ਪੁਲੀਸ ਨੇ ਪਟਿਆਲਾ ‘ਚ ਆਂਗਨਵਾੜੀ ਵਰਕਰਾਂ ‘ਤੇ ਕੀਤਾ ਲਾਠੀਚਾਰਜ

ਪੁਲੀਸ ਨੇ ਪਟਿਆਲਾ 'ਚ ਆਂਗਨਵਾੜੀ ਵਰਕਰਾਂ 'ਤੇ ਕੀਤਾ ਲਾਠੀਚਾਰਜ

ਪੁਲੀਸ ਨੇ ਪਟਿਆਲਾ ‘ਚ ਆਂਗਨਵਾੜੀ ਵਰਕਰਾਂ ‘ਤੇ ਕੀਤਾ ਲਾਠੀਚਾਰਜ:ਆਂਗਨਵਾੜੀ ਵਰਕਰਾਂ ਪੰਜਾਬ ਸਰਕਾਰ ਦੇ ਖਿਲਾਫ ਪਟਿਆਲਾ ਦੇ ਰੇਲਵੇ ਸਟੇਸ਼ਨ ‘ਤੇ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਪਟਿਆਲਾ ਪੁਲੀਸ ਵਲੋਂ ਆਂਗਨਵਾੜੀ ਵਰਕਰਾਂ ‘ਤੇ ਸਖਤੀ ਕਰਦੇ ਹੋਏ ਸੋਮਵਾਰ ਰਾਤ ਨੂੰ ਪਾਣੀ ਦੀਆਂ ਬੌਛਾਰਾਂ ਮਾਰ ਕੇ ਬੱਸ ਸਟੈਂਡ ਦੇ ਨੇੜੇ ਦਿਤੇ ਜਾ ਰਹੇ ਧਰਨੇ ਨੂੰ ਖਦੇੜ ਦਿੱਤਾ ਹੈ ।ਆਂਗਨਵਾੜੀ ਵਰਕਰ 3 ਤੋਂ 6 ਸਾਲ ਦੇ ਬੱਚਿਆਂ ਨੂੰ ਪ੍ਰਾਇਮਰੀ ਸਕੂਲਾਂ ਵਿਚ ਦਾਖਲਾ ਦੇਣ ਅਤੇ 14 ਨਵੰਬਰ ਤੋਂ ਇਨ੍ਹਾਂ ਦੀਆਂ ਕਲਾਸਾਂ ਸ਼ੁਰੂ ਕਰਨ ਦੇ ਪੰਜਾਬ ਸਰਕਾਰ ਦੇ ਫੈਸਲੇ ਦੇ ਖਿਲਾਫ ਵਿਰੋਧ ਕਰ ਰਹੀਆਂ ਸਨਪੁਲੀਸ ਨੇ ਪਟਿਆਲਾ 'ਚ ਆਂਗਨਵਾੜੀ ਵਰਕਰਾਂ 'ਤੇ ਕੀਤਾ ਲਾਠੀਚਾਰਜ।ਆਂਗਨਵਾੜੀ ਵਰਕਰ ਦਾ ਇਲਜ਼ਾਮ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ 54000 ਆਂਗਨਵਾੜੀ ਵਰਕਰਸ ਦੇ ਭਵਿੱਖ ਤੇ ਤਲਵਾਰ ਲਟਕ ਗਈ ਹੈ ।ਜਿਸ ਤਹਿਤ ਆਂਗਨਵਾੜੀ ਵਰਕਰਾਂ ਨੇ ਨਿਊ ਮੋਤੀ ਬਾਗ ਪੈਲਸ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਸੀ, ਜਿਸ ਨੂੰ ਲੈ ਕੇ ਪੁਲੀਸ ਨੇ ਪਹਿਲਾਂ ਇਨ੍ਹਾਂ ਨੂੰ ਨਜ਼ਰਬੰਦ ਕੀਤਾ ਤੇ ਬਾਅਦ ‘ਚ ਛੱਡ ਵੀ ਦਿੱਤਾ ਸੀ ਪਰ ਇਹ ਧਰਨਾਕਾਰੀ ਵੱਡੀ ਗਿਣਤੀ ‘ਚ ਰੇਲਵੇ ਸਟੇਸ਼ਨ ‘ਤੇ ਇਕੱਠੇ ਹੋਏ ਤੇ ਉਨ੍ਹਾਂ ਨੇ ਉਥੇ ਹੀ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਪਰ ਦੇਰ ਰਾਤ ਪੁਲੀਸ ਨੇ ਆਂਗਨਵਾੜੀ ਵਰਕਰਾਂ ‘ਤੇ ਲਾਠੀਚਾਰਜ ਕੀਤਾ।ਆਂਗਨਵਾੜੀ ਵਰਕਰਾਂ ਨੇ ਦੋਸ਼ ਲਾਇਆ ਕਿ ਪੁਲੀਸ ਅਤੇ ਪ੍ਰਸਾਸ਼ਨ ਨੇ ਉਨ੍ਹਾਂ ਨੂੰ ਸਹੂਲਤ ਤਾਂ ਕੀ ਦੇਣੀ ਸੀ ਪਰ ਉਨ੍ਹਾਂ ਨੂੰ ਅੱਧੀ ਰਾਤ ਵੇਲੇ ਸੜਕਾਂ ਤੇ ਭਟਕਣ ਲਈ ਮਜਬੂਰ ਕੀਤਾ ਹੈ।
  –PTC News