ਕੈਨੇਡਾ ‘ਚ ਰਹਿੰਦੇ NRI ਨਾਲ ਅੰਮ੍ਰਿਤਸਰ ਦੇ ਬੈਂਕ ਮੈਨੇਜਰ ਨੇ ਮਾਰੀ ਠੱਗੀ

ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਐਚ ਡੀ ਐਫ ਸੀ ਬੈਕ ਦੀ ਕੌਰਟ ਰੋਡ ਬਰਾਂਚ ਵਿਚ ਮੈਨੇਜਰ ਦੀ ਠੱਗੀ ਮਾਰਨ ਦੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਪੁਲਿਸ ਵੱਲੋਂ ਐਨ ਆਰ ਆਈ ਕਨੇਡਾ ਵਾਸੀ ਤਜਿੰਦਰ ਸਿੰਘ ਪੁੱਤਰ ਗਿਆਨ ਸਿੰਘ ਦੀ ਸ਼ਿਕਾਇਤ ਦਰਜ ਕੀਤੀ ਗਈ ਜਿਸ ਵਿਚ ਕਿਹਾ ਗਿਆ ਕਿ ਮੈਨੇਜਰ ਚੈਕ ਰਾਹੀ 3 ਲੱਖ 75 ਹਜਾਰ ਰੁਪਏ ਕਢਵਾ ਕੇ ਦੁਬਈ ਫਰਾਰ ਹੋ ਗਿਆ।

ਇਸ ਦੇ ਨਾਲ ਹੀ ਪੁਲਿਸ ਵੱਲੋਂ ਦੋਸ਼ੀ ਪੁਨੀਤ ਕੁਮਾਰ ਨੂੰ ਗਿਰਫਤਾਰ ਕਰ ਲਿਆ ਗਿਆ ਹੈ। ਦੋਸ਼ੀ ਪੁਨੀਤ ਜੋ ਕਿ ਜਲੰਧਰ ਦਾ ਰਹਿਣ ਵਾਲਾ ਹੈ। ਅੰਮ੍ਰਿਤਸਰ ਦੇ ਐਚ ਡੀ ਐਫ ਸੀ ਬੈਕ ਦੀ ਕੌਰਟ ਰੋਡ ਬਰਾਂਚ ਵਿਚ ਬਤੌਰ ਰਿਲੈਸ਼ਨਸਿਪ ਮੈਨੇਜਰ ਕੰਮ ਕਰ ਰਿਹਾ ਸੀ।

ਉਸਨੂੰ ਆਪਣੇ ਨਿਜੀ ਲਾਲਚ ਦੇ ਚਲਦਿਆਂ ਇਕ ਤਜਿੰਦਰ ਸਿੰਘ ਨਾਮ ਦੇ ਐਨ ਆਰ ਆਈ ਦੇ ਖਾਤੇ ਵਿੱਚੋਂ 3 ਲੱਖ 75 ਹਜਾਰ ਰੁਪਏ ਕਢਵਾਏ ਸਨ। ਉਸਨੂੰ ਪਤਾ ਸੀ ਕਿ ਪਾਰਟੀ ਐਨ ਆਰ ਆਈ ਹੈ ਅਤੇ ਇਹਨਾਂ ਵੱਲੋਂ ਕਾਫੀ ਸਮੇ ਤੋਂ ਖਾਤਾ ਅਪਰੇਟ ਨਹੀ ਕੀਤਾ ਜਾ ਰਿਹਾ ਹੈ ਅਤੇ ਉਸਨੂੰ ਇਸ ਠੱਗੀ ਦੀ ਘਟਨਾ ਨੂੰ ਆਪਣੇ ਸਵਾਰਥ ਲਈ ਅੰਜਾਮ ਦਿੱਤਾ ਹੈ।

-PTC News