ਪੰਜਾਬ ‘ਚ ਇਸ ਵਾਰ ਝੋਨੇ ਨੇ ਤੋੜਿਆ ਪਿਛਲੇ ਦਸ ਸਾਲਾਂ ਦਾ ਰਿਕਾਰਡ

ਪੰਜਾਬ 'ਚ ਇਸ ਵਾਰ ਝੋਨੇ ਨੇ ਤੋੜਿਆ ਪਿਛਲੇ ਦਸ ਸਾਲਾਂ ਦਾ ਰਿਕਾਰਡ

ਪੰਜਾਬ ‘ਚ ਇਸ ਵਾਰ ਝੋਨੇ ਨੇ ਤੋੜਿਆ ਪਿਛਲੇ ਦਸ ਸਾਲਾਂ ਦਾ ਰਿਕਾਰਡ:ਇਸ ਵਾਰ ਝੋਨੇ ਦੇ ਝਾੜ ਨੇ ਪੰਜਾਬ ਦੇ ਕਿਸਾਨਾਂ ਦੇ ਚਿਹਰਿਆ ‘ਤੇ ਰੌਣਕਾਂ ਲਾ ਦਿੱਤੀਆਂ ਹਨ।ਪੰਜਾਬ ਵਿੱਚ ਝੋਨੇ ਦੇ ਝਾੜ ਵਿੱਚ ਇਸ ਵਾਰ ਰਿਕਾਰਡ ਤੋੜ ਉਤਪਾਦਨ ਹੋਇਆ ਹੈ।ਪੰਜਾਬ 'ਚ ਇਸ ਵਾਰ ਝੋਨੇ ਨੇ ਤੋੜਿਆ ਪਿਛਲੇ ਦਸ ਸਾਲਾਂ ਦਾ ਰਿਕਾਰਡਦਸੰਬਰ ‘ਚ ਮੰਡੀਆਂ ਵਿੱਚ 192.17 ਲੱਖ ਮੀਟ੍ਰਿਕ ਟਨ ਫਸਲ ਪਹੁੰਚ ਚੁੱਕੀ ਸੀ।ਪਿਛਲੇ ਸਾਲ ਝੋਨੇ ਦਾ ਝਾੜ ਪਿਛਲੇ ਦਸ ਸਾਲਾਂ ਵਿੱਚ ਸਭ ਤੋਂ ਵੱਧ ਮੰਨਿਆ ਗਿਆ ਸੀ ਅਤੇ ਇਹ 168 ਲੱਖ ਮੀਟ੍ਰਿਕ ਟਨ ਦੱਸਿਆ ਜਾ ਰਿਹਾ ਹੈ।ਇਸ ਵਾਰ ਦਾ ਝਾੜ ਭਾਰਤ ਸਰਕਾਰ ਵੱਲੋਂ ਝੋਨੇ ਦੇ ਉਤਪਾਦਨ ਦੇ ਮਿੱਥੇ ਗਏ ਟੀਚੇ ਦਾ 51 ਫੀਸਦੀ ਬਣਦਾ ਹੈ।ਪੰਜਾਬ 'ਚ ਇਸ ਵਾਰ ਝੋਨੇ ਨੇ ਤੋੜਿਆ ਪਿਛਲੇ ਦਸ ਸਾਲਾਂ ਦਾ ਰਿਕਾਰਡਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਬੀਰ ਬੈਂਸ ਨੇ ਕਿਹਾ ਹੈ ਕਿ ਇਸ ਵਾਰ ਦਾ ਝੋਨੇ ਦੇ ਝਾੜ ਨੇ ਰਿਕਾਰਡ ਬਣਾਇਆ ਹੈ ਅਤੇ ਨਵਾਂ ਇਤਿਹਾਸ ਰਚਿਆ ਹੈ।ਉਨ੍ਹਾਂ ਦਾਅਵਾ ਕੀਤਾ ਕਿ ਵਿਭਾਗ ਦੇ ਰਜਿਸਟਰਾਂ ਵਿੱਚ ਏਨਾ ਝਾੜ ਪਹਿਲਾਂ ਕਦੇ ਦਰਜ ਨਹੀਂ ਹੋਇਆ ਹੈ।ਪੰਜਾਬ 'ਚ ਇਸ ਵਾਰ ਝੋਨੇ ਨੇ ਤੋੜਿਆ ਪਿਛਲੇ ਦਸ ਸਾਲਾਂ ਦਾ ਰਿਕਾਰਡਖੇਤੀਬਾੜੀ ਵਿਭਾਗ ਵੱਲੋਂ ਮਿਲੇ ਅੰਕੜਿਆਂ ਮੁਤਾਬਿਕ 192.17 ਲੱਖ ਮੀਟ੍ਰਿਕ ਟਨ ਵਿੱਚੋਂ ਤੇਰਾਂ ਲੱਖ ਮੀਟ੍ਰਿਕ ਟਨ ਬਾਸਮਤੀ ਦੱਸੀ ਜਾ ਰਹੀ ਹੈ।ਕਿਸਾਨ ਨੇ ਜਿਹੜਾ ਚਾਵਲ ਆਪਣੇ ਖਾਣ ਲਈ ਰੱਖਿਆ ਹੈ,ਉਹ ਇਸ ਤੋਂ ਵੱਖਰਾ ਹੈ।ਮੰਡੀਆਂ ਵਿੱਚ ਆਈ ਜਿਣਸ ਵਿੱਚੋਂ 95 ਫੀਸਦੀ ਦੀ ਚੁਕਾਈ ਹੋ ਚੁੱਕੀ ਹੈ।ਪੰਜਾਬ 'ਚ ਇਸ ਵਾਰ ਝੋਨੇ ਨੇ ਤੋੜਿਆ ਪਿਛਲੇ ਦਸ ਸਾਲਾਂ ਦਾ ਰਿਕਾਰਡਝੋਨੇ ਦਾ ਭਾਅ 1590 ਰੁਪਏ ਪ੍ਰਤੀ ਕੁਇੰਟਲ ਲੱਗਾ ਹੈ ਜਿਸ ਨਾਲ ਕਿਸਾਨ ਖੁਸ਼ ਨਜਰ ਆ ਰਿਹਾ ਹੈ।ਇਸ ਵਾਰ ਝੋਨੇ ਹੇਠਲਾ ਰਕਬਾ ਪਿਛਲੇ ਸਾਲ ਨਾਲੋਂ ਪੰਜਾਹ ਹਜਾਰ ਹੈਕਟੇਅਰ ਘੱਟ ਸੀ ਅਤੇ ਇਸ ਦੇ ਬਾਵਜੂਦ ਉਤਪਾਦਨ ਰਿਕਾਰਡ ਤੋੜ ਰਿਹਾ ਹੈ।
-PTCNews