ਬਲਾਤਕਾਰ ਦੀ ਸ਼ਿਕਾਰ 10 ਸਾਲਾ ਦੀ ਲੜਕੀ ਦੀ ਬੱਚੀ ਨੂੰ ਮਹਾਂਰਾਸ਼ਟਰ ਦੇ ਜੋੜੇ ਨੇ ਲਿਆ ਗੋਦ

ਬਲਾਤਕਾਰ ਦੀ ਸ਼ਿਕਾਰ 10 ਸਾਲਾ ਦੀ ਲੜਕੀ ਦੀ ਬੱਚੀ ਨੂੰ ਮਹਾਂਰਾਸਟਰ ਦੇ ਜੋੜੇ ਨੇ ਲਿਆ ਗੋਦ

ਬਲਾਤਕਾਰ ਦੀ ਸ਼ਿਕਾਰ 10 ਸਾਲਾ ਦੀ ਲੜਕੀ ਦੀ ਬੱਚੀ ਨੂੰ ਮਹਾਂਰਾਸਟਰ ਦੇ ਜੋੜੇ ਨੇ ਲਿਆ ਗੋਦ:ਚੰਡੀਗੜ੍ਹ ਦੇ ਇੱਕ ਸੈਕਟਰ ‘ਚ ਆਪਣੇ ਮਾਪਿਆਂ ਨਾਲ ਰਹਿ ਰਹੀ ਇਸ ਮਾਸੂਮ ਬੱਚੀ ਦੇ ਮਾਮੇ ਨੇ ਰੇਪ ਕੀਤਾ ਸੀ।ਬਲਾਤਕਾਰ ਦੀ ਸ਼ਿਕਾਰ 10 ਸਾਲਾ ਦੀ ਲੜਕੀ ਦੀ ਬੱਚੀ ਨੂੰ ਮਹਾਂਰਾਸਟਰ ਦੇ ਜੋੜੇ ਨੇ ਲਿਆ ਗੋਦਲੜਕੀ ਦੇ ਪੇਟ ‘ਚ ਦਰਦ ਹੋਣ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ। ਡਾਕਟਰਾਂ ਨੇ ਮੈਡੀਕਲ ਜਾਂਚ ਦੌਰਾਨ ਬੱਚੀ ਦੇ ਤਿੰਨ ਮਹੀਨੇ ਤੋਂ ਗਰਭਵਤੀ ਹੋਣ ਦੀ ਖਬਰ ਦਿੱਤੀ ਸੀ।ਇਸ ਤੋਂ ਬਾਅਦ ਹਸਪਤਾਲ ‘ਚ ਉਸ ਦੀ ਕੌਂਸਲਿੰਗ ਹੋਈ ਤਾਂ ਪਤਾ ਲੱਗਾ ਕਿ ਸਕਾ ਮਾਮਾ ਵਾਰ ਵਾਰ ਬਲਾਤਕਾਰ ਕਰਦਾ ਰਿਹਾ ਸੀ।ਉਸ ਤੋਂ ਬਾਅਦ ਪੁਲੀਸ ਨੇ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਹ ਜੇਲ੍ਹ ਵਿੱਚ ਬੰਦ ਹੈ।ਬਲਾਤਕਾਰ ਦੀ ਸ਼ਿਕਾਰ 10 ਸਾਲਾ ਦੀ ਲੜਕੀ ਦੀ ਬੱਚੀ ਨੂੰ ਮਹਾਂਰਾਸਟਰ ਦੇ ਜੋੜੇ ਨੇ ਲਿਆ ਗੋਦਲੜਕੀ ਦੇ ਪਰਿਵਾਰ ਨੇ ਜ਼ਿਲ੍ਹਾ ਅਦਾਲਤਾਂ ਵਿੱਚ ਲੜਕੀ ਦੇ ਗਰਭਪਾਤ ਦੀ ਅਰਜ਼ੀ ਲਗਾਈ ਸੀ ਜਿਸ ਨੂੰ 18 ਜੁਲਾਈ ਨੂੰ ਰੱਦ ਕਰ ਦਿੱਤਾ ਗਿਆ ਸੀ।ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ,ਸੈਕਟਰ 32 ਵਿੱਚ ਦਸ ਸਾਲਾ ਬਲਾਤਕਾਰ ਪੀੜਤਾ ਨੇ ਅਪਰੇਸ਼ਨ ਨਾਲ ਬੱਚੀ ਨੂੰ ਜਨਮ ਦਿੱਤਾ ਸੀ। ਸਕੇ ਮਾਮਿਆਂ ਦੀ ਹਵਸ ਦਾ ਸ਼ਿਕਾਰ 10 ਸਾਲਾ ਬੱਚੀ ਦੀ ਬੇਟੀ ਨੂੰ ਹੁਣ ਮਹਾਂਰਾਸਟਰ ਦੇ ਜੋੜੇ ਨੇ ਲਿਆ ਗੋਦ ਲੈ ਲਿਆ ਹੈ।ਬਲਾਤਕਾਰ ਦੀ ਸ਼ਿਕਾਰ 10 ਸਾਲਾ ਦੀ ਲੜਕੀ ਦੀ ਬੱਚੀ ਨੂੰ ਮਹਾਂਰਾਸਟਰ ਦੇ ਜੋੜੇ ਨੇ ਲਿਆ ਗੋਦਜਿਸਦੀ ਮੁੱਢਲੀ ਪ੍ਰਕਿਰਿਆ ਪੂਰੀ ਹੋ ਗਈ ਹੈ।ਇਸ ਜੋੜੇ ਨੂੰ ਚੰਡੀਗੜ ਸਮਾਜ ਭਲਾਈ ਵਿਭਾਗ ਦੀ ਵੈਬਸਾਇਟ ਤੋਂ ਇਸ ਬੱਚੀ ਬਾਰੇ ਪਤਾ ਚੱਲਿਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਸ ਬੱਚੀ ਨੂੰ ਗੋਦ ਲੈਣ ਸਬੰਧੀ ਅਪਲਾਈ ਕੀਤਾ।ਗੋਦ ਲੈਣ ਦੀ ਮੁੱਢਲੀ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਤੇ ਕੁੱਝ ਕਾਗਜੀ ਕਾਰਵਾਈ ਬਾਕੀ ਹੈ ਪਰ ਛੋਟੀ ਬੱਚੀ ਨੂੰ ਪ੍ਰਸਾਸਨ ਵੱਲੋਂ ਮਹਾਂਰਾਸਟਰ ਜੋੜੇ ਦੇ ਹਵਾਲੇ ਕਰ ਦਿੱਤਾ ਗਿਆ ਹੈ।ਬਲਾਤਕਾਰ ਦੀ ਸ਼ਿਕਾਰ 10 ਸਾਲਾ ਦੀ ਲੜਕੀ ਦੀ ਬੱਚੀ ਨੂੰ ਮਹਾਂਰਾਸਟਰ ਦੇ ਜੋੜੇ ਨੇ ਲਿਆ ਗੋਦਬੱਚੀ ਪੂਰੀ ਤਰਾਂ ਸਿਹਤਮੰਦ ਹੈ ਤੇ ਚੰਡੀਗੜ੍ਹ ਪ੍ਰਸਾਸਨ ਵੱਲੋਂ ਬੱਚੀ ਨੂੰ ਗੋਦ ਲੈਣ ਵਾਲੇ ਜੋੜੇ ਦੀ ਪਛਾਣ ਗੁਪਤ ਰੱਖੀ ਗਈ ਹੈ ਪਰ ਇਹ ਪਤਾ ਲੱਗਿਆ ਹੈ ਕਿ ਉਹ ਮਹਾਂਰਾਸਟਰ ਦਾ ਇੱਕ ਵਧੀਆ ਪਰਿਵਾਰ ਹੈ।
-PTCNews