ਸਬਜੀ ਵੇਚ ਕੇ ਧੀ ਨੂੰ ਬਣਾਇਆ ਡਾਕਟਰ, ਗਰੀਬਾਂ ਦਾ ਮੁਫ਼ਤ ‘ਚ ਕਰੇਗੀ ਇਲਾਜ਼

ਸਬਜੀ ਵੇਚ ਕੇ ਧੀ ਨੂੰ ਬਣਾਇਆ ਡਾਕਟਰ, ਗਰੀਬਾਂ ਦਾ ਮੁਫ਼ਤ 'ਚ ਕਰੇਗੀ ਇਲਾਜ਼

ਸਬਜੀ ਵੇਚ ਕੇ ਧੀ ਨੂੰ ਬਣਾਇਆ ਡਾਕਟਰ, ਗਰੀਬਾਂ ਦਾ ਮੁਫ਼ਤ ‘ਚ ਕਰੇਗੀ ਇਲਾਜ਼: ਹਰ ਮਾਤਾ-ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਸ ਦੇ ਬੱਚੇ ਵਧੀਆਂ ਪੜ ਲਿਖ ਜਾਣ। ਪਰ ਜਦ ਬੱਚਾ ਮਾਂ ਬਾਪ ਦਾ ਸੁਪਨਾ ਪੂਰਾ ਕਰਦਾ ਹੈ ਤਾਂ ਮਾਪਿਆਂ ਲਈ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ।ਸਬਜੀ ਵੇਚ ਕੇ ਧੀ ਨੂੰ ਬਣਾਇਆ ਡਾਕਟਰ, ਗਰੀਬਾਂ ਦਾ ਮੁਫ਼ਤ 'ਚ ਕਰੇਗੀ ਇਲਾਜ਼ਅਜਿਹਾ ਹੀ ਹਮੀਰਪੁਰ ਦੇ ਮੌਦਹਾ ਕਸਬੇ ਵਿੱਚ ਰਹਿਣ ਵਾਲੀ ਇੱਕ ਲੜਕੀ ਨੇ ਸੱਚ ਕਰਕੇ ਦਿਖਾਇਆ ਜਿਸ ਕਰਕੇ ਮਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ।ਕਸਬੇ ਮੌਦਹਾ ‘ਚ ਸਬਜੀ ਵੇਚ ਕੇ ਗੁਜਾਰਾ ਕਰਨ ਵਾਲੀ ਇੱਕ ਮਹਲਾ ਦੀ ਧੀ ਡਾਕਟਰ ਬਣ ਗਈ ਹੈ।

ਉਨ੍ਹਾਂ ਦੀ ਛੋਟੀ ਧੀ ਵੀ ਉਸਦੇ ਰਸਤੇ ਉੱਪਰ ਚਲਦਿਆਂ ( CPMT) ਪ੍ਰੀ-ਮੈਡੀਕਲ ਟੈਸਟ ਦੀ ਤਿਆਰੀ ਕਰ ਰਹੀ ਹੈ। ਸੁਮਿਤਰਾ ਨੇ ਦੱਸਿਆ ਹੈ ਕਿ ਕਰੀਬ 12 ਸਾਲ ਪਹਿਲਾ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਉਸ ਤੋਂ ਹੀ 5 ਬੱਚਆਿਂ ਦੀ ਜ਼ਿਮੇਵਾਰੀ ਸੁਮਿਤਰਾ ਹੀ ਸੰਭਾਲ ਰਹੀ ਹੈ।ਬੱਚਿਆਂ ਦੇ ਪਾਲਣ-ਪੋਸ਼ਣ ਲਈ ਉਨ੍ਹਾਂ ਨੇ ਘਰਾਂ ਵਿੱਚ ਝਾੜੂ -ਪੋਚਾ ਕੀਤਾ ।ਸਬਜੀ ਵੇਚ ਕੇ ਧੀ ਨੂੰ ਬਣਾਇਆ ਡਾਕਟਰ, ਗਰੀਬਾਂ ਦਾ ਮੁਫ਼ਤ 'ਚ ਕਰੇਗੀ ਇਲਾਜ਼ਉਸ ਦੀ ਵੱਡੀ ਧੀ ਅਨੀਤਾ ਡਾਕਟਰ ਬਣਨਾ ਚਾਹੁੰਦੀ ਸੀ।ਇੱਕ ਸਾਲ ਦੀ ਤਿਆਰੀ ਦੇ ਬਾਅਦ ਸੁਮਤਿਰਾ ਦੀ ਵੱਡੀ ਧੀ ਅਨੀਤਾ ਦੀ ਸਿਲੈਕਸ਼ਨ (CPMT) ਪ੍ਰੀ-ਮੈਡੀਕਲ ਟੈਸਟ ਵਿੱਚ ਹੋ ਗਈ। ਅਨੀਤਾ ਦੱਸਦੀ ਹੈ ਕਿ ਜਦੋਂ ਮੇਰੀ ਸਿਲੈਕਸ਼ਨ ਹੋਈ ਤਾਂ ਉਸ ਰਾਤ ਮਾਂ ਰੋਦੀ ਰਹੀ ਪਰ ਉਹ ਖੁਸ਼ੀ ਦੇ ਹੰਝੂ ਸਨ। ਪਰ ਉਨ੍ਹਾਂ ਦੇ ਕੋਲ ਇਨ੍ਹੇ ਪੈਸੇ ਨਹੀਂ ਸਨ ਕਿ ਉਸਦੀ ਮੈਡੀਕਲ ਦੀ ਪੜਾਈ ਹੋ ਸਕੇ।

ਇਸਦੇ ਬਾਅਦ ਮਾਂ ਨੇ ਸਬਜੀ ਦੀ ਦੁਕਾਨ ਲਗਾਉਣੀ ਸ਼ੁਰੂ ਕੀਤੀ। ਅਨੀਤਾ ਕਹਿੰਦੀ ਹੈ ਕਿ ਸਾਡੇ ਕੋਲ ਪੈਸੇ ਨਾ ਹੋਣ ਦੇ ਕਾਰਨ ਅਸੀ ਪਿਤਾ ਦਾ ਇਲਾਜ ਨਹੀਂ ਕਰਵਾ ਸਕੇ ਸੀ ।ਸਬਜੀ ਵੇਚ ਕੇ ਧੀ ਨੂੰ ਬਣਾਇਆ ਡਾਕਟਰ, ਗਰੀਬਾਂ ਦਾ ਮੁਫ਼ਤ 'ਚ ਕਰੇਗੀ ਇਲਾਜ਼ਇਸ ਵਜ੍ਹਾ ਨਾਲ ਪਿਤਾ ਦੀ ਮੌਤ ਹੋ ਗਈ। ਉਦੋਂ ਤੋਂ ਮੈਂ ਡਾਕਟਰ ਬਨਣ ਦਾ ਸੰਕਲਪ ਲੈ ਲਿਆ ਸੀ। ਅਨੀਤਾ ਕਹਿੰਦੀ ਹੈ ਕਿ ਉਹ ਉਨ੍ਹਾਂ ਲੋਕਾਂ ਦਾ ਫਰੀ ਵਿੱਚ ਇਲਾਜ ਕਰੇਗੀ , ਜੋ ਰੁਪਏ ਨਾ ਹੋਣ ਕਰਕੇ ਹਸਪਤਾਲ ਇਲਾਜ਼ ਨਹੀਂ ਕਰਵਾ ਪਾਉਦੇ।