸ਼ਨ 'ਤੇ ਔਰਤਾਂ ਵੱਲੋਂ ਪਥਰਾਅ, ਪੁਲਿਸ ਨੂੰ ਪਈਆਂ ਭਾਜੜਾਂ

ਛੇਹਰਟਾ ‘ਚ ਪੁਲਿਸ ਸਟੇਸ਼ਨ ‘ਤੇ ਔਰਤਾਂ ਵੱਲੋਂ ਪਥਰਾਅ,ਪੁਲਿਸ ਨੂੰ ਪਈਆਂ ਭਾਜੜਾਂ,ਅੰਮ੍ਰਿਤਸਰ: ਅੰਮ੍ਰਿਤਸਰ ਦੇ ਛੇਹਰਟਾ ‘ਚ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਨੂੰ ਸੁਣ ਤੁਸੀ ਵੀ ਦੰਗ ਰਹਿ ਜਾਓਗੇ। ਮਿਲੀ ਜਾਣਕਾਰੀ ਅਨੁਸਾਰ ਛੇਹਰਟਾ ਪੁਲਸ ਸਟੇਸ਼ਨ ‘ਚ ਅੱਜ ਸਥਿਤੀ ਉਸ ਸਮੇਂ ਤਣਾਅਪੂਰਨ ਬਣ ਗਈ ਜਦੋ ਸਥਾਨਕ ਔਰਤਾਂ ਵਲੋਂ ਥਾਣੇ ‘ਤੇ ਹੱਲਾ ਬੋਲ ਕੇ ਪੁਲਿਸ ਨੂੰ ਭਾਜੜਾ ਪਾ ਦਿੱਤੀਆਂ।

amritsar news
ਛੇਹਰਟਾ ‘ਚ ਪੁਲਿਸ ਸਟੇਸ਼ਨ ‘ਤੇ ਔਰਤਾਂ ਵੱਲੋਂ ਪਥਰਾਅ, ਪੁਲਿਸ ਨੂੰ ਪਈਆਂ ਭਾਜੜਾਂ

ਔਰਤਾਂ ਨੇ ਪੁਲਿਸ ਵਾਲਿਆਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ਵਾਲਿਆਂ ‘ਤੇ ਪਥਰਾਅ ਵੀ ਕੀਤਾ। ਦਰਅਸਲ ਮਾਮਲਾ ਇਹ ਹੈ ਕਿ ਪੁਲਿਸ ਗੁਰੂ ਕੀ ਵਡਾਲੀ ਇਲਾਕੇ ‘ਚ ਗੋਲੀ ਚੱਲਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤਹਿਤ ਪੁੱਛਗਿੱਛ ਲਈ ਉਹ ਇਲਾਕੇ ਦੇ ਨੌਜਵਾਨਾਂ ਨੂੰ ਥਾਣੇ ਲੈ ਆਏ, ਜਿਸ ਤੋਂ ਬਾਅਦ ਇਲਾਕੇ ਦੀਆਂ ਔਰਤਾਂ ਨੇ ਥਾਣੇ ਦਾ ਘਿਰਾਓ ਕਰਕੇ ਪੱਥਰਬਾਜੀ ਸ਼ੁਰੂ ਕਰ ਦਿੱਤੀ।

amritsar news
ਛੇਹਰਟਾ ‘ਚ ਪੁਲਿਸ ਸਟੇਸ਼ਨ ‘ਤੇ ਔਰਤਾਂ ਵੱਲੋਂ ਪਥਰਾਅ, ਪੁਲਿਸ ਨੂੰ ਪਈਆਂ ਭਾਜੜਾਂ

ਜਿਸ ਦੌਰਾਨ ਇਲਾਕੇ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਔਰਤਾਂ ਵੱਲੋਂ ਪੁਲਿਸ ਖਿਲਾਫ ਜੰਮ ਕੇ ਰੋਸ ਜਾਹਰ ਕੀਤਾ ਜਾ ਰਿਹਾ ਹੈ। ਇਲਾਕੇ ਦੇ ਵਸਨੀਕਾਂ ਨੇ ਪੁਲਸ ‘ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ ਤੇ ਸਰਕਾਰ ਤੋਂ ਇਨਸਾਫ ਦੀ ਮੰਗ ਕੀਤੀ ਹੈ।

-PTC News