ਮੂੰਹ ‘ਚ 22 ਬਲਦੀਆਂ ਹੋਈਆਂ ਮੋਮਬੱਤੀਆਂ ਰੱਖ ਕੇ ਗਨੀਜ਼ ਵਰਲਡ ਰਿਕਾਰਡ ਬਣਾਇਆ,ਜਾਣੋਂ

ਮੂੰਹ 'ਚ 22 ਬਲਦੀਆਂ ਹੋਈਆਂ ਮੋਮਬੱਤੀਆਂ ਰੱਖ ਕੇ ਗਨੀਜ਼ ਵਰਲਡ ਰਿਕਾਰਡ ਬਣਾਇਆ,ਜਾਣੋਂ

ਮੂੰਹ ‘ਚ 22 ਬਲਦੀਆਂ ਹੋਈਆਂ ਮੋਮਬੱਤੀਆਂ ਰੱਖ ਕੇ ਗਨੀਜ਼ ਵਰਲਡ ਰਿਕਾਰਡ ਬਣਾਇਆ,ਜਾਣੋਂ :ਮਨੁੱਖ ਅਨੌਖੇ ਤੋਂ ਅਨੋਖੇ ਟੈਲੇਂਟ ਕਰਦਾ ਹੀ ਰਹਿੰਦਾ ਹੈ|ਮੁੰਬਈ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਅਜਿਹਾ ਟੈਲੇਂਟ ਕੀਤਾ ਕਿ ਹੈਰਾਨ ਰਹਿ ਜਾਵੋਗੇ। ਜਿਸ ਨਾਲ ਉਸਨੇ ਵਰਲਡ ਰਿਕਾਰਡ ਬਣਾ ਦਿੱਤਾ|ਸੋਸ਼ਲ ਮੀਡੀਆ ‘ਤੇ ਇੰਨੀਂ ਦਿਨੀਂ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ‘ਚ ਮੁੰਬਈ ਦੇ ਰਹਿਣ ਵਾਲੇ ਦਿਨੇਸ਼ ਉਪਾਧਿਆਏ ਨੇ ਮੂੰਹ ‘ਚ 22 ਬਲਦੀਆਂ ਹੋਈਆਂ ਮੋਮਬੱਤੀਆਂ ਰੱਖ ਕੇ ਗਨੀਜ਼ ਵਰਲਡ ਰਿਕਾਰਡ ਬਣਾਇਆ ਹੈ। ਇਸ ਤੋਂ ਇਲਾਵਾ ਇਲਾਵਾ ਇਕ ਮਿੰਟ ‘ਚ 73 ਅੰਗੂਰ ਖਾ ਕੇ ਵੀ ਉਹ ਵਰਲਡ ਰਿਕਾਰਡ ਤੋੜ ਚੁਕੇ ਹਨ।ਦੱਸਿਆ ਜਾਂਦਾ ਹੈ ਕਿ ਦਿਨੇਸ਼ ਪੇਸ਼ੇ ਤੋਂ ਸਕੂਲ ਟੀਚਰ ਹੈ ਅਤੇ ਹੁਣ ਤੱਕ ਉਨ੍ਹਾਂ ਕੋਲ 89 ਗਨੀਜ਼ ਵਰਲਡ  ਰਿਕਾਰਡ ਹਨ। ਉਸ ਦੇ ਇਸ ਵੀਡੀਓ ਨੂੰ 4 ਲੱਖ ਤੋਂ ਵੱਧ ਲੋਕ ਦੇਖ ਚੁਕੇ ਹਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼ੇਅਰ ਵੀ ਕੀਤਾ ਹੈ। ਇਸ ਤੋਂ ਪਹਲਾਂ ਵੀ ਦਿਨੇਸ਼ ਆਪਣੇ ਅਨੋਖੇ ਟੈਲੇਂਟ ਦੇ ਵੀਡੀਓ ਖੁਦ ਦੇ ਫੇਸਬੁੱਕ ਪੇਜ਼ ‘ਤੇ ਪਾਉਂਦਾ ਹੈ।

–PTC News