ਕੈਨੇਡਾ ਵਿੱਚ ਹਾਦਸੇ ਦੌਰਾਨ ਪੰਜਾਬ ਦੇ ਸਿੱਖ ਨੌਜਵਾਨ ਦੀ ਹੋਈ ਮੌਤ

ਕੈਨੇਡਾ ਵਿੱਚ ਹਾਦਸੇ ਦੌਰਾਨ ਪੰਜਾਬ ਦੇ ਸਿੱਖ ਨੌਜਵਾਨ ਦੀ ਹੋਈ ਮੌਤ

ਕੈਨੇਡਾ ਵਿੱਚ ਹਾਦਸੇ ਦੌਰਾਨ ਪੰਜਾਬ ਦੇ ਸਿੱਖ ਨੌਜਵਾਨ ਦੀ ਹੋਈ ਮੌਤ :ਕੈਨੇਡਾ ਵਿੱਚ ਹੋਏ ਹਾਦਸੇ ਦੌਰਾਨ 28 ਸਾਲਾ ਸਿੱਖ ਨੌਜਵਾਨ ਹਰਿੰਦਰਜੀਤ ਸਿੰਘ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਪੰਜਾਬ ‘ਚ ਕੁਰਾਲੀ ਸ਼ਹਿਰ ਨੇੜਲੇ ਪਿੰਡ ਬਡਾਲੀ ਨਾਲ ਸੰਬੰਧਤ ਸੀ। ਹਰਿੰਦਰਜੀਤ ਸਿੰਘ ਨੇ ਬੀਟੈੱਕ ਦੀ ਪੜ੍ਹਾਈ ਕੀਤੀ ਹੋਈ ਸੀ।ਹਰਿੰਦਰਜੀਤ ਸਿੰਘ ਦੇ ਪਿਤਾ ਨਾਗਰ ਸਿੰਘ ਨੇ ਦੱਸਿਆ ਕਿ ਟਰਾਲੇ ਵਿੱਚੋਂ ਸਮਾਨ ਲਾਹ ਰਹੀ ਕਰੇਨ ਦੀ ਬੈਲਟ ਟੁੱਟਣ ਕਾਰਨ ਸਾਰਾ ਸਮਾਨ ਉਸ ਉਪਰ ਡਿੱਗ ਗਿਆ ਅਤੇ ਸਿਰ ‘ਚ ਸੱਟ ਲੱਗਣ ਕਾਰਨ ਉਸ ਦੀ ਮੌਕੇ ਉਤੇ ਹੀ ਮੌਤ ਹੋ ਗਈ। ਐਸਡੀਓ ਨਾਜਰ ਸਿੰਘ ਜਨਵਰੀ ‘ਚ ਸੇਵਾਮੁਕਤ ਹੋਣ ਵਾਲੇ ਹਨ ਅਤੇ ਹਰਿੰਦਰਜੀਤ ਵੀ ਪੰਜਾਬ ਆਉਣ ਦੀ ਤਿਆਰੀ ਵਿੱਚ ਸੀ। ਹਰਿੰਦਰਜੀਤ ਸਿੰਘ ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ।ਉਸ ਦੀ ਦੇਹ ਪਿੰਡ ਲਿਆਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ।

        –PTC News