ਆਦਮਪੁਰ: ਬੁੱਕ ਸਟੋਰ ‘ਚ ਹੋਇਆ ਵੱਡਾ ਧਮਾਕਾ, ਇਕ ਵਿਅਕਤੀ ਦੀ ਮੌਤ

ਆਦਮਪੁਰ – ਆਦਮਪੁਰ ਮੁੱਖ ਮਾਰਗ ‘ਤੇ ਸਥਿਤ ਕ੍ਰਿਸ਼ਨਾ ਬੁੱਕ ਸਟੋਰ ‘ਤੇ ਬੀਤੀ ਰਾਤ ਵੱਡਾ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਵੱਡੇ ਧਮਾਕਾ ਹੋਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਦੂਜਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।

ਦੋਵੇਂ ਵਿਅਕਤੀ ਦੁਕਾਨ ਨੂੰ ਅੱਗ ਲਾਉਣ ਆਏ ਸਨ ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਪੂਰੀ ਦੁਕਾਨ ਸੜ ਕੇ ਸੁਆਹ ਹੋ ਗਈ। ਦੁਕਾਨਦਾਰ ਨੇ ਦੱਸਿਆ ਕਿ ਦਸ ਤੋਂ ਬਾਰ੍ਹਾਂ ਲੱਖ ਦਾ ਨੁਕਸਾਨ ਹੋ ਗਿਆ ਹੈ।

 

ਬੀਤੀ ਰਾਤ 2 ਵਜੇ ਦੇ ਕਰੀਬ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਆਦਮਪੁਰ ਪੁਲਿਸ ਦੀ ਗੰਭੀਰਤਾ ਨਾਲ ਘਟਨਾ ਦੀ ਜਾਂਚ ਕਰ ਰਹੀ ਹੈ।

-PTC News