ਮਨਪ੍ਰੀਤ ਬਾਦਲ ਨੇ ਸਪੀਕਰ ਨੂੰ ਸੌਂਪਿਆ ਵੰਡ ਤੋਂ ਪਹਿਲਾਂ ਦੀ ਐਸੰਬਲੀ ਦਾ ਰਿਕਾਰਡ

ਮਨਪ੍ਰੀਤ ਬਾਦਲ ਨੇ ਸਪੀਕਰ ਨੂੰ ਸੌਂਪਿਆ ਵੰਡ ਤੋਂ ਪਹਿਲਾਂ ਦੀ ਐਸੰਬਲੀ ਦਾ ਰਿਕਾਰਡ

ਮਨਪ੍ਰੀਤ ਬਾਦਲ ਨੇ ਸਪੀਕਰ ਨੂੰ ਸੌਂਪਿਆ ਵੰਡ ਤੋਂ ਪਹਿਲਾਂ ਦੀ ਐਸੰਬਲੀ ਦਾ ਰਿਕਾਰਡ:ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ 1947 ਤੋਂ ਪਹਿਲਾਂ ਦੀ ਐਸੰਬਲੀ ਦੀਆਂ ਬੈਠਕਾਂ ਦਾ ਰਿਕਾਰਡ ਇਕੱਠਾ ਕਰਕੇ ਪੰਜਾਬ ਵਿਧਾਨ ਸਭਾ ਦੀ ਲਾਇਬ੍ਰੇਰੀ ਨੂੰ ਸੌਂਪਣ ਦੀ ਇਤਿਹਾਸਿਕ ਪਹਿਲਕਦਮੀ ਕੀਤੀ ਹੈ।ਮਨਪ੍ਰੀਤ ਬਾਦਲ ਨੇ ਸਪੀਕਰ ਨੂੰ ਸੌਂਪਿਆ ਵੰਡ ਤੋਂ ਪਹਿਲਾਂ ਦੀ ਐਸੰਬਲੀ ਦਾ ਰਿਕਾਰਡਪੰਜਾਬ ਵਿਧਾਨ ਸਭਾ ਵਿੱਚ ਮਨਪ੍ਰੀਤ ਬਾਦਲ ਵੱਲੋਂ ਪਾਕਿਸਤਾਨ ਤੋਂ ਲਿਆਦੇ ਇਸ ਰਿਕਾਰਡ ਦੇ ਦਸਤਾਵੇਜ ਸਪੀਕਰ ਰਾਣਾ ਕੇ.ਪੀ.ਸਿੰਘ ਨੂੰ ਸੌਂਪੇ ਗਏ।ਮਨਪ੍ਰੀਤ ਬਾਦਲ ਨੇ ਸਪੀਕਰ ਨੂੰ ਸੌਂਪਿਆ ਵੰਡ ਤੋਂ ਪਹਿਲਾਂ ਦੀ ਐਸੰਬਲੀ ਦਾ ਰਿਕਾਰਡਮਨਪ੍ਰੀਤ ਨੇ ਦੱਸਿਆ ਕਿ ਇਹ 1937 ਤੋਂ ਲੈ ਕੇ ਮਾਰਚ 1947 ਤੱਕ ਦੇ ਵੰਡ ਤੋਂ ਪਹਿਲਾਂ ਦੇ ਪੰਜਾਬ ਦੀ 170 ਮੈਂਬਰੀ ਐਸੰਬਲੀ ਦੇ ਕੁੱਲ 43 ਦਸਤਾਵੇਜ ਹਨ ਜਿੰਨਾਂ ਨੂੰ ਫੋਟੋਕਾਪੀ ਦੇ ਰੂਪ ਵਿੱਚ ਮੰਗਵਾਇਆ ਗਿਆ ਹੈ ਕਿਉਂਕਿ ਪਾਕਿਸਤਾਨ ਵਿੱਚ ਵੀ ਇਸ ਦੀ ਸਿਰਫ ਇਕ ਹੀ ਕਾਪੀ ਮੌਜੂਦ ਸੀ।ਇਸ ਦਸਤਾਵੇਜਾਂ ਵਿੱਚ ਉਸ ਵੇਲੇ ਦੀ ਵਿਧਾਨ ਸਭਾ ਦੀ ਕਾਰਵਾਈ ਦਾ ਹਰ ਰਿਕਾਰਡ ਦਰਜ ਹੈ ਤੇ ਇਸਦੀ ਅਹਿਮੀਅਤ ਇਸ ਲਈ ਵੀ ਜਿਆਦਾ ਹੈਮਨਪ੍ਰੀਤ ਬਾਦਲ ਨੇ ਸਪੀਕਰ ਨੂੰ ਸੌਂਪਿਆ ਵੰਡ ਤੋਂ ਪਹਿਲਾਂ ਦੀ ਐਸੰਬਲੀ ਦਾ ਰਿਕਾਰਡ ਕਿ ਸਹੀਦ-ਏ-ਆਜਮ ਭਗਤ ਸਿੰਘ ਨੂੰ ਫਾਂਸੀ ਤੋਂ ਬਾਅਦ ਹੋਈਆਂ ਐਸੰਬਲੀ ਦੀਆਂ ਬੈਠਕਾਂ ਦੇ ਬਿਆਨ ਦਰਜ ਨੇ।ਮਨਪ੍ਰੀਤ ਬਾਦਲ ਨੇ ਕਿਹਾ ਕਿ ਇਹ ਇੱਕ ਅਨਮੋਲ ਖਜਾਨਾ ਹੈ ਜੋ ਸਾਨੂੰ ਅਜਾਦੀ ਦੇ 70 ਸਾਲ ਬਾਅਦ ਮਿਲਿਆ ਹੈ ਤੇ ਇਸ ਦੀਆਂ ਕਾਪੀਆਂ ਦਾ ਇੱਕ ਸੰਗ੍ਰਿਹ ਹਰਿਆਣਾ ਵਿਧਾਨ ਸਭਾ ਨੂੰ ਵੀ ਸੌਂਪਿਆ ਜਾਏਗਾ।ਸਪੀਕਰ ਰਾਣਾ ਕੇ.ਪੀ ਸਿੰਘਸਪੀਕਰ ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਇਹ ਇੱਕ ਇਤਿਹਾਸਿਕ ਪਹਿਲ ਹੈ ਜਿਸ ਨਾਲ ਪੰਜਾਬ ਵਿਧਾਨ ਸਭਾ ਦੀ ਲਾਇਬ੍ਰੇਰੀ ਦਾ ਮਾਣ ਵਧਿਆ ਹੈ।ਮਨਪ੍ਰੀਤ ਬਾਦਲ ਨੇ ਇਹ ਰਿਕਾਰਡ ਇਕੱਠਾ ਕਰਨ ਵਿੱਚ ਸਹਿਯੋਗ ਦੇਣ ਲਈ ਆਈ.ਏ.ਐਸ ਅਧਿਕਾਰੀ ਰਵਿੰਦਰ ਕੌਸਿਕ ਤੇ ਬਾਕੀ ਅਧਿਕਾਰੀਆਂ ਦਾ ਵਿਸੇਸ ਤੌਰ ਤੇ ਧੰਨਵਾਦ ਕੀਤਾ।ਸਪੀਕਰ ਨੂੰ ਰਿਕਾਰਡ ਸੌਂਪਣ ਮੌਕੇ ਵਿਧਾਨ ਸਭਾ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਮੌਜੂਦ ਸਨ।
-PTCNews