ਸਿੱਖ ਨੌਜਵਾਨ ਨੇ ਰੇਲਵੇ ਸਟੇਸ਼ਨ ‘ਤੇ ਖੁਦ ਨੂੰ ਲਗਾਈ ਅੱਗ,ਲੋਕ ਬਣਾਉਂਦੇ ਰਹੇ ਵੀਡੀਓ

ਸਿੱਖ ਨੌਜਵਾਨ ਨੇ ਰੇਲਵੇ ਸਟੇਸ਼ਨ 'ਤੇ ਖੁਦ ਨੂੰ ਲਗਾਈ ਅੱਗ,ਲੋਕ ਬਣਾਉਂਦੇ ਰਹੇ ਵੀਡੀਓ

ਸਿੱਖ ਨੌਜਵਾਨ ਨੇ ਰੇਲਵੇ ਸਟੇਸ਼ਨ ‘ਤੇ ਖੁਦ ਨੂੰ ਲਗਾਈ ਅੱਗ,ਲੋਕ ਬਣਾਉਂਦੇ ਰਹੇ ਵੀਡੀਓ:ਇਹ ਘਟਨਾ ਬੀਤੇ ਸ਼ਨੀਵਾਰ ਦੀ ਹੈ ਜਦੋਂ ਦਿੱਲੀ ਦੇ ਸ਼ਕੂਰ ਬਸਤੀ ਰੇਲਵੇ ਸਟੇਸ਼ਨ ‘ਤੇ ਸਿੱਖ ਨੌਜਵਾਨ ਨੇ ਆਪਣੇ ਆਪ ਨੂੰ ਅੱਗ ਲਾ ਲਈ।ਸਿੱਖ ਨੌਜਵਾਨ ਨੇ ਰੇਲਵੇ ਸਟੇਸ਼ਨ 'ਤੇ ਖੁਦ ਨੂੰ ਲਗਾਈ ਅੱਗ,ਲੋਕ ਬਣਾਉਂਦੇ ਰਹੇ ਵੀਡੀਓਸਟੇਸ਼ਨ ‘ਤੇ ਰੇਲਵੇ ਪੁਲੀਸ ਦੇ ਮੁਲਾਜਮਾਂ ਸਮੇਤ ਹੋਰ ਵੀ ਅਨੇਕਾਂ ਲੋਕ ਹਾਜ਼ਿਰ ਸਨ ਪਰ ਕਿਸੇ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਇਸ ਦੁਰਘਟਨਾ ਨੂੰ ਆਪਣੇ ਮੋਬਾਈਲਾਂ ਵਿੱਚ ਕੈਦ ਕਰਨ ਵਿੱਚ ਰੁੱਝ ਗਏ।ਬੀਤੇ ਸ਼ਨੀਵਾਰ ਨੂੰ ਸ਼ਾਮ ਤਕਰੀਬਨ 6 ਵਜੇ ਇੱਕ ਅਣਪਛਾਤਾ ਪਗੜੀਧਾਰੀ ਸਿੱਖ ਨੌਜਵਾਨ ਖੁਦ ਨੂੰ ਅੱਗ ਲਾਉਣ ਤੋਂ ਬਾਅਦ ਰੇਲਵੇ ਲਾਈਨ ਕੋਲ਼ ਪਿਆ 10 ਮਿੰਟ ਤੱਕ ਤੜਫਦਾ ਰਿਹਾ ਤੇ ਚੀਕਦਾ ਰਿਹਾ,ਪਰ ਕਿਸੇ ਨੇ ਉਸ ਨੂੰ ਰਾਹਤ ਦੇਣ ਲਈ ਕੁਝ ਨਾ ਕੀਤਾ।ਸਿੱਖ ਨੌਜਵਾਨ ਨੇ ਰੇਲਵੇ ਸਟੇਸ਼ਨ 'ਤੇ ਖੁਦ ਨੂੰ ਲਗਾਈ ਅੱਗ,ਲੋਕ ਬਣਾਉਂਦੇ ਰਹੇ ਵੀਡੀਓਇਹ ਘਟਨਾ ਸ਼ਕੂਰ ਬਸਤੀ ਰੇਲਵੇ ਸਟੇਸ਼ਨ ਕੋਲ ਵਾਪਰੀ।ਇਸ ਤੋਂ ਬਾਅਦ ਦਿੱਲੀ ਪੁਲੀਸ ਤੇ ਰੇਲਵੇ ਪੁਲੀਸ ਵਿਚਕਾਰ ਵਿਵਾਦ ਛਿੜ ਗਿਆ ਕਿ ਕਿਸ ਦੇ ਅਧਿਕਾਰ ਖੇਤਰ ਹੇਠ ਇਹ ਮਾਮਲਾ ਆਉਂਦਾ ਹੈ।ਉੱਤਰ-ਪੱਛਮੀ ਦਿੱਲੀ ਦੇ ਉਪ ਪੁਲੀਸ ਕਮਿਸ਼ਨਰ ਅਸਲਮ ਖਾਨ ਦਾ ਕਹਿਣਾ ਹੈ ਕਿ ਘਟਨਾ ਰੇਲਵੇ ਪਟੜੀਆਂ ‘ਤੇ ਵਾਪਰੀ ਹੈ ਤਾਂ ਇਸ ਕਰਕੇ ਮਾਮਲਾ ਜੀ.ਆਰ.ਪੀ. ਦਾ ਬਣਦਾ ਹੈ।ਸਿੱਖ ਨੌਜਵਾਨ ਨੇ ਰੇਲਵੇ ਸਟੇਸ਼ਨ 'ਤੇ ਖੁਦ ਨੂੰ ਲਗਾਈ ਅੱਗ,ਲੋਕ ਬਣਾਉਂਦੇ ਰਹੇ ਵੀਡੀਓਉਨ੍ਹਾਂ ਦੇ ਉਲਟ ਡੀ.ਸੀ.ਪੀ. ਰੇਲਵੇ ਪਰਵੇਜ ਅਹਿਮਦ ਦਾ ਕਹਿਣਾ ਹੈ ਕਿ ਮ੍ਰਿਤਕ ਵਿਅਕਤੀ ਨੂੰ ਰੇਲਵੇ ਲਾਈਨਾਂ ਤੋਂ ਬਰਾਮਦ ਨਹੀਂ ਕੀਤਾ ਗਿਆ ਤਾਂ ਕਰਕੇ ਇਹ ਮਾਮਲਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ।ਹਾਲਾਂਕਿ, ਸੜ ਚੁੱਕੇ ਨੌਜਵਾਨ ਨੂੰ ਜੀ.ਆਰ.ਪੀ. ਨੇ ਹੀ ਮੁਰਦਾਘਰ ਪਹੁੰਚਾਇਆ।ਇੱਕ ਅਧਿਕਾਰੀ ਨੇ ਦੱਸਿਆ ਕਿ ਹਾਲੇ ਤੱਕ ਲਾਸ਼ ਦੀ ਸ਼ਨਾਖਤ ਨਹੀਂ ਕੀਤੀ ਗਈ ਹੈ ਤੇ ਨਾ ਹੀ ਨੌਜਵਾਨ ਦਾ ਕੋਈ ਵਾਰਿਸ ਸਾਹਮਣੇ ਆਇਆ ਹੈ।
-PTCNews