ਤੇਲ ਚੋਰਾਂ ਵੱਲੋਂ ਬਠਿੰਡਾ ‘ਚ ਡੀਜ਼ਲ ਵਾਲੀ ਟਰੇਨ ਲੁੱਟਣ ਦੀ ਕੋਸ਼ਿਸ਼

ਤੇਲ ਚੋਰਾਂ ਵੱਲੋਂ ਬਠਿੰਡਾ 'ਚ ਡੀਜ਼ਲ ਵਾਲੀ ਟਰੇਨ ਲੁੱਟਣ ਦੀ ਕੋਸ਼ਿਸ਼

ਤੇਲ ਚੋਰਾਂ ਵੱਲੋਂ ਬਠਿੰਡਾ ‘ਚ ਡੀਜ਼ਲ ਵਾਲੀ ਟਰੇਨ ਲੁੱਟਣ ਦੀ ਕੋਸ਼ਿਸ਼:ਭਾਰਤ ਪੈਟਰੋਲੀਅਮ ਵੱਲੋਂ ਬਠਿੰਡਾ ਵਿਖੇ ਲਿਆਂਦੀ ਜਾ ਰਹੀ ਡੀਜ਼ਲ ਵਾਲੀ ਰੇਲ ਗੱਡੀ ਨੂੰ 100 ਦੇ ਕਰੀਬ ਤੇਲ ਚੋਰਾਂ ਨੇ ਲੁੱਟਣ ਦੀ ਕੋਸ਼ਿਸ਼ ਕੀਤੀ, ਪਰੰਤੂ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਉਨ੍ਹਾਂ ਨੂੰ ਉੱਥੋਂ ਭੱਜਣ ਲਈ ਮਜਬੂਰ ਕਰ ਦਿੱਤਾ। ਤੇਲ ਚੋਰਾਂ ਵੱਲੋਂ ਬਠਿੰਡਾ 'ਚ ਡੀਜ਼ਲ ਵਾਲੀ ਟਰੇਨ ਲੁੱਟਣ ਦੀ ਕੋਸ਼ਿਸ਼ਬਠਿੰਡਾ ਵਿੱਚ ਬਣੇ ਤੇਲ ਡਿੱਪੂ ਵਿੱਚ ਰੋਜਾਨਾ ਦੀ ਤਰ੍ਹਾਂ ਰੇਲ ਗੱਡੀ ਰਾਹੀਂ ਲੱਖਾਂ ਲੀਟਰ ਤੇਲ ਆਉਂਦਾ ਹੈ। ਉੱਥੋਂ ਵਿਸ਼ੇਸ਼ ਪਾਇਪਾਂ ਰਾਹੀਂ ਇਸ ਤੇਲ ਡਿੱਪੂ ਤਕ ਪਹੁੰਚਾਇਆ ਜਾਂਦਾ ਹੈ। ਅੱਜ ਜਦੋਂ ਇਹ ਪ੍ਰਕਿਰਿਆ ਕੀਤੀ ਜਾ ਰਹੀ ਸੀ ਤਾਂ ਡੀਜਲ ਨੂੰ ਲੁੱਟਣ ਵਾਸਤੇ ਤਕਰੀਬਨ 100 ਤੋਂ ਵੱਧ ਲੋਕ ਉੱਥੇ ਆ ਗਏ ਤੇ ਰੇਲ ‘ਤੇ ਧਾਵਾ ਬੋਲ ਦਿੱਤਾ।ਰੇਲ ਦੀ ਸੁਰੱਖਿਆ ਵਿੱਚ ਮੌਜੂਦ ਗਾਰਡਾਂ ਨੇ ਮੁਸਤੈਦੀ ਵਿਖਾਈ ਤੇ ਚੋਰਾਂ ਦਾ ਡਟ ਕੇ ਮੁਕਾਬਲਾ ਕੀਤਾ। ਸੁਰੱਖਿਆ ਮੁਲਾਜਮਾਂ ਨੂੰ ਗੋਲੀ ਵੀ ਚਲਾਉਣੀ ਪਈ, ਇਸ ਕਾਰਨ ਇੱਕ ਵਿਅਕਤੀ ਦੇ ਜਖਮੀ ਹੋਣ ਦੀ ਵੀ ਖਬਰ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

–PTC News