ਤੇਲ ਦੇ ਭਾਅ ਵਧਣ ਤੋਂ ਬਾਅਦ ਹੁਣ ਪਿਆਜ਼-ਟਮਾਟਰਾਂ ਦੀ ਕੀਮਤ ਤੋਂ ਲੋਕਾਂ ‘ਚ ਮੱਚੀ ਹਾਹਾਕਾਰ

ਨਵੀਂ ਦਿੱਲੀ: ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਹੁਣ ਖਾਦ, ਤੇਲਾਂ ਤੇ ਪਿਆਜ਼ ਦੀ ਕੀਮਤਾਂ ਰਿਕਾਰਡ ਤੋੜ ਰਹੀਆਂ ਹਨ। ਦਿਨੋ ਦਿਨ ਵਧਦੀਆਂ ਜਾ ਰਹੀਆਂ ਕੀਮਤਾਂ ਕਰਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖੁਦਰਾ ਬਜ਼ਾਰ ‘ਚ ਟਮਾਟਰ ਦੀ ਕੀਮਤ ਵੀ ਆਸਮਾਨ ਛੂਹ ਰਹੀ ਹੈ। ਹਾਲਾਂਕਿ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਪਿਆਜ਼ ਦੀਆਂ ਕੀਮਤਾਂ ਪਿਛਲੇ ਸਾਲ ਤੋਂ ਘੱਟ ਹਨ ਤੇ ਖਾਦ ਤੇਲ ਕੀਮਤ ‘ਚ ਵਾਧੇ ‘ਤੇ ਰੋਕ ਲੱਗ ਗਈ ਹੈ।

Piyush Goyal on Onion Prices
आलू और प्याज की कीमतों को नियंत्रित करने के लिए सरकार ने उठाए ये कदम

ਕੇਂਦਰ ਸਰਕਾਰ ਨੇ ਖਾਦ ਤੇਲਾਂ ਦੀ ਮਹਿੰਗਾਈ ਦੇ ਮਾਮਲੇ ਨੂੰ ਲੈ ਕੇ 25 ਅਕਤੂਬਰ ਨੂੰ ਸੂਬਿਆਂ ਦੀ ਬੈਠਕ ਬੁਲਾਈ ਹੈ। ਇਸ ਬੈਠਕ ‘ਚ ਖਾਦ ਤੇਲਾਂ ‘ਤੇ ਸਟੌਕ ਸੀਮਾ ਤੈਅ ਕਰਨ ਦੇ ਫੈਸਲੇ ਦੀ ਸਮੀਖਿਆ ਹੋਵੇਗੀ। ਸਾਰੇ ਸੂਬਿਆਂ ਤੋਂ ਸਟੌਕ ਸੀਮਾ ਤੈਅ ਕਰਨ ਲਈ ਸਖ਼ਤ ਕਦਮ ਚੁੱਕਣ ਲਈ ਕਿਹਾ ਗਿਆ ਹੈ।

Onions being sold in the market between Rs 40 to 60 and the govt is selling for 64

ਪਿਛਲੇ ਸਾਲ ਆਮ ਆਦਮੀ ਦੀ ਜਾਨ ਲੈਣ ਵਾਲੇ ਆਲੂ-ਪਿਆਜ਼-ਟਮਾਟਰ ਪਿਛਲੇ 3 ਹਫਤਿਆਂ ਵਿੱਚ ਡੇਢ ਗੁਣਾ ਤੋਂ ਜ਼ਿਆਦਾ ਵਧ ਗਏ ਹਨ। ਆਲੂ ਦੀ ਕੀਮਤ 21 ਰੁਪਏ ਤੋਂ ਵਧ ਕੇ 22.50, ਪਿਆਜ਼ 29.09 ਰੁਪਏ ਤੋਂ ਵਧ ਕੇ 41.50 ਰੁਪਏ ਅਤੇ ਟਮਾਟਰ 55.32 ਫੀਸਦੀ ਵਧ ਕੇ 48.77 ਰੁਪਏ ਹੋ ਗਿਆ ਹੈ। ਹਾਲਾਂਕਿ ਜ਼ਿਆਦਾਤਰ ਥਾਵਾਂ ‘ਤੇ ਇਹ 80 ਤੋਂ 100 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਪਿਆਜ਼-ਆਲੂ ਦੇ ਰੇਟ ਵਧਣ ਦੇ ਬਾਵਜੂਦ ਪਿਛਲੇ ਸਾਲ ਦੇ ਮੁਕਾਬਲੇ ਰਾਹਤ ਮਿਲੀ ਹੈ।

Government partially eases the restriction on export of onions